ਸ਼ਾਂਤੀ ਤੇ ਭਾਈਚਾਰਕ ਸਾਂਝ ਕਾਇਮ ਰੱਖਣ ਲਈ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀਆਂ ਸਿਖਿਆਵਾਂ ਅਪਨਾਉਣ ਦੀ ਲੋੜ – ਵਧੀਕ ਡਿਪਟੀ ਕਮਿਸ਼ਨਰ

761

Mahatma Gandhi

 

ਅੰਮ੍ਰਿਤਸਰ, 2 ਅਕਤੂਬਰ 2019 – ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ ਜਯੰਤੀ ਮੌਕੇ ਬਲਾਕ ਚੋਗਾਵਾਂ ਅਜਨਾਲਾ ਵਿਖੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਦਾ ਕੈਪ ਲਗਾਇਆ ਗਿਆ। ਇਸ ਮੌਕੇ ਵੱਖ ਵੱਖ ਵਿਭਾਗਾਂ ਵਲੋ ਸਟਾਲ ਲਗਾ ਕੇ ਯੋਗਪਾਤਰੀਆਂ ਨੂੰ ਸਰਕਾਰ ਵਲੋ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦੇ ਫਾਰਮ ਭਰੇ ਗਏ ਅਤੇ ਮੌਕੇ ਤੇ ਹੀ ਯੋਗਪਾਤਰੀਆਂ ਨੂੰ ਲਾਭ ਦਿੱਤਾ ਗਿਆ।

 

Mahatma Gandhi

 

ਇਸ ਕੈਪ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਵਿਸ਼ੇਸ ਸਾਰੰਗਲ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਕੈਪ ਦਾ ਉਦੇਸ਼ ਘਰ ਘਰ ਤੱਕ ਸਰਕਾਰ ਵਲੋ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਲਾਭ ਪੁਜਦਾ ਕਰਨਾ ਹੈ। ਉਨਾਂ ਦੱਸਿਆ ਕਿ ਇਸ ਮੌਕੇ ਸਰਕਾਰ ਵਲੋ ਲੋੜਵੰਦਾਂ ਦੀ ਭਲਾਈ ਲਈ ਪੈਨਸ਼ਨ, ਆਟਾ-ਦਾਲ,ਸ਼ਗਨ ਸਕੀਮ, ਕਿਰਤ ਵਿਭਾਗ ਨਾਲ ਸਬੰਧਤ ਸਕੀਮਾਂ ਅਤੇ ਸਿਹਤ ਵਿਭਾਗ ਵਲੋ ਸਰਬ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਨ ਲਈ ਵਿਸ਼ੇਸ ਤੌਰ ਤੇ ਸਟਾਲ ਲਗਾਏ ਗਏ। ਸ਼੍ਰੀ ਸਾਰੰਗਲ ਨੇ ਦੱਸਿਆ ਕਿ ਕੈਪ ਦੌਰਾਨ ਸਟਾਲਾਂ ਵਿਚ ਮੌਕੇ ਤੇ ਹੀ ਫਾਰਮ ਭਰ ਕੇ ਲੋੜਵੰਦਾਂ ਨੂੰ ਲਾਭ ਪੁਜਦਾ ਕੀਤਾ ਗਿਆ। ਸ਼੍ਰੀ ਸਾਰੰਗਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇੰਨਾਂ ਕੈਪਾਂ ਦਾ ਵੱਧ ਤੋ ਵੱਧ ਫਾਇਦਾ ਉਠਾਉਣ।

 

Mahatma Gandhi

 

ਸ਼੍ਰੀ ਸਾਰੰਗਲ ਨੇ ਕਿਹਾ ਕਿ ਅੱਜ ਦਾ ਇਹ ਕੈਪ ਰਾਸਟਰਪਿਤਾ ਮਹਾਤਮਾ ਗਾਂਧੀ ਜੀ ਦੇ 150 ਵੇ ਜਨਮ ਦਿਨ ਨੂੰ ਸਮਰਪਿਤ ਹੈ। ਉਨਾਂ ਕਿਹਾ ਕਿ ਸਾਨੂੰ ਸਭ ਨੂੰ ਰਾਸ਼ਟਰਪਿਤਾ ਦੁਆਰਾ ਦਿਖਾਏ ਗਏ ਸੱਚ ਦੇ ਰਸਤੇ ਅਤੇ ਅਹਿੰਸਾ ਤੇ ਅਮਲ ਕਰਨਾ ਚਾਹੀਦਾ ਹੈ। ਸ਼੍ਰੀ ਸਾਰੰਗਲ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਦੀਆਂ ਸਿੱਖਿਆਵਾਂ ਤੇ ਚਲ ਕੇ ਅਸੀ ਇਕ ਚੰਗਾ ਵਅਤੀਤ ਕਰ ਸਕਦੇ ਹਾਂ। ਇਸ ਮੌਕੇ ਪਿੰਡ ਵਾਸੀਆਂ ਵਲੋ ਪਿੰਡ ਦੀ ਸਫਾਈ ਵੀ ਕੀਤੀ ਗਈ ।

ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਵਾਸੀਆਂ ਨੂੰ ਪਲਾਸਟਿਕ ਦੀਆਂ ਬਣੀਆਂ ਵਸਤੂਆਂ ਤੋ ਗੁਰੇਜ਼ ਕਰਨ ਅਤੇ ਆਪਣਾ ਵਾਤਾਵਰਣ ਦੀ ਸਵੱਛਤਾ ਲਈ ਪਰਾਲੀ ਨੂੰ ਅੱਗ ਨਾ ਲਾਉਣ ਬਾਰੇ ਵੀ ਪ੍ਰੇਰਿਤ ਕੀਤਾ ਗਿਆ। ਇਸੇ ਤਰਾ੍ਰ ਬਲਾਕ ਹਰਸ਼ਾ ਛੀਨਾ ਵਿਖੇ ਸੈਲਫ ਹੈਲਪ ਗਰੁੱਪ ਵਲੋ ਲੋਕਾਂ ਨੂੰ ਜੂਟ ਅਤੇ ਕਪੜੇ ਦੇ ਥੈਲੇ ਵੀ ਭੇਟ ਕੀਤੇ ਗਏ ਅਤੇ ਪਿੰਡ ਦੀ ਸਾਫ ਸਫਾਈ ਵੀ ਕੀਤੀ ਗਈ।ਇਸ ਮੇਕੇ ਸ਼੍ਰੀ ਦੀਪਕ ਭਾਟੀਆ ਐਸ ਡੀ ਐਮ ਅਜਨਾਲਾ, ਸ਼੍ਰੀ ਅਮਨਦੀਪ ਸਿੰਘ ਬੀ ਡੀ ਪੀ ਓ ਚੋਗਾਵਾਂ ਤੋ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।