ਬਾਈ ਲੈਕਸ਼ਨਾਂ ਦੀ ਜਿੱਤ ਤੋਂ ਬਾਅਦ ਯੁਵਰਾਜ ਰਣਇੰਦਰ ਸਿੰਘ ਪਹੁੰਚੇ ਜਲਾਲਾਬਾਦ

81

 

ਜਲਾਲਾਬਾਦ, 8 ਨਵੰਬਰ 2019 – ਜਲਾਲਾਬਾਦ ਜ਼ਿਮਨੀ ਚੋਣਾਂ ਜਿੱਤਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਨਵੇਂ ਬਣੇ ਐਮ ਐਲ ਏ ਰਮਿੰਦਰ ਆਵਲਾ ਦੇ ਵੱਲੋਂ ਜਿੱਥੇ ਧੰਨਵਾਦੀ ਦੌਰੇ ਕੀਤੇ ਜਾ ਰਹੇ ਹਨ। ਉੱਥੇ ਹੀ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਯੁਵਰਾਜ ਰਣਇੰਦਰ ਸਿੰਘ ਨੇ ਵੀ ਜਲਾਲਾਬਾਦ ਵਿੱਚ ਧੰਨਵਾਦੀ ਦੌਰਾ ਕੀਤਾਂ ਇਸ ਦੌਰਾਨ ਯੁਵਰਾਜ ਰਣਇੰਦਰ ਸਿੰਘ ਲੋਕਾਂ ਨੂੰ ਜਦ ਸੰਬੋਧਨ ਕਰ ਰਹੇ ਸਨ, ਤਾਂ ਪਬਲਿਕ ਵਿੱਚੋਂ ਕੁਝ ਲੋਕਾਂ ਨੇ ਆਪਣੀਆਂ ਮੰਗ ਰਣਇੰਦਰ ਸਾਹਮਣੇ ਰੱਖੀਆਂ ਇੱਕ ਦੋ ਗੱਲਾਂ ਦਾ ਜਵਾਬ ਦੇਣ ਤੋਂ ਬਾਅਦ ਲੋਕਾਂ ਨੂੰ ਤੈਸ਼ ਚ ਅਉਂਦੇ ਵੇਖ ਰਣਇੰਦਰ ਸਟੇਜ ਤੋਂ ਚੱਲਦੇ ਬਣੇ।

ਆਪਣੇ ਭਾਸ਼ਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੇ ਵਿਚ ਵੀ ਰਣਇੰਦਰ ਫਨੀ ਮੂਡ ਦੇ ਵਿੱਚ ਦਿਖਾਈ ਦਿੱਤੇ। ਜਿੱਥੇ ਉਨ੍ਹਾਂ ਨੇ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਉਨ੍ਹਾਂ ਦੇ ਵੱਲੋਂ ਜਲਾਲਾਬਾਦ ਹਲਕੇ ਨੂੰ ਸਭ ਤੋਂ ਵੱਡੀ ਦੇਣ ਰਮਿੰਦਰ ਆਵਲਾ ਹਨ ਅਤੇ ਇਨ੍ਹਾਂ ਦੇ ਵੱਲੋਂ ਫਾਈਲਾਂ ਤਿਆਰ ਕਰ ਦਿੱਤੀਆਂ ਗਈਆਂ ਨੇ ਜਲਦ ਹੀ ਮੰਗਾਂ ਦਿੱਤੇ ਵਿਚਾਰ ਕਰਕੇ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਘਰ ਨੌਕਰੀ ਦੇ ਵਾਅਦੇ ਦੇ ਉਲਟ ਯੁਵਰਾਜ ਰਣਇੰਦਰ ਇਹ ਕਹਿੰਦੇ ਦਿਖਾਈ ਦਿੱਤੇ ਕਿ ਹਰ ਘਰ ਨੌਕਰੀ ਮੁਮਕਿਨ ਨਹੀਂ। ਪਰ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਇਹ ਮੰਗਾਂ ਕਦ ਤੱਕ ਪੂਰੀਆਂ ਹੋਣ ਦੀ ਉਮੀਦ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਜਾਦੂ ਦੀ ਪੁੜੀ ਨਹੀਂ।