ਕੋਰੋਨਾ ਦੀ ਮਹਾਂਮਾਰੀ ਵਿੱਚ ਵੀ ਲੋਕਾਂ ਦਾ ਦਰਦ ਨਹੀਂ ਸਹਿ ਸਕਦੇ ਸਤਿਗੁਰੂ ਦੇ ਯੋਧੇ

126

dera

 

ਲੁਧਿਆਣਾ, 29 ਮਾਰਚ 2020 – ਅੱਜ ਦੇ ਚੱਲ ਰਹੇ ਭਿਆਨਕ ਸਮੇਂ ਦੇ ਵਿੱਚ ਜਿੱਥੇ ਹਰ ਕਿਸੇ ਨੂੰ ਆਪਣੀ ਫਿਕਰ ਹੈ ਤੇ ‘ਕੋਰੋਨਾ ਦੀ ਮਹਾਂਮਾਰੀ ਦਾ ਭਿਆਨ ਡਰ ਸਤਾ ਰਿਹਾ ਹੈ ਇਹੋ ਜਿਹੇ ਸਮੇ ਦੱ ਵਿੱਚ ਵੀ ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰਾ ਵੱਲੋ ਪੂਰੀ ਤਨਦੇਹੀ ਨਾਲ ਦੁਨੀਆ ਦਾ ਦੁੱਖ ਵੰਡਾਇਆ ਜਾ ਰਿਹਾ ਹੈ।

ਅੱਜ ਵੀ ਲੁਧਿਆਣਾ ਦੇ ਏਰੀਆ ਅਬਦੁੱਲਾ ਪੁਰ ਬਸਤੀ ‘ਤੇ ਮਰਾਡੋ ਕਲੋਨੀ ਦੇ ਝੁੱਗੀ-ਝੋਪੜੀ ਵਾਲੇ ਪਰਿਵਾਰਾ ਨੂੰ ਸਤਿਗੁਰੂ ਦੇ ਯੋਧੇ ਲੰਗਰ ਬਣਾਕੇ ਛਕਾ ਰਹੇ ਹਨ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਜਿਕਰ ਵਿੱਚ ਬਹੁੱਤ ਸਾਰੀਆ ਸੰਸਥਾਵਾ ਦੇ ਨਾਮ ਲਏ ਹਨ ਪਰੰਤੁ ਡੇਰਾ ਸੱਚਾ ਸੌਦਾ ਸਿਰਸਾ ਦਾ ਨਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਹੀ ਲਿਆ।

 

dera

 

ਮੈਂ ਉਹਨਾਂ ਅਫਸਰਾਂ ਸਹਿਬਾਨਾ ਨੂੰ ਵੀ ਸਵਾਲ ਕਰਦਾ ਹਾਂ ਕਿ ਜੇਕਰ ਸਾਡੀ ਸਰਕਾਰ ਨੂੰ ਡੇਰਾ ਸੱਚਾ ਸੌਦਾ ਸਿਰਸਾ ਦਾ ਨਾਮ ਨਹੀ ਲੈਣਾ ਚਾਹੁੰਦੀ ਤਾਂ ਲੁਧਿਆਣਾ ਵਿਖੇ ਜੁਆਇੰਟ ਕਮਿਸ਼ਨਰ ਰਿਸ਼ੀਪਾਲ ਨੇ ਲੁਧਿਆਣਾ ਦੇ ਦੌ ਏਰੀਆ ਵਿੱਚ ਡੇਰਾ ਸੱਚਾ ਸੌਦਾ ਦੇ ਸਟੇਟ ਮੈਂਬਰਾ ਨਾਲ ਗੱਲ ਬਾਤ ਕਰਕੇ ਲੰਗਰ ਸੇਵਾ ਦੀ ਡਿਊਟੀ ਕਿਸ ਤਰ੍ਹਾਂ ਲਗਾ ਦਿੱਤੀ ਗਈ ਕਿ ਸਰਕਾਰਾ ਆਪਣੀਆ ਇਹਨਾਂ ਚਾਲਾ ਤੋ ਬਾਜ ਨਹੀ ਆਵੇਗੀ। ਅੱਜ ਕਰਫਿਊ ਨੌਂਵੇ ਦਿਨ ਵਿੱਚ ਜਾ ਚੁੱਕਾ ਹੈ।

ਆਮ ਆਦਮੀ ਦੀ ਪਹੁੰਚ ਤੋ ਰੋਟੀ ਦੂਰ ਹੁੰਦੀ ਜਾਂ ਰਹੀ ਹੈ। ਪਰ ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵਿੰਗ ਦੇ ਸੇਵਾਦਾਰ ਆਪਣੇ ਗੁਰੂ ਸੰਤ ਡਾਂ. ਗੁਰਮੀਤ ਰੀਮ ਰਹੀਮ ਸਿੰਘ ਇੰਸਾਂ ਜੀ ਦੇ ਬਚਨਾਂ ਤੇ ਚੱਲਦੀਆ ਆਪਣੀ ਜਾਨ ਤਲੀ ਤੇ ਧਰਕੇ ਦੂਜਿਆ ਦੀ ਜਾਨ ਬਚਾਉਣ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦੇ ਹਨ।