‘ਬੇਟੀ ਬਚਾਓ ਬੇਟੀ ਪੜਾਓ’ ਜਾਗਰੂਕਤਾ ਕੈਂਪ ਲਗਾਇਆ

148

Save Baby Daughter

 

ਅੰਮ੍ਰਿਤਸਰ, 1 ਨਵੰਬਰ 2019 : ਡਿਪਟੀ ਕਮਿਸ਼੍ਰਨਰ ਸ੍ਰ. ਸ਼ਿਵਦੁਲਾਰ ਸਿੰਘ ਢਿਲੋ ਦੇ ਦਿਸ਼ਾ ਨਿਰਦੇਸਾਂ ਅਤੇ ਜਿਲਾ ਪ੍ਰੋਗਰਾਮ ਅਫਸਰ ਸ੍ਰੀਮਤੀ ਹਰਦੀਪ ਕੌਰ ਦੀ ਅਗਵਾਈ ਹੇਠ ਬਲਾਕ ਚੌਗਾਵਾਂ ਅਤੇ ਪਿੰਡ ਠੱਠਾ ਵਿਖੇ ਬੇਟੀ ਬਚਾਓ ਬੇਟੀ ਪੜਾਓ ਦੇ ਜਾਗਰੂਕਤਾ ਕੈਂਪ ਲਗਾਏ ਗਏ।

ਬਲਾਕ ਚੌਗਾਵਾਂ ਵਿੱਚ 10 ਅਜਿਹੇ ਪਿੰਡਾਂ ਵਿੱਚ ਇਹ ਕੈਂਪ ਲਗਾਏ ਜਾਣੇ ਹਨ ਜਿਥੇ ਲਿੰਗ ਅਨੁਪਾਤ ਘੱਟ ਹੈ। ਸੀਡੀਪੀਓ ਚੌਗਾਵਾਂ ਸ੍ਰੀਮਤੀ ਕਵਲਜੀਤ ਕੌਰ ਵਲੋਂ ਇਨਾਂ ਕੈਂਪਾਂ ਵਿੱਚ ਘੱਟ ਅਨੁਪਾਤ ਦੇ ਸਮਾਜਿਕ ਪ੍ਰਭਾਵਾਂ ਸਬੰਧੀ ਵਿਸਥਾਰ ਪੂਰਵਕ ਦਸਿਆ। ਇਸਦੇ ਨਾਲ ਹੀ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ, ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਸਖੀ ਵਨ ਸਟਾਪ ਸੈਂਟਰ, ਸਵਾਧਾਰ ਗ੍ਰਹਿ, ਸਟੇਟ ਆਫਟਰ ਕੇਅਰ ਹੋਮ, ਘਰੇਲੂ ਹਿੰਸਾ ਐਕਟ, ਸੈਕਸ਼ੁਅਲ ਹੈਰਾਸਮੈਂਟ ਆਫ ਵੂਮੈਨ ਅਤੇ ਵਰਕਪਲੇਸ, ਸੰਕਤੀ ਟੀਮ 112, ਪੋਸ਼ਣ ਅਭਿਆਨ, ਦਹੇਜ ਰੋਕੂ ਐਕਟ ਆਦਿ ਬਾਰੇ ਜਾਣਕਾਰੀ ਦਿੱਤੀ।

ਸਿਹਤ ਵਿਭਾਗ ਵਲੋਂ ਡਾ. ਨਵਨੀਤ ਤੇ ਐਲ.ਐਚ. ਵੀ ਗੁਰਮੀਤ ਕੌਰ ਨੇ ਗਰਭਗਤੀ ਔਰਤਾਂ ਦੀ ਸਿਹਤ ਸੰਭਾਲ, ਸੰਸਥਾਗਤ ਜਣੇਪਾ, ਪੌਸਟਿਕ ਖਾਣਾ, ਬੱਚੇ ਦੀ ਦੇਖਭਾਲ ਆਦਿ ਸਬੰਧੀ ਦਸਿਆ। ਐਫ.ਐਲ.ਸੀ. ਕੁਲਵੰਤ ਸਿੰਘ ਵੱਲੋਂ ਬੈਂਕਾ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਦੱਸਿਆ। ਇਨ੍ਹਾਂ ਪਿੰਡਾਂ ਵਿੱਚ 6-6 ਬੱਚੀਆਂ ਦੀਆਂ ਮਾਵਾਂ ਅਤੇ 3-3 ਵੂਮੈਨ ਅਚੀਵਰਜ ਨੂੰ ਸਨਮਾਨਿਤ ਕੀਤਾ ਗਿਆ। ਕੈਂਪ ਵਿੱਚ ਪਿੰਡਾਂ ਦੀਆਂ ਪੰਚਾਇਤਾਂ, ਪਿੰਡ ਵਾਸੀ, ਸੁਪਰਵਾਈਜਰ ਬਲਵਿੰਦਰ ਕੌਰ, ਆਂਗਣਵਾੜੀ ਵਰਕਰਾਂ, ਸਕੂਲ ਦੇ ਬੱਚੇ ਅਤੇ ਅਧਿਆਪਕਾਂ ਨੇ ਵੀ ਹਿੱਸਾ ਲਿਆ।