ਸੋਨੀ ਵੱਲੋਂ ਅੰਮ੍ਰਿਤਸਰ ਕੇਂਦਰੀ ਹਲਕੇ ਲਈ ਰਾਸ਼ਨ ਦੀ ਸਪਲਾਈ ਲਗਾਤਾਰ ਜਾਰੀ

154

soni

 

ਅੰਮ੍ਰਿਤਸਰ, 9 ਅਪ੍ਰੈਲ 2020 – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ ਵੱਲੋਂ ਅੰਮ੍ਰਿਤਸਰ ਕੇਂਦਰੀ ਹਲਕੇ ਦੇ ਲੋੜਵੰਦ ਲੋਕਾਂ ਲਈ ਲਗਾਤਾਰ ਖੁਰਾਕ ਪਦਾਰਥ, ਜਿਸ ਵਿਚ ਸੁੱਕਾ ਰਾਸ਼ਨ ਤੇ ਤਿਆਰ ਲੰਗਰ ਸ਼ਾਮਿਲ ਹੈ, ਦੀ ਸਪਲਾਈ ਭੇਜੀ ਜਾ ਰਹੀ ਹੈ। ਬੀਤੇ ਦਿਨੀਂ ਪੰਜ ਟਰੱਕ ਭੇਜਣ ਤੋਂ ਬਅਦ ਅੱਜ ਫਿਰ ਸ੍ਰੀ ਸੋਨੀ ਨੇ ਆਪਣੀ ਰਿਹਾਇਸ਼ ਤੋਂ 1500 ਪਰਿਵਾਰਾਂ ਲਈ ਸੁੱਕਾ ਰਾਸ਼ਨ ਅਤੇ 500 ਪਰਿਵਾਰਾਂ ਲਈ ਤਿਆਰ ਲੰਗਰ ਅੰਮ੍ਰਿਤਸਰ ਕੇਂਦਰੀ ਹਲਕੇ ਲਈ ਪੰਜ ਟਰੱਕਾਂ ਵਿਚ ਭੇਜਿਆ। ਉਨਾਂ ਸ੍ਰੀ ਵਿਕਾਸ ਸੋਨੀ ਨੂੰ ਹਦਾਇਤ ਕੀਤੀ ਕਿ ਤਿਆਰ ਲੰਗਰ ਵਾਰਡ ਨੰਬਰ 70 ਅਤੇ 71 ਦੀਆਂ ਲੋੜਾਂ ਪੂਰੀਆਂ ਕਰਨ ਲਈ ਘਰ-ਘਰ ਵੰਡਿਆ ਜਾਵੇ।

ਸ੍ਰੀ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋੜਵੰਦ ਲੋਕਾਂ ਤੱਕ ਫੂਡ ਪੈਕਟ ਵੰਡਣ ਦਾ ਕੰਮ ਨਿਰੰਤਰ ਜਾਰੀ ਹੈ। ਇਸ ਤੋਂ ਇਲਾਵਾ ਅਸੀਂ ਆਪਣੀ ਕੋਸ਼ਿਸ਼ਾਂ ਨਾਲ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਜਿਸ ਵਿਚ ਆਟਾ, ਦਾਲਾਂ, ਹਲਦੀ, ਤੇਲ, ਕਣਕ, ਖੰਡ, ਪੱਤੀ ਸ਼ਾਮਿਲ ਹੈ, ਵੀ ਘਰ-ਘਰ ਭੇਜ ਰਹੇ ਹਾਂ। ਉਨਾਂ ਦੱਸਿਆ ਕਿ ਲੋੜਵੰਦ ਲੋਕ, ਜਿੰਨਾ ਵਿਚ ਦਿਹਾੜੀਦਾਰ ਕਾਮੇ ਜੋ ਕਿ ਰੋਜ਼ ਦਿਹਾੜੀ ਕਰਕੇ ਰੋਟੀ ਖਾਂਦੇ ਸਨ, ਪਰ ਬੰਦ ਹੋਣ ਕਾਰਨ ਕੰਮ ਉਤੇ ਨਹੀਂ ਜਾ ਸਕੇ ਤੱਕ ਘਰ-ਘਰ ਪਹੁੰਚ ਕੀਤੀ ਜਾ ਰਹੀ ਹੈ ਅਤੇ ਉਨਾਂ ਨੂੰ ਵੱਖ-ਵੱਖ ਸੰਸਥਾਵਾਂ ਦੀ ਸਹਾਇਤਾ ਨਾਲ ਤਿਆਰ ਲੰਗਰ ਵੀ ਭੇਜਿਆ ਜਾ ਰਿਹਾ ਹੈ, ਤਾਂ ਕਿ ਗੁਰੂ ਨਗਰੀ ਦਾ ਕੋਈ ਬਸ਼ਿੰਦਾ ਭੁੱਖਾ ਨਾ ਰਹੇ। ਉਨਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਹਰੇਕ ਲੋੜਵੰਦ ਦੇ ਘਰਾਂ ਵਿਚ ਜਾ ਕੇ ਸੁੱਕਾ ਰਾਸ਼ਨ ਦਿੱਤਾ ਜਾਵੇ। ਸ੍ਰੀ ਸੋਨੀ ਨੇ ਇਸ ਨੇਕ ਕੰਮ ਵਿਚ ਲੱਗੀਆਂ ਸੰਸਥਾਵਾਂ ਤੇ ਸਮਾਜ ਸੇਵੀਆਂ ਦੀ ਪ੍ਰਸੰਸਾ ਕਰਦੇ ਕਿਹਾ ਕਿ ਸ਼ਹਿਰ ਵਿਚ ਬਹੁਤ ਸੰਸਥਾਵਾਂ ਇਸ ਕੰਮ ਵਿਚ ਸਾਡਾ ਸਾਥ ਦੇ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਵਿਕਾਸ ਸੋਨੀ, ਸ੍ਰੀ ਰਾਘਵ ਸੋਨੀ, ਸ੍ਰੀ ਸ਼ਾਮ ਸੋਨੀ, ਸ੍ਰੀ ਸੁਨੀਲ ਕਪੂਰ ਤੇ ਸ੍ਰੀ ਸਾਗਰ ਕਪੂਰ ਵੀ ਹਾਜ਼ਰ ਸਨ।