15 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਸ਼ਿਵਾਜੀ ਪਾਰਕ ਦਾ ਸੁੰਦਰੀਕਰਨ

152

Shivaji Park

 

ਅੰਮ੍ਰਿਤਸਰ, 18 ਫਰਵਰੀ 2020 – ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਰਾਣੀ ਕਾ ਬਾਗ ਵਿਖੇ ਸਥਿਤ ਸ਼ਿਵਾਜੀ ਪਾਰਕ ਵਿੱਚ 15 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਸੁੰਦਰੀਕਰਨ ਦੇ ਕੰਮਾਂ ਦਾ ਉਦਘਾਟਨ ਕੀਤਾ।

ਸ੍ਰੀ ਸੋਨੀ ਨੇ ਕਿਹਾ ਕਿ ਸ਼ਿਵਾਜੀ ਪਾਰਕ ਵਿੱਚ ਨਵੇਂ ਫੁੱਟਪਾਥ ਬਣਾਏ ਜਾਣਗੇ ਅਤੇ ਮਿਊਜੀਕਲ ਫੁਆਰੇ ਵੀ ਲੱਗਣਗੇ। ਉਨ੍ਹਾਂ ਦੱਸਿਆ ਕਿ ਪਾਰਕ ਵਿੱਚ ਬੱਚਿਆਂ ਲਈ ਵਧੀਆ ਕਿਸਮ ਦੀ ਝੂਲੇ ਅਤੇ ਕਸਰਤ ਕਰਨ ਲਈ ਜਿਮ ਵੀ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਕ ਵਿੱਚ ਸਾਉਂਡ ਸਿਸਟਮ ਵੀ ਲਗਾਇਆ ਜਾਵੇਗਾ ਜਿਸ ਵਿੱਚ ਸਵੇਰੇ ਅਤੇ ਸ਼ਾਮ ਧਾਰਮਿਕ ਗੀਤ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪਾਰਕ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜੋ ਕਿ ਇਸ ਮਹੀਨੇ ਦੌਰਾਨ ਮੁਕੰਮਲ ਕਰ ਲਿਆ ਜਾਵੇਗਾ।

ਇਸ ਮੌਕੇ ਸ੍ਰੀ ਰਾਜ ਕੁਮਾਰ ਵੇਰਕਾ ਹਲਕਾ ਵਿਧਾਇਕ ਪੱਛਮੀ, ਸ੍ਰੀ ਵਿਕਾਸ ਸੋਨੀ ਕੌਂਸਲਰ, ਸ੍ਰੀ ਅਸ਼ੋਕ ਸੋਨੀ, ਸ੍ਰੀ ਰਾਘਵ ਸੋਨੀ, ਸ੍ਰੀ ਰਿਸ਼ੀ ਰਾਜ, ਸ੍ਰੀ ਸਤੀਸ਼ ਬੇਦੀ ਅਤੇ ਮਨਮੋਹਨ ਕੁੰਦਰਾ ਤੋਂ ਇਲਾਵਾ ਇਲਾਕਾ ਵਾਸੀ ਹਾਜ਼ਰ ਸਨ।