ਲੋੜਵੰਦਾਂ ਲਈ ਮੇਰੇ ਘਰ ਦੇ ਦਰਵਾਜੇ ਸਦਾ ਖੁੱਲੇ – ਓ ਪੀ ਸੋਨੀ

145

op soni

 

ਅੰਮ੍ਰਿਤਸਰ, 13 ਅਪ੍ਰੈਲ 2020 : ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਵੱਲੋਂ ਰੋਜਾਨਾ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਵਾਰਡਾਂ ਵਿੱਚ ਲੋੜਵੰਦਾਂ ਲਈ ਸੁੱਕਾ ਰਾਸ਼ਨ ਅਤੇ ਲੰਗਰ ਭੇਜਿਆ ਜਾ ਰਿਹਾ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਸ੍ਰੀ ਸੋਨੀ ਨੇ ਕੁਸ਼ਟ ਆਸ਼ਰਮ ਝਬਾਲ ਰੋਡ ਲਈ ਆਪਣੇ ਨਿਵਾਸ ਅਸਥਾਨ ਤੋਂ 500 ਪੈਕੇਟ ਦੁੱਧ ਦੇ ਰਵਾਨਾ ਕੀਤੇ।

ਸ੍ਰੀ ਸੋਨੀ ਨੇ ਕਿਹਾ ਕਿ ਕਰੋਨਾ ਵਾਇਰਸ ਕਰਕੇ ਸ਼ਹਿਰ ਵਿੱਚ ਲਾਕ ਡਾਉਨ ਹੋਇਆ ਹੈ, ਜਿਸ ਨਾਲ ਦਿਹਾੜੀਦਾਰ ਵਰਗ ਜੋ ਕਿ ਘਰ ਵਿੱਚ ਬੈਠੇ ਹੋਏ ਹਨ, ਲਈ ਪੰਜਾਬ ਸਰਕਾਰ ਵੱਲੋ ਲਗਾਤਾਰ ਸੁੱਕੇ ਰਾਸ਼ਨ ਦੀ ਸਪਲਾਈ ਕੀਤੀ ਜਾ ਰਹੀ ਹੈ। ਸ੍ਰੀ ਸੋਨੀ ਨੇ ਕਿਹਾ ਕਿ ਜੇਕਰ ਕਿਸੇ ਲੋੜਵੰਦ ਤੱਕ ਰਾਸ਼ਨ ਨਹੀਂ ਪੁੱਜਦਾ ਤਾਂ ਉਨਾਂ ਦੀ ਕੋਠੀ ਦੇ ਦਰਵਾਜੇ 24 ਘੰਟੇ ਖੁੱਲੇ ਹਨ। ਸ੍ਰੀ ਸੋਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਘੜੀ ਵਿੱਚ ਪ੍ਰਸਾਸ਼ਨ ਦਾ ਸਾਥ ਦੇਣ ਅਤੇ ਆਪਣੇ ਘਰਾਂ ਵਿੱਚ ਹੀ ਰਹਿਣ ਤਾਂ ਜੋ ਕਰੋਨਾ ਵਾਇਰਸ ਦੀ ਚੈਨ ਨੂੰ ਤੋੜਿਆ ਜਾ ਸਕੇ।