Posted on

ਮਜੀਠਾ ਤਹਿਸੀਲ ਦੇ ਸਾਰੇ ਪਿੰਡਾਂ ਵਿਚ ਸਪਰੇਅ ਦਾ ਕੰਮ ਮੁਕੰਮਲ – ਅਲਕਾ ਕਾਲੀਆ

Spray work

Spray work

 

ਅੰਮ੍ਰਿਤਸਰ, 2 ਅਪ੍ਰੈਲ 2020 – ਕੋਵਿਡ 19 ਦੇ ਵਾਇਰਸ ਤੋਂ ਜਿਲੇ ਦੀਆਂ ਸਾਂਝੀਆਂ ਥਾਵਾਂ ਨੂੰ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਰਸਾਇਣ ਸੋਡੀਅਣ ਹਾਈਪੋ ਕਲੋਰਾਈਡ ਦੀ ਸਪਰੇਅ ਦਾ ਕੰਮ ਮਜੀਠਾ ਤਹਿਸੀਲ ਦੇ ਸਾਰੇ 113 ਪਿੰਡਾਂ ਵਿਚ ਮੁਕੰਮਲ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਮਜੀਠਾ ਸ਼ਹਿਰ ਵਿਚ ਵੀ ਸਪਰੇਅ ਹੋ ਚੁੱਕੀ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਐਸ ਡੀ ਐਮ ਮਜੀਠਾ ਸ੍ਰੀਮਤੀ ਅਲਕਾ ਕਾਲੀਆ ਨੇ ਦੱਸਿਆ ਕਿ ਚੰਗੀ ਗੱਲ ਇਹ ਰਹੀ ਹੈ ਕਿ ਪਿੰਡਾਂ ਤੇ ਸ਼ਹਿਰ ਵਿਚ ਲੋਕਾਂ ਨੇ ਆਪ ਟੀਮਾਂ ਨਾਲ ਲੱਗ ਕੇ ਸਪਰੇਅ ਕਰਵਾਈ ਹੈ, ਜਿਸ ਨਾਲ ਕੰਮ ਦੀ ਗੁਣਵੱਤਾ ਵਧੀ ਹੈ। ਉਨਾਂ ਦੱਸਿਆ ਕਿ ਬੀ ਡੀ ਪੀ ਓ ਮਜੀਠਾ ਸ੍ਰੀ ਸੰਦੀਪ ਸ਼ਰਮਾ ਤੇ ਉਨਾਂ ਦੀ ਟੀਮ ਨੇ ਪਿੰਡ-ਪਿੰਡ ਇਸ ਸਪਰੇਅ ਦੀ ਨਿਗਰਾਨੀ ਕੀਤੀ ਅਤੇ ਲੋਕਾਂ ਨੂੰ ਸੁਰੱਖਿਅਤ ਰਹਿਣ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਗਿਆ।

 

Spray work

 

ਸ੍ਰੀਮਤੀ ਅਲਕਾ ਕਾਲੀਆ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਅਗਵਾਈ ਹੇਠ ਜਿਲੇ ਦੇ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਤੇ ਲੰਗਰ ਪਹੁੰਚਾਉਣ ਦਾ ਕੰਮ ਲਗਾਤਾਰ ਜਾਰੀ ਹੈ। ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਚਾਇਤਾਂ ਨੂੰ ਆਪਣੇ ਫੰਡ ਵਿਚੋਂ 5 ਹਜ਼ਾਰ ਰੁਪਏ ਲੋਕਾਂ ਦੀ ਸੇਵਾ ਲਈ ਖਰਚ ਕਰਨ ਦੀ ਦਿਤੀ ਆਗਿਆ ਤਹਿਤ ਵੀ ਕਈ ਪਿੰਡਾਂ ਵਿਚ ਪੰਚਾਇਤਾਂ ਵੱਲੋਂ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਰੈਡ ਕਰਾਸ ਅੰਮ੍ਰਿਤਸਰ ਦੀ ਸਹਾਇਤਾ ਨਾਲ ਲੋੜਵੰਦ ਘਰਾਂ ਤੱਕ ਸੁੱਕਾ ਰਾਸ਼ਨ ਤੇ ਫੂਡ ਪੈਕਟ ਭੇਜੇ ਜਾ ਰਹੇ ਹਨ।