ਸ਼ਹਿਬਾਜ਼ ਸਿੰਘ ਸੰਧੂ ਬੌਬੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਤੀਸਰਾ ਸ਼ਹਿਬਾਜ਼ ਸਿੰਘ ਸੰਧੂ ਯਾਦਗਾਰੀ ਫੁੱਟਬਾਲ ਪ੍ਰਦਰਸ਼ਨੀ ਮੈਚ ਕਰਵਾਇਆ

553

football match

 

ਅੰਮ੍ਰਿਤਸਰ, 5 ਫਰਵਰੀ 2020 – ਗੁਰੂ ਨਾਨਕ ਸਟੇਡੀਅਮ ਦੇ ਫੁੱਟਬਾਲ ਮੈਦਾਨ ‘ਚ ਸ਼ਹਿਬਾਜ਼ ਸਿੰਘ ਸੰਧੂ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਤੀਸਰਾ ਸ਼ਹਿਬਾਜ਼ ਸਿੰਘ ਸੰਧੂ ਯਾਦਗਾਰੀ ਫੁੱਟਬਾਲ ਲੜਕਿਆਂ ਦਾ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ। ਪਹਿਲਾ ਮੈਚ ਅਜਨਾਲਾ ਅਤੇ ਡੀਪੀਐਸ ਟੀਮਾਂ ਵਿਚਾਲੇ ਖੇਡਿਆ ਗਿਆ।

ਬੇਹਦ ਸੰਘਰਸ਼ਪੂਰਨ ਇਸ ਮੈਚ ‘ਚ ਅਜਨਾਲਾ ਦੀ ਟੀਮ 1-0 ਗੋਲ ਨਾਲ ਜਿੱਤੀ । ਦੂਜਾ ਮੈਚ ਖਾਲਸਾ ਸਕੂਲ ਅਤੇ ਸ: ਸੀ: ਸੈਕੰ : ਸਕੂਲ ਅਟਾਰੀ ਵਿਚਕਾਰ ਹੋਇਆ। ਖਾਲਸਾ ਸਕੂਲ ਦੀ ਟੀਮ 1-0 ਗੋਲ ਨਾਲ ਜਿੱਤੀ ।

ਤੀਸਰਾ ਮੈਚ ਸ: ਸੀ: ਸੈਕੰ : ਸਕੂਲ ਅਟਾਰੀ ਅਤੇ ਡੀਪੀਐਸ ਸਕੂਲ ਟੀਮਾਂ ਵਿਚਾਲੇ ਖੇਡਿਆ ਗਿਆ। ਡੀਪੀਐਸ ਸਕੂਲ ਦੀ ਟੀਮ 2-0 ਗੋਲ ਨਾਲ ਜਿੱਤੀ।

ਚੌਥਾ ਅਤੇ ਫਾਇਨਲ ਮੈਚ ਖਾਲਸਾ ਸਕੂਲ ਅਤੇ ਅਜਨਾਲਾ ਨੂੰ 1-0 ਤੇ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ । ਇਸ ਤਰਾਂ ਪਹਿਲੇ ਸਥਾਨ ਤੇ ਖਾਲਸਾ ਕਾਲਜੀਏਟ ਸਕੂਲ ਦੂਜੇ ਸਥਾਨ ਤੇ ਅਜਨਾਲਾ ਦੀ ਟੀਮ ਰਹੀ, ਤੀਸਰਾ ਸਥਾਨ ਡੀ.ਪੀ.ਐਸ ਸਕੂਲ ਦੀ ਟੀਮ ਅਤੇ ਚੌਥੋ ਸਥਾਨ ਤੇ ਸ:ਸੀ:ਸੈਕੰ: ਅਟਾਰੀ ਦੀ ਟੀਮ ਰਹੀ।

ਇਸ ਮੌਕੇ ਜ਼ਿਲਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ, ਸ਼ਹਿਬਾਜ਼ ਸਿੰਘ ਸੰਧੂ ਦੇ ਨਾਨਾ ਨਾਨੀ ਸ: ਬਲਬੀਰ ਸਿੰਘ ਢਿੱਲੋਂ ਅਤੇ ਸ੍ਰੀਮਤੀ ਦਲਬੀਰ ਕੌਰ, ਮਾਤਾ-ਪਿਤਾ ਕਰਨਬੀਰ ਸਿੰਘ ਸੰਧੂ ਅਤੇ ਵਰਿੰਦਰ ਕੌਰ ਸੰਧੂ, ਗੁਰਿੰਦਰ ਸਿੰਘ ਹੁੰਦਲ, ਰਮਨਪ੍ਰੀਤ ਹੁੰਦਲ, ਰਣਜੀਤ ਸਿੰਘ ਨਿੱਜਰ, ਪਲਵਿੰਦਰ ਕੌਰ ਨਿੱਜਰ, ਸੁਖਵਿੰਦਰ ਸਿੰਘ ਮਲੀ (ਮਾਸੜ), ਯੁਵਰਾਜ ਸਿੰਘ ਸੰਧੂ, ਫੁੱਟਬਾਲ ਕੋਚ ਦਲਜੀਤ ਸਿੰਘ, ਜਿਮਨਾਸਟਿਕ ਕੋਚ ਸ਼੍ਰੀਮਤੀ ਨੀਤੂ ਬਾਲਾ, ਐਥਲੈਟਿਕਸ ਕੋਚ ਮਿਸ ਸਵਿਤਾ ਆਦਿ ਮੌਜੂਦ ਸਨ।

ਇਸ ਮੌਕੇ ਸ਼ਹਿਬਾਜ਼ ਸਿੰਘ ਸੰਧੂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜੇਤੂ ਟੀਮ ਦੇ ਖਿਡਾਰੀਆਂ ਨੂੰ ਟ੍ਰੈਕ ਸੂਟ,ਪਲੇਇੰਗ ਕਿੱਟ ਅਤੇ ਕੈਸ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੈਚ ਦਾ ਸਮਾਪਨ ਬਹੁਤ ਹੀ ਸ਼ਾਨਦਾਰ ਜਿਮਨਾਸਟਿਕ ਦੇ ਸ਼ੌ ਮੈਚ ਨਾਲ ਕੀਤਾ ਗਿਆ।