ਪੰਜਾਬ ਪੁਲਿਸ ਦਾ ‘ਸ਼ਲਾਘਾਯੋਗ ਕਦਮ ‘ਇਨਸਾਨੀਅਤ ਦੀ ਦਿੱਤੀ ਮਿਸਾਲ

303

Punjab Police

 

ਲੁਧਿਆਣਾ,16 ਅਪ੍ਰੈਲ 2020 (ਜਸਵੀਰ ਮਣਕੂ) – ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਤੋ ਬਚਨ ਲਈ ਕੇਂਦਰ ‘ਤੇ ਸੂਬ੍ਹਾ ਸਰਕਾਰ ਵੱਲੋ ਲਾਕਡਾਉਣ ਕੀਤਾ ਹੋਇਆ ਹੈ ਉਥੇ ਹੀ ਦੂਜੇ ਪਾਸੇ ਪੁਲਿਸ ਪ੍ਰਸ਼ਾਸ਼ਨ ਆਪਣੇ ਪਰਿਵਾਰ ਨਾਲੋ ਵੱਖ ਹੋ ਕੇ ‘ਤੇ ਆਪਣੀ ਜਾਣ-ਜੋਖਮ ਵਿੱਚ ਪਾ ਕੇ ਡਿਊਟੀ ਨੂੰ ਲਗਾਤਾਰ ਦਿਨ-ਰਾਤ ਨਿਭਾ ਰਹੇ ਹਨ।

 

Punjab Police

 

ਏ.ਐਸ.ਆਈ ਸੁਰਜੀਤ ਸਿੰਘ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਦਿਨ-ਰਾਤ ਇਕ ਕਰਕੇ ਆਪਣੀਆ ਡਿਊਟੀਆ ਕਰ ਰਹੇ ਹਨ ‘ਤੇ ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸ਼ਨ ਵੱਲੋ ਵੱਖ-ਵੱਖ ਸੇਵਾਵਾਂ ਵਿੱਚ ਵੀ ਯੋਗਦਾਨ ਪਾਇਆ ਜਾ ਰਿਹਾ ਹੈ। ਜਿਵੇ ਭੁੱਖਿਆ ਨੂੰ ਲੰਗਰ ਖਵਾਉਣਾਂ, ਕਿਸੇ ਲੋੜਵੰਦ ਪਰਿਵਾਰ ਨੂੰ ਰਾਸ਼ਨ ਲੈ ਕੇ ਦੇਣਾ ਜਾਂ ਲੋੜਵੰਦ ਲਈ ਆਪਣਾ ਕੀਮਤੀ ਖੂਨਦਾਨ ਕਰਨਾ। ਏ.ਐਸ.ਆਈ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਦੌ ਨੋਜਵਾਨਾ ਵੱਲੋ ਵੀ ਡਿਊਟੀ ਕਰਦਿਆ ਇਸੇ ਤਰ੍ਹਾਂ ਫਰਜ ਅਦਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਜਵਾਨ ਸੁਖਰਾਮਜੋਤ ਸਿੰਘ ‘ਤੇ ਸੰਦੀਪ ਸਿੰਘ ਨੇ ਇਨਸਾਨੀਅਤ ਦਾ ਫਰਜ ਅਦਾ ਕਰਦੇ ਹੋਏ ਐਮਰਜੈਂਸੀ ਵਿੱਚ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਚ ਲੋੜਵੰਦਾਂ ਨੂੰ ਖੂਨਦਾਨ ਕੀਤਾ।