ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਪਿੰਡ ਮੋਦੇ ਬਲਾਕ ਅਟਾਰੀ ਦੀ ਮਹਿਲਾ ਸਰਪੰਚ ਨੂੰ ਮਿਲਿਆ ਰਾਸ਼ਟਰੀ ਐਵਾਰਡ

127

Swachh Bharat Mission

 

ਅੰਮ੍ਰਿਤਸਰ, 7 ਸਤੰਬਰ 2019 : ਭਾਰਤ ਸਰਕਾਰ ਦੁਆਰਾ ਵਿਗਿਆਨ ਭਵਨ, ਦਿੱਲੀ ਵਿੱਚ ਰਾਸ਼ਟਰੀ ਸਵੱਛ ਮਹਾਉਤਸਵ ਕਰਵਾਇਆ ਗਿਆ। ਇਸ ਸਵੱਛ ਮਹਾਉਤਸਵ ਵਿੱਚ ਭਾਰਤ ਵੱਲੋ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਵਿੱਚ ਵਧੀਆ ਕਾਰਗੁਜਾਰੀ ਕਰਨ ਵਾਲੇ ਵੱਖ ਵੱਖ ਖੇਤਰਾਂ ਵਿੱਚ ਵਿਅਕਤੀਆਂ ਅਤੇ ਵਿਭਾਗਾਂ ਨੂੰ ਸਨਮਾਨਿਤ ਕੀਤਾ ਜਾਣਾ ਸੀ।

ਜਿਲ੍ਹਾ ਅੰਮ੍ਰਿਤਸਰ ਵਾਸਤੇ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੂਰੇ ਪੰਜਾਬ ਵਿਚੋ ਕੇਵਲ ਜਿਲਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਅਧੀਨ ਆਉਦੇ ਪਿੰਡ ਮੋਦੇ ਬਲਾਕ ਅਟਾਰੀ ਵਿੱਚ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਨੂੰ ਆਪਣੇ ਪਿੰਡ ਵਿੱਚ ਵਧੀਆ ਤਰੀਕੇ ਨਾਲ ਲਾਗੂ ਕਰਨ ਅਤੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੀਆਂ ਵੱਖ ਵੱਖ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਪਿੰਡ ਦੀ ਮਹਿਲਾ ਸਰਪੰਚ ਸ੍ਰੀਮਤੀ ਜਸਬੀਰ ਕੌਰ ਨੂੰ ਰਾਸ਼ਟਰੀ ਐਵਾਰਡ ਨਾਲ ਕੇਦਰੀ ਕੈਬਨਿਟ ਮੰਤਰੀ, ਜਲ ਸਕਤੀ ਵਿਭਾਗ ਸ੍ਰੀ ਗਜੇਦਰ ਸਿੰਘ ਸੇਖਾਵਤ ਵੱਲੋ ਸਨਮਾਨਿਤ ਕੀਤਾ ਗਿਆ।

ਸ੍ਰੀ ਅਮਿਤ ਤਲਵਾਰ (ਆਈ.ਏ.ਐਸ.) ਮੁੱਖੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਜੀ ਨੇ ਚਾਹਿਆ ਹੈ ਕਿ ਪੰਜਾਬ ਦੇ ਸਾਰੇ ਪਿੰਡਾਂ ਵੱਲੋ ਵੀ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੀਆ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲਿਆ ਜਾਵੇ ਤਾਂ ਜੋ ਹੋਰ ਪਿੰਡਾਂ ਨੂੰ ਰਾਸਟਰੀ ਪੱਧਰ ਦਾ ਸਨਮਾਨ ਮਿਲ ਸਕੇ। ਇਸ ਮੋਕੇ ਤੇ ਜਿਲਾ ਸੈਨੀਟੇਸ਼ਨ ਅਫਸਰ ਕਮ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰਬਰ 3, ਅੰਮ੍ਰਿਤਸਰ ਸ੍ਰੀ ਚਰਨਦੀਪ ਸਿੰਘ ਨੇ ਸ੍ਰੀਮਤੀ ਜਸਬੀਰ ਕੋਰ ਨੂੰ ਇਹ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਉਪਰੰਤ ਵਧਾਈ ਦਿੱਤੀ ਅਤੇ ਕਿਹਾ ਕਿ ਮਾਨਯੋਗ ਮੁੱਖੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਜੀ ਦੀਆਂ ਹਦਾਂਇਤਾਂ ਅਨੁਸਾਰ ਹੋਰ ਪਿੰਡ ਵੀ ਸਵੱਛਤਾ ਸਬੰਧੀ ਗਤੀਵਿਧੀਆਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਹੋਰ ਪਿੰਡਾਂ ਨੂੰ ਰਾਸਟਰੀ ਪੱਧਰ ਦਾ ਸਨਮਾਨ ਮਿਲ ਸਕੇ।

ਜਿਲਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਦੇ ਪਿੰਡ ਮੋਦੇ ਬਲਾਕ ਅਟਾਰੀ ਨੂੰ ਇਹ ਰਾਸਟਰੀ ਸਨਮਾਨ ਹਾਸਿਲ ਕਰਕੇ ਆਪਣੇ ਪਿੰਡ ਤੇ ਜਿਲਾ ਅੰਮ੍ਰਿਤਸਰ ਦਾ ਮਾਣ ਵਧਾਇਆ ਹੈ। ਇਸ ਰਾਸਟਰੀ ਮਹਾਉਤਸਵ ਵਿੱਚ ਸ੍ਰੀ ਪਰਮਪਾਲ ਸਿੰਘ ਡਾਇਰੈਕਟਰ (ਸੈਨੀਟੇਸ਼ਨ), ਸ੍ਰੀ ਸਰਬਜੀਤ ਸਿੰਘ ਐਸ.ਡੀ.ਈ.(ਸੈਨੀਟੇਸ਼ਨ), ਸ੍ਰੀ ਸਿਵਿਆ ਸਰਮਾ ਆਈ.ਈ.ਸੀ.ਸਪੈਸਲਿਸ਼ਟ ਨੇ ਵੀ ਸ਼ਿਰਕਤ ਕੀਤੀ।