ਮਾਝੇ ਦੀਆਂ ਮਹਿਲਾ ਅਧਿਕਾਰੀਆਂ ਤੇ ਅਧਿਕਾਰੀਆਂ ਦੀਆਂ ਪਤਨੀਆਂ ਨੇ ਮਨਾਇਆ ਤੀਆਂ ਦਾ ਤਿਉਹਾਰ

127

festival

 

ਅੰਮ੍ਰਿਤਸਰ, 10 ਅਗਸਤ 2019 – ਸਾਉਣ ਦੇ ਮਹੀਨੇ ਪੇਕੇ ਘਰ ਤੀਆਂ ਮਨਾਉਣ ਦਾ ਚਾਅ ਹਰੇਕ ਔਰਤ ਦੇ ਮਨ ਵਿਚ ਰਹਿੰਦਾ ਹੈ। ਸਮੇਂ ਦੇ ਤੇਜ਼ੀ ਅਤੇ ਜਿੰਦਗੀ ਦੇ ਰੁਝੇਵਿਆਂ ਨੇ ਭਾਵੇਂ ਔਰਤਾਂ ਨੂੰ ਪੇਕੇ ਘਰ ਤੀਆਂ ਦਾ ਮਹੀਨਾ ਮਨਾਉਣ ਤੋਂ ਲਗਭਗ ਦੂਰ ਕਰ ਲਿਆ ਹੈ, ਪਰ ਤੀਆਂ ਮਨਾਉਣ ਲਈ ਅਜੇ ਵੀ ਔਰਤਾਂ ਸਮਾਂ ਕੱਢ ਹੀ ਲੈਂਦੀਆਂ ਹਨ, ਚਾਹੇ ਉਹ ਦੇਸ਼ ਵਿਚ ਹੋਣ ਜਾਂ ਵਿਦੇਸ਼ ਵਿਚ। ਅੱਜ ਤੀਆਂ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸਭਰਵਾਲ ਦੀ ਧਰਮ ਪਤਨੀ ਸ੍ਰੀਮਤੀ ਨੀਰੂ ਸਭਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਸੰਦੀਪ ਰਿਸ਼ੀ ਦੀ ਧਰਮਪਤਨੀ ਸ੍ਰੀਮਤੀ ਕਮਲ ਰਿਸ਼ੀ ਦੀ ਹੱਲਾਸ਼ੇਰੀ ਨਾਲ ਮਾਝੇ ਵਿਚ ਤਾਇਨਾਤ ਮਹਿਲਾ ਅਧਿਕਾਰੀਆਂ ਤੇ ਅਧਿਕਾਰੀਆਂ ਦੀਆਂ ਪਤਨੀਆਂ ਵੱਲੋਂ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ। ਸਥਾਨਕ ਹੋਟਲ ਵਿਚ ਕਰਵਾਏ ਗਏ ਇਸ ਸਮਾਗਮ ਵਿਚ ਜਿੱਥੇ ਗਿੱਧੇ ਅਤੇ ਬੋਲੀਆਂ ਨੇ ਤੂਤਾਂ ਹੇਠ ਪੈਂਦੀਆਂ ਬੋਲੀਆਂ ਦੇ ਦਿਨ ਯਾਦ ਕਰਵਾ ਦਿੱਤੇ, ਉਥੇ ਖੀਰ ਤੇ ਪੂੜਿਆਂ ਦੀ ਖੁਸ਼ਬੋ ਸਾਉਣ ਮਹੀਨੇ ਦੀ ਖੁਸ਼ਬੋ ਵੰਡ ਗਈ।

ਬੇਬੀ ਸਭਰਵਾਲ ਅਤੇ ‘ਡਰੈਸ ਮੀ’ ਬੁਟੀਕ ਵੱਲੋਂ ਕਰਵਾਇਆ ਇਹ ਤੀਆਂ ਦਾ ਪ੍ਰੋਗਰਾਮ ਪੰਜਾਬੀ ਸਭਿਆਚਾਰ ਦੀਆਂ ਅਭੁੱਲ ਯਾਦਾਂ ਸਾਂਝੀਆਂ ਕਰ ਗਿਆ। ਇਸ ਮੌਕੇ ਜਿੱਥੇ ਮਹਿਲਾ ਅਧਿਕਾਰੀਆਂ ਨੇ ਬੋਲੀਆਂ ਪਾ ਕੇ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ ਉਥੇ ਪੰਜਾਬ ਦੇ ਲੋਕ ਨਾਚ ਗਿੱਧੇ ਦੀ ਭੱਖਵੀਂ ਪੇਸ਼ਕਾਰੀ ਵੀ ਹੋਈ, ਜਿਸ ਵਿਚ ਸਾਰੀਆਂ ਔਰਤਾਂ ਨੇ ਬੜੇ ਚਾਅ ਅਤੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਸ੍ਰੀਮਤੀ ਏਨਮਜੋਤ ਕੌਰ, ਸ੍ਰੀਮਤੀ ਲਵੀਨਾ ਉਬਰਾਏ, ਸ੍ਰੀਮਤੀ ਵਿਸ਼ਵ ਕੀਰਤੀ, ਕਵਿਤਾ ਖੋਖਰ ਈ. ਓ., ਮਿਸ ਅੰਮ੍ਰਿਤਾ ਕੌਰ ਅਤੇ ਹੋਰ ਮਹਿਲਾ ਅਧਿਕਾਰੀ ਹਾਜ਼ਰ ਸਨ।

Loading...