ਕੈਬਨਿਟ ਮਤੰਰੀ ਸੋਨੀ ਨੇ ਬੀਰਬਲਪੁਰ ਵਿਖੇ ਨਵੀਂ ਬਣੀ ਗਊਸ਼ਾਲਾ ਦਾ ਕੀਤਾ ਉਦਘਾਟਨ

140

Gaushala

 

ਅੰਮ੍ਰਿਤਸਰ, 17 ਨਵੰਬਰ 2019 – ਬੀਰਬਲਪੁਰ ਫਤਿਹਗੜ ਚੂੜੀਆਂ ਰੋਡ ਵਿਖੇ ਐਸਕਾਨ ਟੈਂਪਲ ਦੇ ਸਹਿਯੋਗ ਨਾਲ ਗਊਸ਼ਾਲਾ ਦਾ ਨਿਰਮਾਣ ਕੀਤਾ ਗਿਆ। ਇਸ ਗਊਸ਼ਾਲਾ ਦਾ ਸ੍ਰੀ ਓ.ਪੀ. ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਵਲੋਂ ਉਦਘਾਟਨ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਗਊਧਨ ਦੀ ਸੇਵਾ ਸਭ ਤੋਂ ਉਤਮ ਸੇਵਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਗਊ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਗਊਧਨ ਦੀ ਸੇਵਾ ਕਰੀਏ। ਸ੍ਰੀ ਸੋਨੀ ਨੇ ਕਿਹਾ ਕਿ ਸਾਨੂੰ ਗਊ ਮਾਤਾ ਨੂੰ ਸੜਕਾਂ ਦੇ ਉਤੇ ਖੁਲਾ ਨਹੀਂ ਛੱਡਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਸੜਕਾਂ ਉਤੇ ਐਕਸੀਡੈਂਟ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਜਿਸ ਨਾਲ ਲੋਕਾਂ ਦੀ ਜਾਨ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਊਧਨ ਦੀ ਸੇਵਾ ਲਈ ਇਸ ਗਊਸ਼ਾਲਾ ਵਿੱਚ ਦਾਨ ਕੀਤਾ ਜਾਵੇ ਜਿਸਦੇ ਨਾਲ ਇਨ੍ਹਾਂ ਦੀ ਸਾਂਭ ਸੰਭਾਲ ਹੋ ਸਕੇ।

ਇਸ ਮੌਕੇ ਸੰਤ ਸ੍ਰੀ ਸ਼ਆਮਾਨੰਦ ਪ੍ਰਭ ਜੀ, ਸ੍ਰੀ ਯੁਗਲ ਕਿਸੋਰ ਸ਼ਰਮਾ, ਸੰਜੀਵ ਸ਼ਰਮਾ ਹਾਜ਼ਰ ਸਨ।