ਸੇਵਾਦਾਰਾਂ ਦੇ ਜਜਬੇ ਦੀ ਨਹੀਂ ਕੋਈ ‘ਮਿਸਾਲ

245

dera followers

 

ਸਾਹਨੇਵਾਲ, 13 ਅਪਰੈਲ 2020 (ਜਸਵੀਰ ਮਣਕੂ) – ਜਿਲ੍ਹਾ ਲੁਧਿਆਣਾ ਦੇ ਬਲਾਕ ਸਾਹਨੇਵਾਲ ਦੇ ਸੇਵਾਦਾਰ ਵੀ ਲਗਾਤਾਰ ਸੇਵਾ ਵਿੱਚ ਰੁਜੇ ਹੋਏ ਹਨ। ਇਕ ਪਾਸੇ ਜਿਥੇ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ‘ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦਾ ਜਜਬਾ ਵੀ ਲਗਾਤਾਰ ਕਾਬਿਲਏ ਤਾਰੀਫ ਵੱਧਦਾ ਹੀ ਜਾ ਰਿਹਾ ਹੈ। ਇਸ ਸਮੇਂ ਦੇ ਵਿੱਚ ਜਿਥੇ ਆਪਣੇ ਸਕੇ ਸੰਬੰਧੀ ਵੀ ਪਾਸਾ ਵੱਟ ਰਹੇ ਨੇ ਉਥੇ ਹੀ ਦੂਜੇ ਪਾਸੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰ ਲਗਾਤਾਰ ਲੋੜਵੰਦਾ ਲਈ ਮਸੀਹਾਂ ਬਣਕੇ ਸਾਹਮਣੇ ਆ ਰਹੇ ਨੇ। ਇਸੇ ਤਰ੍ਹਾਂ ਅੱਜ ਬਲਾਕ ਸਾਹਨੇਵਾਲ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰਾਂ ਵੱਲੋ 4 ਜਰੂਰਤ ਮੰਦ ਪਰਿਵਾਰਾਂ ਨੂੰ ਕਰਿਆਨਾ ਰਾਸ਼ਨ ਦਿੱਤਾ ਗਿਆ।

ਉਨ੍ਹਾਂ ਪਰਿਵਾਰਾਂ ਵੱਲੋ ਸੰਤ ਡਾਂ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਗਿਆ। ਇਸ ਸੰਬੰਧ ਸਾਰੀ ਜਾਣਕਾਰੀ ਸਟੇਟ ਦੇ 45 ਮੈਂਬਰ ਜਸਵੀਰ ਇੰਸਾਂ ‘ਤੇ ਬਲਾਕ ਦੇ ਭੰਗੀਦਾਸ ਸੁਖਵਿੰਦਰ ਸੋਨੂੰ ਇੰਸਾਂ ਵੱਲੋ ਦਿੱਤੀ ਗਈ। ਇਸ ਮੌਕੇ 15 ਮੈਂਬਰ ਰਣਜੀਤ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਜਿੰਮੇਵਾਰ ਲਖਵਿੰਦਰ ਇੰਸਾਂ, ਭਿੰਦਰ ਇੰਸਾਂ, ਹਰਜਿੰਦਰ ਇੰਸਾਂ ਭੰਗੀਦਾਸ ਹਰਪ੍ਰੀਤ ਇੰਸਾਂ ਹਾਜਰ ਸਨ।