ਲਾਕਡਾਉਣ ਦੌਰਾਨ 50 ਯੂਨਿਟ ਖੂਨਦਾਨ ਕਰਕੇ ਇਨਸਾਨੀਅਤ ਦੀ ਮਿਸਾਲ ਕੀਤੀ ਕਾਇਮ

277

blood donation

 

ਲੁਧਿਆਣਾ, 25 ਅਪਰੈਲ 2020 – (ਜਸਵੀਰ ਮਣਕੂ) – ਕੋਰੋਨਾ ਦੇ ਕਹਿਰ ਕਾਰਨ ਜਿੱਥੇ ਇੱਕ ਪਾਸੇ ਪੂਰੀ ਦੁਨੀਆ ਅੰਦਰ ਖੌਫ ਫੈਲਿਆ ਹੋਇਆ ਹੈ ਤਾਂ ਦੂਜੇ ਪਾਸੇ ਇਸ ਖੌਫ ਨੂੰ ਅਣਦੇਖਿਆ ਕਰਕੇ ‘ਡੇਰਾ ਸ਼ਰਧਾਲੂ ਦੁਆਰਾ ਇਨਸਾਨੀਅਤ ਨੂੰ ਬਚਾਉਣ ਲਈ ਬਰਕਰਾਰ ਰੱਖਿਆ ਜਾ ਰਿਹਾ ਸੇਵਾ ਦਾ ਜਜਬਾ ਕਾਬਿਲ-ਏ-ਤਾਰੀਫ ਹੈ।

 

blood donation

ਬਲਾਕ ਲੁਧਿਆਣਾ ਦੇ ਬਲੱਡ ਸਮਿਤੀ ਦੇ ਜਿੰਮੇਵਾਰ ਕੁਲਦੀਪ ਇੰਸਾਂ, ਜਗਜੀਤ ਇੰਸਾਂ ‘ਤੇ ਪੰਜਾਬ ਸਟੇਟ ਦੇ 45 ਮੈਂਬਰ ਜਸਵੀਰ ਇੰਸਾਂ, ਯੂਥ 45 ਮੈਂਬਰ ਸੰਦੀਪ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰਫਿਊ ਦੌਰਾਨ ਆਈ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਡੇਰਾ ਸੱਚਾ ਸੌਦਾ ਦੇ ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਲੁਧਿਆਣਾ ਦੇ 4 ‘ਡੇਰਾ ਸ਼ਰਧਾਲੂਆਂ ਵੱਲੋ ਸਥਾਨਕ ਲੁਧਿਆਣਾ ਦੇ ਦੌ ਵੱਖ-ਵੱਖ ਹਸਪਤਾਲਾ ਜਾ ਕੇ ਇਕ- ਇਕ ਯੂਨਿਟ ਖੂਨਦਾਨ ਕੀਤਾ। ‘ਡੇਰਾ ਸ਼ਰਧਾਲੂ ਮੇਲਾ ਇੰਸਾਂ ਨੇ 27 ਵੀ ਵਾਰ ‘ਤੇ ਮਨਜੀਤ ਇੰਸਾਂ ਨੇ 29 ਵੀ ਵਾਰ ਲੁਧਿਆਣਾ ਦੇ ਸੀ.ਐਮ.ਸੀ ਹਸਪਤਾਲ ਦੀ ਬਲੱਡ ਬੈਂਕ ਵਿੱਚ ਜਾ ਕੇ ਖੂਨਦਾਨ ਕੀਤਾ।

 

blood donation

ਲੁਧਿਆਣਾ ਤੋਂ ਬਲੱਡ ਸਮਿਤੀ ਦੇ ਜਿੰਮੇਵਾਰ ਜਗਜੀਤ ਇੰਸਾਂ ਨੇ 77 ਵੀ ਵਾਰ ‘ਤੇ ਉਹਨਾਂ ਦੇ ਭਰਾ ਸੁੱਖਮਿੰਦਰ ਸਿੰਘ ਨੇ 5 ਵੀ ਵਾਰ ਅੱਜ ਲੁੱਧਿਆਣਾ ਦੇ ਰਘੂਨਾਥ ਹਸਪਤਾਲ ਦੀ ਬਲੱਡ ਬੈਂਕ ‘ਚ ਜਾਕੇ ਇਕ-ਇਕ ਯੂਨਿਟ ਖੂਨਦਾਨ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਅੱਜ ਆਪਣੇ ਪੁੱਤਰ ਗੁਰਵੀਰ ਸਿੰਘ ਦੇ ਪਹਿਲੇ ਜਨਮ ਦਿਨ ਦੀ ਖੁਸ਼ੀ ਵਿੱਚ ਖੂਨਦਾਨ ਕੀਤਾ।

ਉਨ੍ਹਾਂ ਦੱਸਿਆ ਕਿ ਉਹ ਅੱਜ ਤੋਂ ਪਹਿਲਾਂ 24 ਵਾਰੀ ਬਲੱਡ ਅਤੇ 52 ਵਾਰ ਬਲੱਡ ਸੈਲ ਦਾਨ ਕਰ ਚੁੱਕੇ ਹਨ। ਜਿਕਰਯੋਗ ਹੈ ਕਿ ਦੁਨੀਆ ਭਰ ‘ਚ ਕੋਵਿਡ-19 ਦੀ ਫੈਲੀ ਮਹਾਂਮਾਰੀ ਕਾਰਨ ਹਰ ਕਿਸੇ ਦੇ ਦਿੱਲ ਵਿੱਚ ਸਹਿਮ ਦਾ ਮਾਹੌਲ ਪੈਦਾ ਹੋਇਆ ਪਿਆ ਹੈ ਤੇ ਦੂਜੇ ਪਾਸੇ ਪੂਜਨੀਕ ਗੁਰੂ ਸੰਤ ਡਾਂ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਾਵਨ ਸਿੱਖਿਆਵਾਂ ‘ਤੇ ਚੱਲਦਿਆ ਰੋਜਾਨਾ ਸੈਕੜੇ ਸੇਵਾਦਾਰ ਆਪਣਾ ਖੂਨਦਾਨ ਕਰਕੇ ਇਨਸਾਨੀਅਤ ਦੇ ਸੱਚੇ ਪਹਿਰੇਦਾਰ ਹੋਣ ਦਾ ਫਰਜ ਅਦਾ ਕਰ ਰਹੇ ਹਨ।