ਆਨ ਲਾਈਨ ਹੋਏ ਸਕੂਲ, ‘ਮਾਪਿਆਂ ਲਈ ਪਰੇਸ਼ਾਨੀ

165

Online school

 

ਲੁਧਿਆਣਾ, 19 ਅਪਰੈਲ 2020 (ਜਸਵੀਰ ਮਣਕੂ) – ਪੰਜਾਬ ਦੇ ਲਗਭਗ ਸਾਰੇ ਸਕੂਲਾਂ ਨੇ ਆਨ ਲਾਈਨ ਪੜਾਈ ਸ਼ੁਰੂ ਕਰਵਾ ਦਿੱਤੀ ਹੈ। ਬੱਚਿਆ ਦੇ ਮਾਪਿਆ ਦੇ ਵੱਟਸਐਪ ਨੰਬਰ ਤੇ ਮੈਸੇਜ ਕਰਕੇ ਸਕੂਲਾਂ ਦੇ ਟੀਚਰਾ ਵੱਲੋ ਆਪੋ ਆਪਣੀਆ ਕਲਾਸਾ ਨੂੰ ਕੰਮ ਦੇਣਾ ਸ਼ੁਰੂ ਕਰ ਦਿੱਤਾ ਹੈ। ਹੁੱਣ ਬੱਚੇ ਹਰ ਟਾਇਮ ਮੋਬਾਇਲ ਫੋਨ ਨੂੰ ਹੀ ਨਹੀ ਛੱਡਦੇ ਇਸ ਦੇ ਨੈਗੇਟਿਵ ਰਿਜਲਟ ਵੀ ਮਿਲ ਸਕਦੇ ਹਨ। ਦੂਜੀ ਗੱਲ ਇਹ ਹੈ ਕਿ ਬਹੁੱਤ ਸਾਰੇ ਬੱਚਿਆਂ ਦੇ ਮਾਪੇ ਇੰਨੇ ਪੜੇ ਲਿਖੇ ਨਹੀ ਹੁੰਦੇ ਕਿ ਉਹ ਆਪਣੇ ਬੱਚਿਆ ਨੂੰ ਸਮਝਾਕੇ ਇਹ ਸਾਰਾ ਸਕੂਲ ਦਾ ਕੰਮ ਕਰਵਾ ਸਕਣ ਇਸ ਵਿੱਚ ਕਰਫਿਊ ਦੇ ਚੱਲਦਿਆ ਸਕੂਲ ਦੀਆ ਕਿਤਾਬਾਂ ਕਾਪੀਆ ਖਰੀਦਣ ਵਿੱਚ ਵੀ ਕਾਫੀ ਦਿੱਕਤ ਹੋ ਰਹੀ ਹੈ। ਕਿ ਕਿਤਾਬਾਂ ਕਾਪੀਆ ਕਿੱਥੋ ਖਰੀਦੀਆ ਜਾਣ। ਸਾਡੀਆ ਸਰਕਾਰਾਂ ਹਮੇਸ਼ਾ ਹੀ ਬਾਹਰਲੇ ਮੁੱਲਕਾਂ ਦੀਆ ਰੀਸਾ ਕਰਦੀਆ ਰਹਿੰਦੀਆ ਹਨ। ਪਰ ਉਹਨਾਂ ਮੁਲਕਾਂ ਦੀਆ ‘ਤੇ ਆਪਣੇ ਦੇਸ਼ ਦੀਆ ਇਹ ਗੱਲਾ ਮੇਲ ਨਹੀ ਖਾ ਸਕਦੀਆ। ਵਿਦੇਸ਼ਾ ਵਿੱਚ ਬੱਚੇ ਲੈਪਟੋਪ ਤੇ ਆਨ ਲਾਈਨ ਪੜਾਈ ਕਰਦੇ ਹਨ। ਇੰਟਰਨੈਟ ਦੀ ਸਪੀਡ ਲਾਜਵਾਬ ਹੈ।

ਪਰ ਸਾਡੇ ਇੱਥੇ ਅਸੀ ਵੱਟਸਐਪ ਨੂੰ ਹੀ ਆਨ ਲਾਈਨ ਪੜਾਈ ਦਾ ਜਰੀਆ ਬਣਾ ਲਿਆ ਤੇ ਉਸ ਤੇ ਮੈਸੇਜ ਕਰਕੇ ਟੀਚਰ ਨੇ ਆਪਣਾ ਫਰਜ ਅਦਾ ਕਰ ਦਿੱਤਾ ਸਕੂਲ ਨੂੰ ਫੀਸ ਲਾਣ ਦਾ ਹਕ ਅਦਾ ਹੋ ਗਿਆ। ਹੁਣ ਬੱਚੇ ਪੜ੍ਹ ਸਕਣ ਜਾ ਨਾ ਇਸ ਨਾਲ ਸਕੂਲ ਨੂੰ ਜਾਂ ਟੀਚਰਾ ਨੂੰ ਕੋਈ ਵਾਸਤਾ ਨਹੀ। ਮਾਪਿਆ ਲਈ ਪਰੇਸ਼ਾਨੀ ਬਣਿਆ ਇਹ ਵਿਸ਼ਾ ਸਰਕਾਰਾਂ ਦੇ ਧਿਆਨ ਵਿੱਚ ਨਹੀ ਆਵੇਗਾ। ਕਰਫਿਊ ਦੇ ਦਿਨਾਂ ਵਿੱਚ ਆਮ ਬੰਦਾ ਆਪਣੇ ਬਚਟ ਨੂੰ ਕਿਵੇ ਚਲਾ ਰਿਹਾ ਹੈ ਇਹ ਵੀ ਖਾਸ ਕਰਕੇ ਮਿਡਲ ਕਲਾਸ ਦੇ ਲੋਕਾਂ ਲਈ ਪਰੇਸ਼ਾਨੀ ਤੋਂ ਘੱਟ ਨਹੀ ਸੀ। ਉਪਰੋ ਕਦੇ ਤਾਂ ਸਰਕਾਰਾਂ ਛੁੱਟੀਆ ਦਾ ਐਲਾਨ ਕਰ ਦਿੰਦੀਆ। ਕਦੇ ਉਸ ਐਲਾਨ ਨੂੰ ਵਾਪਿਸ ਲੈ ਲੈਦੀ ਆ। ਕਦੇ ਸਕੂਲਾ ਵੱਲੋ ਕੋਈ ਫੋਨ ਆ ਜਾਦਾ ਹੈ ਤੇ ਕਦੇ ਆਨ ਲਾਈਨ ਬੱਚਿਆ ਨੂੰ ਪੜਾਈ ਨਾ ਕਰਵਾ ਸਕਣ ਦੀ ਪਰੇਸ਼ਾਨੀ। ਆਖਰ ਕੀ ਕਰਨ ਮਾਪੇ ਵਿਚਾਰੇ ਤੂੰ ਹੀ ਦੱਸ ਸਰਕਾਰੇ?