ਦੇਸ਼ ਨੂੰ ਸ਼ਹੀਦਾਂ ਦੀ ਸੋਚ ਅਪਨਾਉਣ ਦੀ ਲੋੜ : ਆਜ਼ਾਦ ਵੈੱਲਫ਼ੇੇਅਰ ਸੁਸਾਇਟੀ ਬਠਿੰਡਾ

226

Azad Welfare Society

 

 

ਬਠਿੰਡਾ, 16 ਅਗਸਤ 2018 – ਮਾਨਵਤਾ ਨੂੰ ਸਮਰਪਿਤ ਸਮਾਜਸੇਵੀ ਸੰਸਥਾ ਆਜ਼ਾਦ ਵੈੱਲਫ਼ੇਅਰ ਸੁਸਾਇਟੀ (ਰਜਿ:273) ਬਠਿੰਡਾ ਵੱਲੋਂ ਅੱਜ ਆਜ਼ਾਦੀ ਦਿਵਸ ‘ਤੇ ਲੋਕਾਈ ਨੂੰ ਇਹ ਸੰਦੇਸ਼ ਦਿੱਤਾ ਗਿਆ ਕਿ ਦੇਸ਼ ਦੇ ਲੋਕਾਂ ਨੂੰ ਸਾਡੇ ਸਤਿਕਾਰਯੋਗ ਮਹਾਨ ਸ਼ਹੀਦਾਂ ਦੀ ਸੋਚ ਅਪਨਾਉਣੀ ਚਾਹੀਦੀ ਹੈ ਤਾਂ ਕਿ ਸਾਡਾ ਦੇਸ਼ ਤਰੱਕੀ ਵੱਲ ਵੱਧ ਸਕੇ ਅਤੇ ਜੋ ਸਾਡੇ ਮਹਾਨ ਸ਼ਹੀਦਾਂ ਨੇ ਸੱਚਾ ਸੁਪਨਾ ਦੇਖਿਆ ਸੀ ਉਸ ਨੂੰ ਬੂਰ ਪੈ ਸਕੇ। ਸੁਸਾਇਟੀ ਦੇ ਸਰਪ੍ਰਸਤ ਅਮਨਦੀਪ ਸਿੰਘ ਬਰਾੜ, ਪ੍ਰਧਾਨ ਰਵਿੰਦਰਜੀਤ ਕੌਰ ਅਤੇ ਸਕੱਤਰ ਬਲਵੰਤ ਗੈਵੀ ਮਾਨ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਡੇ ਮਹਾਨ ਸ਼ਹੀਦਾਂ ਜਿਵੇਂ ਸਰਦਾਰ ਸ਼ਹੀਦ ਭਗਤ ਸਿੰਘ ਜੀ , ਸ੍ਰੀਮਤੀ ਲਕਸ਼ਮੀ ਬਾਈ ਜੀ, ਸ੍ਰੀ ਚੰਦਰ ਸ਼ੇਖਰ ਆਜ਼ਾਦ ਜੀ, ਸਰਦਾਰ ਕਰਤਾਰ ਸਿੰਘ ਸਰਾਭਾ ਜੀ, ਸਰਦਾਰ ਊਧਮ ਸਿੰਘ ਜੀ (ਰਾਮ ਮਹੁੰਮਦ ਸਿੰਘ ਆਜ਼ਾਦ), ਸ੍ਰੀ ਸੁਭਾਸ਼ ਚੰਦਰ ਬੋਸ ਜੀ, ਸ੍ਰੀ ਲਾਲਾ ਲਾਜਪੱਤ ਰਾਏ ਜੀ, ਸ੍ਰੀ ਬੀ.ਕੇ ਦੱਤ ਜੀ, ਸ੍ਰੀ ਰਾਜਗੁਰੂ ਜੀ, ਸ੍ਰੀ ਸੁਖਦੇਵ ਜੀ ਆਦਿ ਨੇ ਆਪਣੀ ਅਦੁੱਤੀ ਸ਼ਹਾਦਤ ਦੇ ਕੇ ਜ਼ਾਲਮ ਅੰਗਰੇਜੀ ਹਕੂਮਤ ਤੋਂ ਸਾਡੇ ਭਾਰਤ ਦੇਸ਼ ਨੂੰ ਆਜ਼ਾਦ ਕਰਵਾਇਆ ਹੈ, ਇਸ ਲਈ ਸਾਨੂੰ ਉਹਨਾਂ ਦਾ ਅਹਿਸਾਨ ਕਦੇ ਨਹੀਂ ਭੁੱਲਣਾ ਚਾਹੀਦਾ ਸਗੋਂ ਸਾਨੂੰ ਉਹਨਾਂ ਦੀ ਸੋਚ ਅਪਣਾ ਕੇ ਉਹਨਾਂ ਦੇ ਪਾਏ ਪੂਰਨਿਆਂ ‘ਤੇ ਚੱਲਣਾ ਚਾਹੀਦਾ ਹੈ ਤਾਂ ਜੋ ਉਹਨਾਂ ਵੱਲੋਂ ਦੇਖੇ ਗਏ ਸੁਪਨੇ ਨੂੰ ਬੂਰ ਪੈ ਸਕੇ ਅਤੇ ਮਨੁੱਖ ਵੱਲੋਂ ਮਨੁੱਖ ਦੀ ਹੁੰਦੀ ਲੁੱਟ ‘ਤੇ ਰੋਕ ਲੱਗ ਸਕੇ। ਉਹਨਾਂ ਅੱਗੇ ਕਿਹਾ ਕਿ ਸਾਡੇ ਸ਼ਹੀਦਾਂ ਨੂੰ ਗਲ ਵਿੱਚ ਪਾਏ ਜਾਣ ਵਾਲੇ ਹਾਰਾਂ ਦੀ ਲੋੜ ਨਹੀਂ ਨਾ ਹੀ ਕਿਸੇ ਹੋਰ ਦਿਖਾਵੇ ਦੀ ਸਗੋਂ ਸਾਨੂੰ ਅੱਜ ਉਹਨਾਂ ਦੀ ਸਿਰਫ਼ ਸੋਚ ਅਪਨਾਉਣ ਜ਼ਰੂਰਤ ਹੈ, ਇਸ ਤਰਾਂ ਸਾਡੇ ਵੱਲੋਂ ਅਪਨਾਈ ਗਈ ਪਵਿੱਤਰ ਸੋਚ ਹੀ ਸ਼ਹੀਦਾਂ ਪ੍ਰਤੀ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਅਮਨਦੀਪ ਸਿੰਘ ਬਰਾੜ, ਪ੍ਰਧਾਨ ਸ੍ਰੀਮਤੀ ਰਵਿੰਦਰਜੀਤ ਕੌਰ, ਮੀਤ ਪ੍ਰਧਾਨ ਡਾ. ਗੁਰਸਾਹਿਬ ਸਿੰਘ ਵਿਰਕ, ਸਕੱਤਰ ਬਲਵੰਤ ਗੈਵੀ ਮਾਨ, ਸਲਾਹਕਾਰ ਡਾ. ਵਕੀਲ ਸਿੰਘ ਦਿਉਣ, ਪੀਆਰਓ ਗੁਰਸੇਵਕ ਸਿੰਘ ਦਿਉਣ, ਮਾਨਯੋਗ ਗੁਰਸੇਵਕ ਸਿੰਘ ਬਰਾੜ ਕੋਠੇ ਫੂਲਾ ਸਿੰਘ ਵਾਲੇ(ਸੀਨੀਅਰ ਕਾਂਗਰਸੀ ਲੀਡਰ), ਬਠਿੰਡਾ ਸ਼ਹਿਰੀ ਇੰਚਾਰਜ ਮਨਜੀਤ ਸਿੰਘ ਚਹਿਲ, ਬਠਿੰਡਾ ਦਿਹਾਤੀ ਇੰਚਾਰਜ ਬਲਵਿੰਦਰ ਸਿੰਘ ਧਾਲੀਵਾਲ, ਪਿੰਡ ਦਿਉਣ ਇੰਚਾਰਜ ਨੋਨੀ ਬਲਕਾਰ ਬੰਗੜ, ਵਲੰਟੀਅਰ ਨਿਰਮਲ ਸਿੰਘ ਬਹਿਰੀਨ, ਦੀਪਇੰਦਰਪਾਲ ਸਿੰਘ ਧਾਲੀਵਾਲ, ਰਾਜਵੀਰ ਸਿੰਘ ਬੱਬਰ, ਦੀਪੂ ਭੱਟੀ, ਮਨਦੀਪ ਭੱਟੀ, ਅਮਨਪ੍ਰੀਤ ਕੌਰ ਬਹਿਮਣ ਦੀਵਾਨਾ ਆਦਿ ਵਿਦਮਾਨ ਸਨ।