ਫਿਲਮੀ ਸਟਾਈਲ ਦੇ ਵਿੱਚ ਚੋਰੀਆਂ ਕਰਨ ਵਾਲਾ ਕੇੈਲੀ ਚੋਰ ਚੜ੍ਹਿਆ ਪੁਲਿਸ ਦੇ ਹੱਥੇ

112

 

ਜਲਾਲਾਬਾਦ, 7 ਨਵੰਬਰ 2019 – ਜਲਾਲਾਬਾਦ ਪੁਲਿਸ ਨੂੰ ਉਸ ਵਕਤ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਜਲਾਲਾਬਾਦ ਦੀ ਅਗਰਵਾਲ ਕਾਲੋਨੀ ਵਿਖੇ ਰਹਿਣ ਵਾਲੇ ਅਤੇ ਫਿਲਮੀ ਸਟਾਈਲ ਦੇ ਵਿੱਚ ਚੋਰੀਆਂ ਕਰਨ ਵਾਲੇ ਕਰਨੈਲ ਸਿੰਘ ਉਰਫ ਕੈਲੀ ਚੋਰ ਨੂੰ ਕੀਤਾ ਗ੍ਰਿਫਤਾਰ। ਗੱਲ ਕੀਤੀ ਜਾਵੇ ਕੈਲੀ ਚੋਰ ਦੀ ਤਾਂ ਕੈਲੀ ਚੋਰ ਜਲਾਲਾਬਾਦ ਹਲਕੇ ਦੇ ਵਿੱਚ ਪੁਲਸ ਲਈ ਲੰਬੇ ਸਮੇਂ ਤੋਂ ਸਿਰ ਦਰਦ ਬਣਿਆ ਹੋਇਆ ਸੀ। ਇਸ ਨੇ ਨਾ ਕੇਵਲ ਮੋਟਰਸਾਈਕਲ ਬਲਕਿ ਵਾਸ਼ਿੰਗ ਮਸ਼ੀਨਾਂ ਲੋਕਾਂ ਦੇ ਏ ਸੀ, ਐੱਲ ਸੀਡੀਆਂ, ਸਕੂਲਾਂ ਦੇ ਕੰਪਿਊਟਰ, ਮਿੱਡ ਡੇ ਮੀਲ ਦਾ ਖਾਣਾ ਤੋਂ ਇਲਾਵਾ ਮੋਬਾਈਲ ਆਦਿ ਫ਼ਿਲਮੀ ਸਟਾਈਲ ਦੇ ਵਿੱਚ ਚੋਰੀ ਕੀਤੇ। ਕਈ ਵਾਰ ਜੇਲ੍ਹ ਦੀ ਹਵਾ ਖਾ ਚੁੱਕੇ ਅਤੇ ਕਈ ਮਾਮਲਿਆਂ ਵਿੱਚ ਭਗੋੜੇ ਕੈਲੀ ਤੇ ਹੁਣ ਤੱਕ ਥਾਣਾ ਸਿਟੀ ਜਲਾਲਾਬਾਦ ਦੇ ਵਿੱਚ ਦਰਜ ਹਨ ਚੋਰੀ ਦੇ 6 ਮੁਕੱਦਮੇ। ਲੰਬੇ ਸਮੇਂ ਤੋਂ ਪੁਲਿਸ ਦੇ ਰਡਾਰ ਤੇ ਚੱਲ ਰਹੇ ਕੈਲੀ ਨੂੰ ਪੁਲਿਸ ਨੇ ਉਸ ਦੇ ਘਰ ਵਿਚੋਂ ਦੇਰ ਰਾਤ ਨੂੰ ਉਸ ਵੇਲੇ ਚੁੱਕਿਆ ਜਾਂਦਾ ਆਪਣੇ ਕੱਪੜੇ ਲੈਣ ਘਰ ਪਹੁੰਚਿਆ ਸੀ।

ਜਾਣਕਾਰੀ ਦਿੰਦਿਆਂ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਜਸਵੰਤ ਸਿੰਘ ਢਿੱਲੋਂ ਨੇ ਦੱਸਿਆ ਕਿ ਕੈਲੀ ਚੋਰੀਆਂ ਕਰਨ ਦਾ ਆਦੀ ਹੈ ਅਤੇ ਇਸ ਤੇ ਜਲਾਲਾਬਾਦ ਥਾਣਾ ਸਿਟੀ ਦੇ ਵਿੱਚ 5 ਮੁਕੱਦਮੇ ਚੋਰੀਆਂ ਦੇ ਦਰਜ ਹਨ। ਪੁਲਿਸ ਦੇ ਹੱਥੇ ਚੜ੍ਹਨ ਤੋਂ ਬਾਅਦ ਕੈਲੀ ਚੋਰ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ 3 ਮੋਟਰਸਾਈਕਲ, 3 ਵਾਸ਼ਿੰਗ ਮਸ਼ੀਨਾਂ, 2 ਏ ਸੀ, 1 ਗੀਜ਼ਰ, 1 ਐਲਈਡੀ, ਇੱਕ ਮਿਊਜ਼ਿਕ ਸਿਸਟਮ, ਵੱਡੀ ਮਾਤਰਾ ਵਿੱਚ ਤਾਂਬਾ ਕੂਲੈਂਟ ਵਾਟਰ ਤੋਂ ਇਲਾਵਾ ਪਿੰਡ ਝੁੱਗੇ ਜਵਾਹਰ ਸਿੰਘ ਵਾਲਾ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਚੋਂ ਮਿਡ ਡੇ ਮੀਲ ਦਾ ਸਾਮਾਨ ਅਤੇ ਕਈ ਹੋਰ ਚੀਜ਼ਾਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਕੈਲੀ ਦਾ ਸਾਥੀ ਚੋਰ ਮਨਜੀਤ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜਿਸਨੂੰ ਕਿ ਜਲਦ ਹੀ ਗ੍ਰਿਫਤਾਰ ਕੀਤਾ ਜਾਵੇਗਾ। ਕੈਲੀ ਚੋਰ ਨੂੰ ਕੋਰਟ ਵਿੱਚ ਪੇਸ਼ ਕਰ ਇਸਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਜਿਸ ਤੋਂ ਬਾਅਦ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।