ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਨੇ ਆਪਣੀਆ ‘ਸੇਵਾਵਾਂ ਕੀਤੀਆਂ ਸ਼ੁਰੂ

200

Shah Satnam Ji GreenS Welfare Force

 

ਲੁਧਿਆਣਾ, 28 ਮਾਰਚ 2020 – (ਜਸਵੀਰ ਮਣਕੂ) – ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ‘ਵਿਪਾਸਨਾ ਇੰਸਾਂ ਨੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ‘ਨਰਿੰਦਰ ਮੋਦੀ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ‘ਅਮਰਿੰਦਰ ਸਿੰਘ ਨੂੰ ਇ-ਮੇਲ ਰਾਹੀ ਅਤੇ ਟਵੀਟ ਨਾਲ ਇਹ ਕਿਹਾ ਗਿਆ ਸੀ ਕਿ ਡੇਰਾ ਸੱਚਾ ਸੌਦਾ ਦੇ ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰ ਆਪਣੀਆ ਸੇਵਾਵਾਂ ਦੇਣ ਲਈ ਤਿਆਰ ਹਨ।

Shah Satnam Ji GreenS Welfare Force

 

ਜਿਸ ਦੇ ਮੱਦੇਨਜਰ ਬਲਾਕ ਲੁਧਿਆਣਾ ‘ਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋ ਇਹ ਸੇਵਾਵਾਂ ਸ਼ੁਰੂ ਕਰ ਦਿੱਤੀਆ ਗਈਆ ਹਨ। ਇਸ ਬਾਰੇ ਸਟੇਟ ਦੇ 45 ਮੈਂਬਰ ਜਸਵੀਰ ਇੰਸਾਂ ‘ਤੇ ਯੂਥ ਦੇ 45 ਮੈਂਬਰ ਸੰਦੀਪ ਇੰਸਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹਨਾਂ ਨੂੰ ਲੁਧਿਆਣਾ ਦੇ ਜੋਆਇਟ ਕਮਿਸ਼ਨਰ ਰਿਸ਼ੀਪਾਲ ‘ਤੇ ਐਸ.ਡੀ.ਐਮ ਅਮਰਜੀਤ ਬੈਂਸ ਵੱਲੋ ਲੰਗਰ ਸਪਲਾਈ ਲਈ ਸ਼ਹਿਰ ਦੀ ਕੋਚਰ ਮਾਰਕੀਟ, ਇਸ਼ਮੀਤ ਰੋਡ ਮਰਾਡੋ ਕਲੋਨੀ ‘ਦੌ ਇਲਾਕੇ ਦਿੱਤੇ ਗਏ ਹਨ। ਇਸ ਸਬੰਧੀ ਬਲਾਕ ਕਮੇਟੀ ਨੇ ਮੀਟਿੰਗ ਕਰਕੇ ਲੰਗਰ ਦੀਆ ਸੇਵਾਵਾਂ ਸ਼ੁਰੂ ਕਰ ਦਿੱਤੀਆ ਹਨ। ਇਹ ਸੇਵਾਵਾਂ ਕੱਲ ਰਾਤ ਤੋ ਹੀ ਪ੍ਰਸ਼ਾਸ਼ਨ ਦੀ ਆਗਿਆ ਨਾਲ ਸ਼ੁਰੂ ਕੀਤੀਆ ਗਈਆ ਹਨ।

ਇਸ ਤੋ ਇਲਾਵਾ ਲੁਧਿਆਣਾ ‘ਚ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਲੰਟੀਅਰਾਂ ਵੱਲੋ 85 ਜਰੂਰਤ ਮੰਦ ਪਰਿਵਾਰਾ ਨੂੰ ਰਾਸ਼ਨ ਦਾ ਸਮਾਨ ਵੰਡੀਆ ਗਿਆ। ਏ.ਐਸ ਆਈ ਸੁਰਜੀਤ ਸਿੰਘ ਇੰਸਾਂ ਨੇ ਮਾਸਕ ਅਤੇ ਸੈਨੀਟਾਈਜਰ ਤੇ ਕੁੱਝ ਜਰੂਰਤ ਮੰਦ ਪਰਿਵਾਰਾ ਨੂੰ ਪਿੰਡ ਪਰਤਾਪਪੁਰਾ ਵਿੱਚ ਰਾਸ਼ਨ ਵੰਡਿਆ।

Shah Satnam Ji GreenS Welfare Force

 

ਇਸ ਮੌਕੇ ਬਲਾਕ ਦੇ 25 ਮੈਂਬਰ, 15 ਮੈਂਬਰ, ਬਲਾਕ ਭੰਗੀਦਾਸ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ‘ਤੇ ਮੈਂਬਰ ਹਰੀਸ਼ ਸ਼ੰਟਾ, ਪੂਰਨ ਇੰਸਾਂ, ਦੇਸ਼ਰਾਜ ਇੰਸਾਂ, ਸੁਰਿੰਦਰ ਬੰਗੜ•, ਕੈਪਟਨ ਹਰਮੇਸ਼ ਲਾਲ, ਕੁਲਦੀਪ ਇੰਸਾਂ, ਗੁਰਦੀਪ ਇੰਸਾਂ, ਕ੍ਰਿਸ਼ਨ ਜੁਨੇਜਾ, ਸੰਤੋਸ਼ ਇੰਸਾਂ, ਬਿਕਰਮਜੀਤ, ਸੋਨੂੰ ਇੰਸਾਂ, ਪਾਲੀ ਇੰਸਾਂ, ਜੱਸਾ ਇੰਸਾਂ, ਆਸ਼ੂ ਇੰਸਾਂ, ਰਾਹੁਲ ਇੰਸਾਂ, ਮੇਲਾ ਇੰਸਾਂ, ਰਜਿੰਦਰ ਇੰਸਾਂ, ਗਿਆਨ ਇੰਸਾਂ ਹਾਜਰ ਸਨ।