ਲੁਧਿਆਣਾ ‘ਚ ਪਿੰਡ ਲੁਹਾਰਾ ਵਾਸੀਆਂ ਵੱਲੋ ਪਿੰਡ ਨੂੰ ਕੀਤਾ ਗਿਆ ਸੀਲ

200

lockdown

 

ਲੁਧਿਆਣਾ, 6 ਅਪਰੈਲ 2020 – (ਜਸਵੀਰ ਮਣਕੂ) – ਲੁਧਿਆਣਾ ਦੇ ਪਿੰਡ ਲੁਹਾਰਾ ਵਿਖੇ ਪਿੰਡ ਵਾਸੀਆਂ ਵੱਲੋ ਪਿੰਡ ਤੋਂ ਬਾਹਰ ਜਾਣ-ਆਉਣ ਵਾਲਿਆ ‘ਤੇ ਪਾਬੰਦੀ ਲਗਾ ਦਿੱਤੀ ਹੈ। ਪਿੰਡ ਦੀ ਮਹਿਲਾ ਕੌਂਸਲਰ ਸੁਨੀਤਾ ਰਾਣੀ ਤੇ ਸਾਬਕਾ ਕੌਂਸਲਰ ਸਤਪਾਲ ਸਿੰਘ ਲੁਹਾਰਾ ਦੀ ਅਗਵਾਈ ਵਿੱਚ ਸਮੂਹ ਪਿੰਡ ਵਾਸੀਆ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਵੱਲੋ 14 ਅਪਰੈਲ ਤੱਕ ਕੀਤੇ ਗਏ ਲਾਕਡਾਊਣ ਲਈ ਪਿੰਡ ਵਿੱਚੋ ਬਾਹਰ ਜਾਣ ਅਤੇ ਬਾਹਰਲੇ ਵਿਅਕਤੀਆਂ ਦੀ ਪਿੰਡ ‘ਚ ਐਂਟਰੀ ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਪਿੰਡ ਵਾਸੀਆ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦਿਨੋ ਦਿਨ ਵੱਧ ਰਹੇ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਉਨ੍ਹਾਂ ਪਿੰਡ ਦੀ ਕੌਂਸਲਰ ਸੁਨੀਤਾ ਰਾਣੀ, ਸਾਬਕਾ ਕੌਂਸਲਰ ਸਤਪਾਲ ਸਿੰਘ ਲੁਹਾਰਾ ‘ਤੇ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਆਪਣਾ ਪਿੰਡ ਪੂਰਨ ਤੌਰ ‘ਤੇ ਬੰਦ ਕੀਤਾ ਹੈ। ਉਨ੍ਹਾਂ ਨੇ ਪਿੰਡ ਦੀਆਂ ਐਂਟਰੀਆਂ ‘ਤੇ ਨਾਕੇ ਲਗਾ ਕੇ ਲਾਕਡਾਉਣ ਕੀਤਾ ਗਿਆ ਤਾਂ ਜੋ ਇਸ ਨਾਮੁਰਾਦ ਬਿਮਾਰੀ ਨਾਲ ਪੀੜਿਤ ਕੋਈ ਵੀ ਅਜਿਹਾ ਵਿਅਕਤੀ ਪਿੰਡ ਵਿੱਚ ਦਾਖਲ ਹੋ ਕੇ ਸੰਕਰਮਿਤ ਨਾ ਕਰ ਸਕੇ। ਪਿੰਡ ਵਾਸੀਆ ਨੇ ਉਨ੍ਹਾਂ ਸਾਰੇ ਲੋਕਾਂ ਨੂੰ ਵੀ ਘਰ ਰਹਿਣ ਦੀ ਅਪੀਲ ਕੀਤੀ ਜੋ ਇਸ ਕੋਰੋਨਾ ਵਰਗੀ ਮਹਾਂਮਾਰੀ ਨੂੰ ਗੰਭੀਰਤਾ ਨਾਲ ਨਹੀ ਲੈ ਰਹੇ।

ਪਿੰਡ ਦੀਆਂ ਐਂਟਰੀਆਂ ‘ਤੇ ਨਾਕਿਆ ਸਮੇਂ ਸੇਵਾ ਵਿੱਚ ਮੁੱਖ ਤੋਰ ਤੇ ਜਾਦੂ, ਰਾਜ ਸਾਹਿਬ, ਪ੍ਰੀਤ, ਦੀਪੂ, ਕੁਲਦੀਪ, ਗੱਗੀ, ਤਰਸੇਮ, ਇੰਦੀ, ਲੱਕੀ, ਬੱਬਲ, ਜਸ਼ਨ, ਵਿੱਕੀ ਅਤੇ ਜੀਤਾ ਹਾਜਰ ਹਨ।