ਬੇਟੀ ਦੇ ਜਨਮ ਦਿਨ ਤੇ ਖਰਚ ਕਰਨ ਦੀ ਬਜਾਏ ਦਿੱਤਾ 19 ਲੋੜਵੰਦਾਂ ਨੂੰ ਰਾਸ਼ਨ

114

ਲੁਧਿਆਣਾ, 8 ਮਈ 2020, ਜਸਵੀਰ ਮਣਕੂ। ਪ੍ਰੇਮੀ ਕਦੇ ਵੀ ਮਨਾਵਤਾ ਭਲਾਈ ਦੇ ਕਾਰਜ ਕਰਨਾ ਨਹੀਂ ਭੁੱਲਦੇ। ਇਥੋਂ ਨੇੜਲੇ ਕਸਬੇ ਪ੍ਰਤਾਪ ਸਿੰਘ ਵਾਲਾ ਦੇ ਇਕ ਪ੍ਰੇਮੀ ਪਰਿਵਾਰ ਨੇ ਬੇਟੀ ਦੇ ਜਨਮ ਦਿਨ ਤੇ ਖਰਚ ਕਰਨ ਦੀ ਬਜਾਏ 19 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਹੈ। ਉਨ੍ਹਾਂ ਦੀ ਬੇਟੀ ਹਰਮਨਦੀਪ ਵਿਦੇਸ਼ ਵਿੱਚ ਰਹਿੰਦੀ ਹੈ।

ਰਾਸ਼ਨ ਦੇਣ ਉਪਰੰਤ 15 ਮੈਂਬਰ ਸੁਰਜੀਤ ਸਿੰਘ ਇੰਸਾਂ ਅਤੇ 45 ਮੈਂਬਰ ਜਸਵੀਰ ਕੌਰ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਕੈਨੇਡਾ ਰਹਿੰਦੀ ਹੈ। ਅੱਜ ਉਸ ਦਾ ਜਨਮ ਦਿਨ ਹੈ। ਸਾਰੇ ਪਰਿਵਾਰ ਨੇ ਜਨਮ ਦਿਨ ਤੇ ਖਰਚ ਕਰਨ ਦੀ ਬਜਾਏ ਲੋੜਵੰਦਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ। ਅੱਜ 19 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ, ਸਬਜੀਆਂ ਅਤੇ ਫਲ ਦਿੱਤੇ ਗਏ । ਇਹ ਰਾਸ਼ਨ ਪਰਿਵਾਰ ਨੇ ਸੁਜਾਨ ਭੈਣਾਂ ਸਿਮਰਨਇੰਸਾਂ, ਸਿਮਰਨ ਇੰਸਾਂ ਫੁੱਲਾਂਵਾਲ, 25 ਮੈਂਬਰ ਦੇਸ ਰਾਜ ਇੰਸਾਂ, ਹਰਪ੍ਰੀਤ ਸਿੰਘ ਲਾਡੀ ਇੰਸਾਂ, ਰੋਹਿਤਇੰਸਾਂ, ਮਾਤਾ ਸੁਰਜੀਤ ਕੌਰ ਇੰਸਾਂ, ਰਾਜਵੰਤ ਕੌਰ ਇੰਸਾਂ ਅਤੇ ਪ੍ਰਭਜੀਤ ਸਿੰਘ ਇੰਸਾਂ ਰਾਹੀਂ ਲੋੜਵੰਦਾਂ ਨੂੰ ਵੰਡਿਆ।