ਖੇਤੀ ਵਿਭਾਗ ਮੰਡੀਆਂ ਵਿਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਕਰ ਰਿਹਾ ਕੋਰੋਨਾ ਤੋਂ ਬਚਣ ਲਈ ਜਾਗਰੂਕ

168

corona

 

ਅੰਮ੍ਰਿਤਸਰ, 25 ਅਪ੍ਰੈਲ 2020 – ਸਕੱਤਰ ਖੇਤੀਬਾੜੀ ਸ. ਕਾਹਨ ਸਿੰਘ ਪੰਨੂ ਅਤੇ ਡਿਪਟੀ ਕਮਿਸਨਰ ਸ. ਸ਼ਿਵਦੁਲਾਰ ਸਿੰਘ ਢਿੱਲੋ ਦੇ ਦਿਸ਼ਾ-ਨਿਰਦੇਸਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ ਹਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਵਿਭਾਗ ਦੀਆਂ ਟੀਮਾਂ ਕਣਕ ਦੀ ਖ੍ਰੀਦ ਦੌਰਾਨ ਕੋਵਿਡ-19 ਦੇ ਪ੍ਰਸਾਰ ਨੁੰ ਰੋਕਣ ਲਈ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਾਗਰੂਕ ਕਰਨ ਦਾ ਮੰਡੀਆਂ ਵਿਚ ਕੰਮ ਉਤੇ ਜੁਟ ਗਈਆਂ ਹਨ। ਉਨਾਂ ਦੱਸਿਆ ਕਿ ਮੈਂ ਆਪ ਭਗਤਾਂਵਾਲਾ ਤੇ ਜੰਡਿਆਲਾ ਗੁਰੂ ਮੰਡੀ ਵਿਚ ਪਹੁੰਚ ਕੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਇਸ ਤੋਂ ਬਚੇ ਰਹਿਣ ਲਈ ਜ਼ਰੂਰੀ ਗੁਰ ਦਿੱਤੇ ਅਤੇ ਮੰਡੀਆਂ ਵਿਚ ਮੰਡੀਬੋਰਡ ਵੱਲੋਂ ਕੀਤੇ ਗਏ ਹਾਈਜੀਨਿਕ ਉਪਰਾਲਿਆਂ ਦਾ ਜਾਇਜਾ ਲਿਆ, ਜੋ ਕਿ ਤਸੱਲੀਬਖਸ ਹੈ। ਉਨਾਂ ਦੱਸਿਆ ਕਿ ਸਾਡਾ ਸਾਰਾ ਸਟਾਫ ਮੰਡੀਆਂ ਵਿੱਚ ਜ਼ਿਲਾ ਪ੍ਰਸਾਸਨ ਵੱਲੋ ਦਿੱਤੇ ਗਏ ਨਿਰਦੇਸਾਂ ਦੀ ਪਾਲਣਾ ਕਰਵਾਉਣ ਹਿੱਤ ਜੁੱਟ ਗਿਆ ਹੈ, ਤਾਂ ਜੋ ਕੋਈ ਅਵੇਸਲਾ ਨਾ ਹੋਵੇ।

ਉਨਾਂ ਦੱਸਿਆ ਕਿ ਇਸ ਦੌਰਾਨ ਮੰਡੀ ਬੋਰਡ ਕਰਮਚਾਰੀਆਂ, ਕਿਸਾਨਾਂ ਤੇ ਮਜ਼ਦੂਰਾਂ ਨੂੰ ਸਮਾਜਿਕ ਦੂਰੀ, ਮਾਸਕ ਦੀ ਵਰਤੋ, ਸੈਨੇਟਾਈਜਰ, ਹੱਥ ਧੋਣ ਵਾਲੇ ਸਾਬਣ, ਲੇਬਰ ਨੁੰ ਵੇਹਲੇ ਟਾਈਮ ਇਕੱਠੇ ਹੋ ਕੇ ਨਾ ਬੈਠਣ ਦੇਣ ਆਦਿ ਦਾ ਪੂਰਾ ਖਿਆਲ ਰੱਖਣ ਲਈ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਖਰੀਦ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਬਾਰਦਾਨੇ ਅਤੇ ਲਿਫਟਿੰਗ ਵੱਲ ਉਚੇਚਾ ਧਿਆਨ ਦੇਣ ਲਈ ਜ਼ੋਰ ਦਿੱਤਾ ਜਾ ਰਿਹਾ ਹੈ। ਟੀਮ ਵਿੱਚ ਮੌਜੂਦ ਸ੍ਰੀ ਕੁਲਜੀਤ ਸਿੰਘ ਰੰਧਾਵਾ ਸਹਾਇਕ ਮੰਡੀਕਰਣ ਅਫਸਰ, ਸ੍ਰੀ ਅਮਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਸ੍ਰੀ ਹਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਹੋਰ ਮੰਡੀਕਰਣ ਸਟਾਫ ਨੂੰ ਕਣਕ ਦੀ ਖ੍ਰੀਦ ਦੌਰਾਨ ਸੈਨੇਟਾਈਜੇਸਨ, ਕਣਕ ਦੇ ਤੋਲਾਂ ਦੀ ਚੈਕਿੰਗ, ਕਿਸਾਨਾਂ ਦੀ ਅਵੇਅਰਨੈਸ ਸਬੰਧੀ ਕੰਮ ਮੰਡੀਆਂ ਵਿੱਚ ਜਾਰੀ ਰੱਖਣ ਨੁੰ ਕਿਹਾ ਗਿਆ ਹੈ।

ਇਸੇ ਦੌਰਾਨ ਜਿਲਾ ਖੁਰਾਕ ਸਪਲਾਈ ਕੰਟਰੋਲਰ ਸ. ਲਖਵਿੰਦਰ ਸਿੰਘ ਨੇ ਦੱਸਿਆ ਕਿ ਮੰਡੀਆਂ ਵਿਚ 37179 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ, ਜਿਸ ਵਿਚੋਂ 37055 ਮੀਟਰਕ ਟਨ ਦੀ ਖਰੀਦ ਸਰਕਾਰੀ ਏਜੰਸੀਆਂ ਦੁਆਰਾ ਕੀਤੀ ਗਈ ਹੈ। ਇਸ ਵਿਚੋਂ ਪਨਗ੍ਰੇਨ ਵੱਲੋਂ 10136 ਮੀਟ੍ਰਿਕ ਟਨ, ਮਾਰਕਫੈੱਡ ਵੱਲੋਂ 9609 ਮੀਟ੍ਰਿਕ ਟਨ, ਪਨਸਪ ਵੱਲੋਂ 5154 ਮੀਟ੍ਰਿਕ ਟਨ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਵਲੋਂ 7475 ਮੀਟ੍ਰਿਕ ਟਨ ਅਤੇ ਕੇਂਦਰ ਸਰਕਾਰ ਦੀ ਏਜੰਸੀ ਐਫ.ਸੀ.ਆਈ. ਵੱਲੋਂ 4681 ਮੀਟ੍ਰਿਕ ਟਨ ਕਣਕ ਖ਼ਰੀਦੀ ਕੀਤੀ ਜਾ ਚੁੱਕੀ ਹੈ।