‘ਸਤਿਗੁਰੂ ਦੇ ਯੋਧਿਆ ਨੇ ਅਨੌਖੇ ਤਰੀਕੇ ਨਾਲ ਮਨਾਈ ‘ਵਿਸਾਖੀ, 50 ਲੋੜਵੰਦ ਪਰਿਵਾਰਾਂ ਨੂੰ ਦਿੱਤਾ ਰਾਸ਼ਨ

331

Baisakhi

 

ਲੁਧਿਆਣਾ,13 ਅਪਰੈਲ 2020 (ਜਸਵੀਰ ਮਣਕੂ) – ਸ਼ਹਿਰ ਲੁਧਿਆਣਾ ਦੇ ਪਿੰਡ ਲੁਹਾਰਾ, ਡਾਬਾ, ਗਿਆਸਪੁਰਾ, ਗਗਨ ਨਗਰ, ਪ੍ਰੇਮ ਨਗਰ, ਲੁਹਾਰਾ ਕਲੋਨੀ ਵਿਖੇ 50 ਲੋੜਵੰਦ ਪਰਿਵਾਰਾਂ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਆਪਣੇ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ਤੇ ਚੱਲਦਿਆ ਕਰਿਆਨਾ ਦਾ ਸਮਾਨ ਜਿਸ ਵਿੱਚ ਆਟਾ, ਚੌਲ, ਦਾਲਾ, ਹਲਦੀ, ਮਿਰਚਾ, ਖੰਡ, ਸਰ੍ਹੋ ਦਾ ਤੇਲ ਆਦਿ ਜਰੂਰੀ ਵਸਤਾਂ ਦਿੱਤੀਆ ਗਈਆ।

ਇਸ ਵਿੱਚ ਜਿਆਦਾ ਤਰ ਉਹ ਪਰਿਵਾਰ ਹਨ ਜਿਨ੍ਹਾਂ ਦੀ ਰੋਜੀ-ਰੋਟੀ ਆਟੋ-ਰਿਕਸ਼ਾ ਚਲਾਕੇ, ਦਿਹਾੜੀ ਕਰਕੇ ਹਰ ਰੋਜ ਦੀ ਕਮਾਈ ਨਾਲ ਬੜੀ ਮੁਸ਼ਕਲ ਨਾਲ ਚਲਦੀ ਸੀ। ਪਰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆ ਅੱਜ ਕਰਫਿਊ ਨੂੰ 23 ਦਿਨ ਹੋ ਚੁੱਕੇ ਹਨ, ਇਹਨਾਂ 23 ਦਿਨਾਂ ਵਿੱਚ ਇਨ੍ਹਾਂ ਪਰਿਵਾਰਾਂ ਕੋਲ ਕਮਾਈ ਦਾ ਕੋਈ ਵੀ ਸਾਧਨ ਨਹੀ ਸੀ। ਇਹ ਪਰਿਵਾਰ ਭੁਖੇ ਰਹਿਣ ਲਈ ਮਜਬੂਰ ਹੋ ਚੁੱਕੇ ਸਨ ਇਨ੍ਹਾਂ ਦੀ ਕੋਈ ਵੀ ਸਾਰ ਨਹੀ ਲੈ ਰਿਹਾ ਸੀ।

 

Baisakhi

 

ਫਿਰ ਇਹਨਾਂ ਦਾ ਸੰਪਰਕ ਆਪੋ ਆਪਣੇ ਏਰੀਏ ਵਿੱਚ ‘ਡੇਰਾ ਸੱਚਾ ਸੌਦਾ ਸਿਰਸਾ ਦੇ ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨਾਲ ਹੋਇਆ ‘ਤਾਂ ਸੇਵਾਦਾਰਾਂ ਨੇ ਇਨ੍ਹਾਂ ਦੇ ਘਰ ਜਾਕੇ ਘਰ ਦਾ ਜਾਇਜਾ ਲੈਕੇ ਫਿਰ ਇਨ੍ਹਾਂ ਨੂੰ ਰਾਸ਼ਨ ਦਾ ਪ੍ਰਬੰਧ ਕਰਕੇ ਦੇਣ ਦਾ ਭਰੋਸਾ ਦਿੱਤਾ ‘ਤੇ ਸ਼ਾਮ ਹੋਣ ਤੋਂ ਪਹਿਲਾਂ-ਪਹਿਲਾਂ ਇਹਨਾਂ ਸਾਰੇ ਪਰਿਵਾਰਾਂ ਦੇ ਘਰਾਂ ਵਿੱਚ ਕਰਿਆਨੇ ਦਾ ਸਮਾਨ ਪਹੁੰਚ ਦਾ ਕਰ ਦਿੱਤਾ ਗਿਆ।

ਇਸ ਸੰਬੰਧੀ ਸਾਰੀ ਜਾਣਕਾਰੀ ਸਟੇਟ ਦੇ 45 ਮੈਂਬਰ ਜਸਵੀਰ ਇੰਸਾਂ, ਜਗਦੀਸ਼ ਖੰਨਾਂ ਇੰਸਾਂ ‘ਤੇ ਯੂਥ ਦੇ 45 ਮੈਂਬਰ ਸੰਦੀਪ ਇੰਸਾਂ ਦੇ ਨਾਲ ਲੁਧਿਆਣਾ ਬਲਾਕ ਦੇ 25 ਮੈਂਬਰ ਹਰੀਸ਼ ਸ਼ੰਟਾ, ਪੂਰਨ ਚੰਦ, ਐਸ ਪੀ ਬੰਗੜ, ਕੈਪਟਨ ਹਰਮੇਸ਼ ਲਾਲ, ਦੇਸ਼ਰਾਜ ਇੰਸਾਂ, 15 ਮੈਂਬਰ ਕ੍ਰਿਸ਼ਨ ਲਾਲ ਜੁਨੇਜਾ, ਸੰਤੋਸ਼ ਇੰਸਾਂ, ਕੁਲਦੀਪ ਇੰਸਾਂ, ਗੁਰਦੀਪ ਇੰਸਾਂ, ਬਿਕਰਮਜੀਤ ਇੰਸਾਂ, ਬਲਾਕ ਭੰਗੀਦਾਸ ਕਮਲ ਇੰਸਾਂ, ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਸੋਨੂੰ ਇੰਸਾਂ ‘ਤੇ ਸੁਜਾਨ ਨਿਸ਼ਾ ਇੰਸਾਂ, ਸੁਮਨ ਇੰਸਾਂ, ਸਿਮਰਨ ਇੰਸਾਂ, ਸਿਮਰਨਜੀਤ ਧਾਲੀਵਾਲ ਇੰਸਾਂ, ਅਨੂੰ ਇੰਸਾਂ, ਰਮਨ ਇੰਸਾਂ, ਮਨਜੀਤ ਇੰਸਾਂ ਵੱਲੋ ਦਿੱਤੀ ਗਈ ।