ਪਾਣੀ ਅਤੇ ਵਾਤਾਵਰਨ ਦੀ ਸਾਂਝ ਸੰਭਾਲ ਲਈ ਸਥਾਨਕ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਵਿਖੇ ਲਗਾਇਆ ਗਿਆ ਸੈਮੀਨਾਰ

142

School

 

ਫਾਜ਼ਿਲਕਾ, 16 ਸਿਤੰਬਰ 2018 – ਆਫ਼ੀਸਰਜ਼ ਐਸੋਸੀਏਸ਼ਨ ਰਿਟਾਇਰਡ ਜਿਲਾ ਫ਼ਾਜ਼ਿਲਕਾ ਦੇ ਉੱਦਮ ਨਾਲ ਅੱਜ ਸਥਾਨਕ ਸੀਨੀਅਰ ਸਕੈਂਡਰੀ ਪਬਲਿਕ ਸਕੂਲ ਵਿਖੇ ਪਾਣੀ ਦੀ ਸਾਂਭ ਸੰਭਾਲ ਅਤੇ ਵਾਤਾਵਰਨ ਦੀ ਸੰਭਾਲ ਲਈ ਇੱਕ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਵਿੱਚ ਆਫ਼ੀਸਰਜ਼ ਐਸੋਸੀਏਸ਼ਨ ਰਿਟਾਇਰਡ ਦੀ ਪ੍ਰੇਰਨਾ ਦੇ ਨਾਲ ਸਕੂਲ ਵਿੱਚ ਮੀਂਹ ਦੇ ਪਾਣੀ ਨੂੰ ਧਰਤੀ ਹੇਠ ਭੇਜ ਕੇ ਰੀਚਾਰਜ ਕਰਨ ਲਈ ਬਣਾਏ ਗਏ ਦੋ ਰੀਚਾਰਜ ਹਾਰਵੈਸਟ ਬੋਰਾਂ ਦਾ ਉਦਘਾਟਨ ਵੀ ਕੀਤਾ ਗਿਆ। ਸੈਮੀਨਾਰ ਵਿੱਚ ਡਾ ਮਨਦੀਪ ਮਿੱਤਲ, ਸੀ ਜੇ ਐਮ ਫ਼ਾਜ਼ਿਲਕਾ ਕਮ ਸਕੱਤਰ ਲੀਗਲ ਸਰਵਿਸਿਜ਼ ਅਥਾਰਿਟੀ ਜਿਲਾ ਫ਼ਾਜ਼ਿਲਕਾ ਨੇ ਮੁੱਖ ਮਹਿਮਾਨ ਦੇ ਤੋਰ ਤੇ ਸ਼ਾਮਿਲ ਹੋਏ। ਐਸੋਸੀਏਸ਼ਨ ਵੱਲੋਂ ਪ੍ਰਧਾਨ ਸਰਬਜੀਤ ਸਿੰਘ ਢਿੱਲੋਂ, ਆਤਮਾ ਸਿੰਘ ਸੇਖੋਂ, ਬਾਬੂ ਲਾਲ ਅਰੋੜਾ, ਕੈਸ਼ੀਅਰ ਵਿਜੈ ਦਾਬੜਾ, ਪ੍ਰਹਿਲਾਦ ਭਗਤ ਗੁੰਬਰ ਅਤੇ ਸਤਪਾਲ ਸੇਤੀਆ ਪਹੁੰਚੇ। ਸਕੂਲ ਪ੍ਰਿੰਸੀਪਲ ਰਮਨਪ੍ਰੀਤ ਕੌਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਗਿਆ। ਪ੍ਰਧਾਨ ਸਰਬਜੀਤ ਸਿੰਘ ਢਿੱਲੋਂ ਅਤੇ ਸੀ ਜੇ ਐਮ ਡਾ ਮਨਦੀਪ ਮਿੱਤਲ ਨੇ ਰੀਬਨ ਕੱਟ ਕੇ ਬੋਰਾਂ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਸੈਮੀਨਾਰ ਵਿੱਚ ਸ਼ਾਮਿਲ ਨੌਵੀਂ ਅਤੇ ਦਸਵੀਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸਰਬਜੀਤ ਸਿੰਘ ਢਿੱਲੋਂ, ਬਾਬੂ ਲਾਲ ਅਰੋੜਾ ਨੇ ਵਿਦਿਆਰਥੀਆਂ ਨੂੰ ਧਰਤੀ ਹੇਠਲੇ ਪਾਣੀ ਦੇ ਡਿਗ ਰਹੇ ਪੱਧਰ ਅਤੇ ਵਾਤਾਵਰਨ ਦੀ ਸੰਭਾਲ ਪ੍ਰਤੀ ਸੁਚੇਤ ਕੀਤਾ। ਸੀ ਜੇ ਐਮ ਡਾ ਮਨਦੀਪ ਮਿੱਤਲ ਨੇ ਸਕੂਲ ਦੇ ਉੱਦਮ ਦੀ ਪ੍ਰਸ਼ੰਸਾ ਕਰਦੇ ਹੋਏ ਸੰਬੋਧਨ ਕਰਦੇ ਹੋਏ ਪਾਣੀ ਅਤੇ ਵਾਤਾਵਰਨ ਬਚਾਉਣ ਦੇ ਤਰੀਕੇ ਦੱਸੇ,ਉੱਥੇ ਵਿਸਤਾਰਪੂਰਵਕ ਲੀਗਲ ਸਰਵਿਸਿਜ਼ ਅਥਾਰਿਟੀ ਦੇ ਕੰਮਾਂ ਬਾਰੇ ਦੱਸਦੇ ਹੋਏ ਮੁਫ਼ਤ ਕਾਨੂੰਨੀ ਸਹਾਇਤਾ ਲੈਣ ਬਾਰੇ ਦੱਸਿਆ। ਉਨ੍ਹਾਂ ਅਥਾਰਿਟੀ ਦੇ ਕੰਮਾਂ ਬਾਰੇ ਦੱਸਦੇ ਹੋਏ ਹਰ ਵਿਦਿਆਰਥੀ ਨੂੰ ਹੋਰਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ ਲਈ ਕਿਹਾ। ਸਮਾਗਮ ਦੇ ਅੰਤ ਵਿੱਚ ਸੀ ਜੇ ਐਮ ਡਾ ਮਨਦੀਪ ਮਿੱਤਲ ਅਤੇ ਆਫ਼ੀਸਰਜ਼ ਐਸੋਸੀਏਸ਼ਨ ਰਿਟਾਇਰਡ ਵੱਲੋਂ ਪ੍ਰਿੰਸੀਪਲ ਰਮਨਪ੍ਰੀਤ ਕੌਰ ਦਾ ਇਹ ਉਪਰਾਲਾ ਕਰਨ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਅਧਿਆਪਕ ਆਸ਼ਾ ਗਿਰਧਰ, ਸ਼ੈਲੀ ਦੂਮੜਾ, ਰੇਖਾ ਸਚਦੇਵਾ, ਸੁਨੀਤਾ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।