ਪੁਲਿਸ ਕਰਮਚਾਰੀਆਂ ਨੂੰ ਵੋਟਰ ਪੜਤਾਲ ਸਬੰਧੀ ਕੀਤਾ ਜਾਗਰੂਕ

106

Voter

 

ਅੰਮ੍ਰਿਤਸਰ, 18 ਸਤੰਬਰ 2019 : ਚੋਣ ਵਿਭਾਗ ਦੁਆਰਾ ਸਰਕਾਰੀ ਮੁਲਾਜ਼ਮਾਂ ਨੂੰ ਵੋਟ ਪੜਤਾਲ ਸਬੰਧੀ ਸਿਖਲਾਈ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਸਮੂਹ ਸਰਕਾਰੀ ਮੁਲਾਜ਼ਮਾਂ ਦੀ ਵੋਟ ਪੜਤਾਲ ਦੇ ਨਾਲ-ਨਾਲ ਉਨਾਂ ਨੂੰ ਵੋਟ ਦੀ ਪੜਤਾਲ ਕਰਨ ਸਬੰਧੀ ਸਿੱਖਿਆ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਜਿਲਾ ਚੋਣ ਦਫ਼ਤਰ ਦੇ ਕਾਨੂੰਗੋ ਸ੍ਰੀ ਸੌਰਭ ਖੋਸਲਾ ਵੱਲੋਂ ਏ. ਡੀ. ਸੀ. ਪੀ ਸਿਟੀ ਵੰਨ ਦੇ ਦਫਤਰ ਵਿਚ ਵੋਟਰ ਪੜਤਾਲ ਜਾਗਰੂਕਤਾ ਮੁਹਿੰਮ ਤਹਿਤ ਸਿਖਲਾਈ ਦਿੱਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਖੋਸਲਾ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ 2020 ਤੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਕੀਤੀ ਜਾ ਰਹੀ ਹੈ, ਜਿਸ ਲਈ ਵੋਟਰਾਂ ਦੀ ਤਸਦੀਕ ਦਾ ਪ੍ਰੋਗਰਾਮ 1 ਸਤੰਬਰ ਤੋਂ ਸ਼ੁਰੂ ਕੀਤਾ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਜਿੱਥੇ ਮੁਲਾਜ਼ਮਾਂ ਦੀਆਂ ਵੋਟਾਂ ਦੀ ਤਸਦੀਕ ਕੀਤੀ ਗਈ, ਉਥੇ ਵੋਟਰਾਂ ਨੂੰ ਆਪਣੀ ਵੋਟ ਦੀ ਪੜਤਾਲ ਕਰਨ ਬਾਰੇ ਜਾਣੂੰ ਕਰਵਾਇਆ ਗਿਆ।

ਉਨ੍ਹਾਂ ਦੱਸਿਆ ਕਿ www.nvsp.in ਪੋਰਟਲ ‘ਤੇ ਲਾਗ ਇਨ ਕਰਕੇ ਕੋਈ ਵੀ ਆਪਣੇ ਵੋਟਰ ਕਾਰਡ ਦੇ ਵੇਰਵਿਆਂ ਵਿਚ ਤਬਦੀਲੀਆਂ ਕਰ ਸਕਦਾ ਹੈ। ਇਕ ਵਾਰ ਤਬਦੀਲੀਆਂ ਸਬੂਤ ਸਮੇਤ ਪੋਰਟਲ ਤੇ ਦਰਜ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਏਰੀਆ ਬੂਥ ਪੱਧਰ ਦਾ ਅਧਿਕਾਰੀ ਸਬੰਧਤ ਵੋਟਰ ਦਾ ਦੌਰਾ ਕਰਦਾ ਹੈ ਅਤੇ ਕੀਤੀਆਂ ਤਬਦੀਲੀਆਂ ਦੀ ਪੁਸ਼ਟੀ ਕਰਦਾ ਹੈ।