ਮ੍ਰਿਤਕ ਵੋਟਰਾਂ ਦੇ ਨਾਂ ਹਰ ਮਹੀਨੇ ਕਟਵਾਏ ਜਾਣ – ਵਧੀਕ ਡਿਪਟੀ ਕਮਿਸ਼ਨਰ

173

voters

 

ਅੰਮ੍ਰਿਤਸਰ, 8 ਅਕਤੂਬਰ 2019 – ਭਾਰਤ ਚੋਣ ਕਮਿਸ਼ਨ ਵੱਲੋਂ ਫਰਜੀ ਵੋਟਾਂ ਰੋਕਣ ਲਈ ਸਹੀ ਵੋਟ ਅੰਕੜਾ ਪ੍ਰਾਪਤ ਕਰਨ ਦੇ ਉਦੇਸ਼ ਨਾਲ ਅੰਮ੍ਰਿਤਸਰ ਜਿਲੇ ਦੇ ਮ੍ਰਿਤਕ ਵੋਟਰਾਂ ਦੇ ਨਾਮ ਹਰ ਮਹੀਨੇ ਵੋਟਰ ਲਿਸਟ ਵਿੱਚੋਂ ਕਟਵਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਚੋਣ ਕਮਿਸ਼ਨ ਦੇ ਆਦੇਸ਼ਾ ਅਨੁਸਾਰ ਦਰੁੱਸਤ ਵੋਟਰ ਸੂਚੀ ਤਿਆਰ ਕੀਤੀ ਜਾਣੀ ਹੈ। ਇਸ ਤਹਿਤ ਅੱਜ ਸ੍ਰੀ ਵਿਸੇਸ ਸਾਰੰਗਲ, ਆਈ.ਏ.ਐਸ., ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ, ਅੰਮ੍ਰਿਤਸਰ, ਰਜਿਸਟਰਾਰ, ਜਨਮ ਅਤੇ ਮੌਤ, ਅੰਮ੍ਰਿਤਸਰ ਅਤੇ ਜਿਲੇ ਦੇ ਸਮੂਹ ਕਾਰਜ ਸਾਧਕ ਅਫ਼ਸਰਾ ਨਾਲ ਮੀਟਿੰਗ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਮੇਂ ਵਿੱਚ ਮ੍ਰਿਤਕ ਵਿਅਕਤੀਆ ਦੇ ਨਾਮ ਵੋਟਰ ਸੂਚੀ ਵਿੱਚ ਦਰਜ਼ ਹੋ ਸਕਦੇ ਹਨ, ਅਜਿਹੇ ਵਿੱਚ ਸਮਾਂ ਬੱਧ ਤਰੀਕੇ ਨਾਲ ਸੋਧ ਜਰੂਰੀ ਹੈ। ਉਹਨਾਂ ਵੱਲੋਂ ਮੀਟਿੰਗ ਦੌਰਾਨ ਨਿਰਦੇਸ਼ ਜਾਰੀ ਕੀਤੇ ਗਏ ਮ੍ਰਿਤਕ ਵਿਅਕਤੀਆ ਦੇ ਅੰਕੜੇ ਇਕੱਤਰ ਕਰਕੇ ਹਰ ਮਹੀਨੇ ਜਿਲਾ ਚੋਣ ਦਫ਼ਤਰ ਜਾਂ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾ ਨੂੰ ਭੇਜਣੇ ਯਕੀਨੀ ਬਣਾਏ ਜਾਣ। ਉਹਨਾਂ ਵੱਲੋਂ ਹਦਾਇਤ ਜਾਰੀ ਕੀਤੀ ਗਈ ਕਿ ਮ੍ਰਿਤਕ ਵਿਅਕਤੀਆ ਦੇ ਨਾਮ, ਪਤੇ ਦੇ ਨਾਲ ਉਹਨਾਂ ਦੇ ਵੋਟਰ ਕਾਰਡ ਦੀ ਜਾਣਕਾਰੀ ਵੀ ਲਈ ਜਾਵੇ। ਇਸ ਮੌਕੇ ਸ੍ਰੀ ਰਾਜਿੰਦਰ ਸਿੰਘ, ਚੋਣ ਕਾਨੂੰਗੋ ਅਤੇ ਹੋਰ ਹਾਜਰ ਸਨ।