ਸ਼ੋਰਟ ਮੂਵੀ ‘ਵਰਲਡ ਬੈਸਟ ਗਰਲਜ਼ ਸਕੂਲ ਹੋਵੇਗੀ 27 ਜੂਨ ਨੂੰ ਰਿਲੀਜ਼

107

World Best Girl School

ਲੁਧਿਆਣਾ,21 ਜੂਨ 2020 (ਜਸਵੀਰ ਸਿੰਘ ਮਣਕੂ) ਟੀਮ ਜੇ ਕੇ ਮਿਊਸੀਕਲ ਗਰੁੱਪ ਦੇ ਡਾਇਰੈਕਟਰ ਜੱਸੀ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਵੱਲੋਂ ਤਿਆਰ ਕੀਤੀ ਇਕ ਸ਼ੋਰਟ ਮੂਵੀ ਜਿਸ ਦਾ ਨਾਮ ‘ਵਰਲਡ ਬੈਸਟ ਗਰਲਜ਼ ਸਕੂਲ ‘ ਹੈ ਜੋ ਕਿ 27 ਜੂਨ ਨੂੰ ਸ਼ਾਮ 5 ਵਜੇ ਜੇ ਕੇ ਮਿਊਜੀਕਲ ਗਰੁੱਪ ਦੇ ਯੂਟਿਉਬ ਚੈਨਲ ‘ਤੇ ਰਿਲੀਜ਼ ਹੋਵੇਗੀ। ਇਸ ਮੂਵੀ ਦੇ ਵਿੱਚ ਕੁਲਵਿੰਦਰ ਇੰਸਾਂ, ਹਰਦੀਪ ਇੰਸਾਂ, ਵਿੱਕੀ ਜਲੰਧਰ ਇੰਸਾਂ, ਰਣਜੀਤ ਇੰਸਾਂ, ਇੰਦਰਪਾਲ ਇੰਸਾਂ, ‘ਤੇ ਜੱਸੀ ਇੰਸਾਂ ਨੇ ਰਲ ਮਿਲ ਕੇ ਵੱਖ-ਵੱਖ ਭੂਮਿਕਾਂ ਨਿਭਾਈਆਂ । ਇਸ ਤੋਂ ਇਲਾਵਾ ਜੱਸੀ ਇੰਸਾਂ ਨੇ ਦੱਸਿਆ ਕਿ ਉਹ ਇਸ ਮੂਵੀ ਤੋਂ ਪਹਿਲਾਂ 7 ਹੋਰ ਸ਼ੋਰਟ ਮੂਵੀ ਕਰ ਚੁੱਕੇ ਹਨ। ਜਿਸ ‘ਚ ਇੰਸਾਂਨੀਅਤ ਦੇ ਫਰਿਸ਼ਤੇ, ਲਾਕਟ, ਇੰਸਾਂਨੀਅਤ ਦੀ ਸੇਵਾ ਮੇਰਾ ਫਰਜ਼, ਸੂਲੀ ਤੋਂ ਸੂਲ, ਲਾਕਟ-2, ਕੋਰੋਨਾ ਵਾਇਰਸ ਸਬੰਧਤ ਮੂਵੀ ਕਰ ਚੁੱਕੇ ਹਨ।
ਉਨ੍ਹਾਂ ਸਾਰੇ ਸਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੂਵੀ ਨੂੰ ਵੱਧ ਤੋਂ ਵੱਧ ਦੇਖਣ ‘ਤੇ ਸ਼ੇਅਰ ਕਰਨ ਉਨ੍ਹਾਂ ਕਿਹਾ ਕਿ ਮੇਰੀਆਂ ਸਾਰੀਆਂ ਮੂਵੀਆਂ ਪਰਿਵਾਰਕ ਮੂਵੀਆਂ ‘ਤੇ ਸਮਾਜ ਨੂੰ ਚੰਗੀ ਸੈਧ ਦੇਣ ਵਾਲੀਆਂ ਹਨ। ਸਮਾਜ ‘ਚ ਇਨਸਾਨੀਯਤ ਦੀ ਕ੍ਰਾਂਤੀ ਲਿਆਉਣ ਵਾਲੀਆਂ ਹਨ।