ਸਿਰਫ ਆਪਣਾ ਹੀ ਨਹੀਂ, ਜਨਤਾ ਬਾਰੇ ਵੀ ਸੋਚੇ ਸਰਕਾਰ

115

ਲੁਧਿਆਣਾ,18 ਜੁਲਾਈ 2020 (ਜਸਵੀਰ ਮਣਕੂ ) ਦੇਸ਼ ਦੀਆਂ ਸਰਕਾਰਾਂ ਦੇਸ਼ ਦੀ ਜਨਤਾ ਉਤੇ ਲੰਮਾ ਸਮਾਂ ਰਾਜ ਕਰਨ ਲਈ ਹੀ ਤਰ੍ਹਾਂ ਤਰ੍ਹਾਂ ਦੇ ਟੈਕਸ ਲਾ ਕੇ ਜਨਤਾ ਨੂੰ ਹਮੇਸ਼ਾ ਬੋਝ ਹੇਠਾਂ ਹੀ ਸਾਰੀ ਜਿੰਦਗੀ ਲੰਘਾਉਣ ਲਈ ਮਜਬੂਰ ਕਰ ਦਿੰਦਿਆਂ ਹਨ।
ਸਾਡੀਆਂ ਸਰਕਾਰਾਂ ਭਲੀ-ਭਾਂਤ ਜਾਣੂ ਹਨ ਕਿ ਜੇਕਰ ਸਾਡੇ ਵੋਟਰ ਹਰ ਪੱਖੋਂ ਸੁਖਾਲੇ ਹੋ ਗਏ। ਫਿਰ ਇਹਨਾਂ ਨੇ ਸਾਡੇ ਅੱਗੇ ਸਿਰ ਝੁਕਾ ਕੇ ਨਹੀਂ ਸਿਰ ਉਠਾ ਕੇ ਗੱਲ ਕਰਨੀ ਹੈ ਇਸੇ ਕਰਕੇ ਹੀ ਸਾਡੇ ਉੱਤੇ ਨਿਤ ਨਵੇਂ-ਨਵੇਂ ਬੋਝ ਸਰਕਾਰਾਂ ਵੱਲੋਂ ਪਾਏ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਡਪਿਟੀ ਕਮਸ਼ਿਨਰ ਲੁਧਆਿਣਾ ਨੂੰ ਮੈਮੋਰੰਡਮ ਦੇਣ ਪਹੁੰਚੇ ਰਾਮਗਡ਼੍ਹੀਆ ਅਕਾਲ ਜੱਥੇਬੰਦੀ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸੱਗੂ ਨੇ ਕੀਤਾ। ਉਨ੍ਹਾਂ ਦੱਸਆਿ ਕਿ ਪੰਜਾਬ ਭਰ ਵਿਚ ਅੱਜ ਕੌਮੀ ਕਨਵੀਨਰ ਹਰਜੀਤ ਸਿੰਘ ਰਾਮਗਡ਼੍ਹੀਆ ਦੇ ਆਦੇਸ਼ਾਂ ਅਨੁਸਾਰ ਜੱਥੇਬੰਦੀ ਦੇ ਆਗੂਆਂ ਵੱਲੋਂ ਕੋਰੋਨਾ ਦੀ ਮਾਹਾਮਾਰੀ ਸਮੇਂ ਆਏ ਬਿਜਲੀ ਦੇ ਬਿਲ ਮਾਫ਼ ਕਰਵਾਉਣ ਲਈ , ਪ੍ਰਾਈਵੇਟ ਸਕੂਲਾਂ ਵੱਲੋਂ ਪਾਈਆਂ ਫੀਸਾਂ ਦਾ ਨਜਾਇਜ਼ ਬੋਝ ਮਾਫ਼ ਕਰਵਾਉਣ ਲਈ ਅਤੇ ਡੀਜ਼ਲ/ਪੈਟਰੋਲ ਦਾ ਵਧਾਈਆ ਰੇਟ ਘਟਾਉਣ ਲਈ ਪ੍ਰਧਾਨਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਦੇ ਹਰ ਜਿਲਾ ਡਿਪਟੀ ਕਮਸ਼ਿਨਰ ਰਾਹੀਂ ਮੈਮੋਰੰਡਮ ਭੇਜੇ ਜਾ ਰਹੇ ਹਨ। ਸੂਬਾ ਕਾਰਜਕਾਰਨੀ ਮੈਂਬਰ ਜਸਵੀਰ ਸਿੰਘ ਮਣਕੂ ਅਤੇ ਸੁਖਵਿੰਦਰ ਸਿੰਘ ਲੋਟੇ ਨੇ ਦੱਸਆਿਂ ਕਿ ਰਾਮਗਡ਼੍ਹੀਆ ਅਕਾਲ ਜੱਥੇਬੰਦੀ ਦੀ ਟੀਮ ਪੰਜਾਬ ਦੇ ਹਰ ਜ਼ਲ੍ਹੇ ਵਿਚ ਹਰ ਵਰਗ ਲਈ ਅਵਾਜ਼ ਬੁਲੰਦ ਕਰਦੀ ਹੈ ਅਤੇ ਹਮੇਸ਼ਾ ਕਰਦੀ ਰਹੇਗੀ। ਸਰਕਾਰਾਂ ਨੂੰ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ। ਅੱਜ ਦੇ ਚੱਲ ਰਹੇ ਦੌਰ ਵਿਚ ਹਰ ਵਰਗ ਦੀ ਰਮਜ਼ ਸਰਕਾਰ ਨੂੰ ਸਮਝਣੀ ਚਾਹੀਦੀ ਹੈ। ਜਿਲਾ ਪ੍ਰਧਾਨ ਸੁਖਮਿੰਦਰ ਸਿੰਘ ਸੱਲ ਨੇ ਕਿਹਾ ਕਿ ਲੌਕਡਾਉਨ ਸਮੇਂ ਦੌਰਾਨ ਆਏ ਸਾਰੇ ਬਜਿਲੀ ਦੇ ਬਿਲ ਮਾਫ਼ ਕੀਤੇ ਜਾਣ, ਪ੍ਰਾਈਵੇਟ ਸਕੂਲਾਂ ਤੇ ਨਕੇਲ ਪਾਈ ਜਾਵੇ ਅਤੇ ਦਿਨਾਂ ਵਿਚ ਵਧਾਏ ਡੀਜ਼ਲ ਪੈਟਰੋਲ ਦੇ ਰੇਟ ਘਟਾਏ ਜਾਣ। ਸਰਕਾਰਾਂ ਸਿਰਫ ਓਰ ਸਿਰਫ ਦਿਨ ਰਾਤ ਆਪਣੇ ਬਾਰੇ ਹੀ ਨਾ ਸੋਚਣ। ਜਿਸ ਜਨਤਾ ਨੇ ਤੁਹਾਨੂੰ ਇਹ ਰਾਜ-ਭਾਗ ਬਖਸ਼ੇ ਹਨ ਉਹਨਾਂ ਬਾਰੇ ਵੀ ਸੋਚਣ ਲਈ ਸਮਾਂ ਸਰਕਾਰ ਨੂੰ ਜ਼ਰੂਰ ਕੱਢਣਾ ਚਾਹੀਦਾ ਹੈ।