ਲੁਧਿਆਣਾ ‘ਚ ਕਰਫਿਊ ਦੌਰਾਨ ਭੜਕੇ ਪਰਵਾਸੀ ਮਜਦੂਰ

272

Ludhiana

 

ਲੁਧਿਆਣਾ, 26 ਅਪਰੈਲ 2020 – (ਜਸਵੀਰ ਮਣਕੂ) – ਲੁਧਿਆਣਾ ਦੇ ਡਾਬਾ ਰੋਡ ‘ਤੇ ਨਿਰਮਲ ਪੈਲਸ ਦੇ ਸਾਹਮਣੇ ਇਲਾਕੇ ‘ਚ ਰਹਿ ਰਹੇ ਮਜਦੂਰ ਅੱਜ ਸੜ੍ਹਕਾਂ ਤੇ ਆ ਗਏ। ਸੜ੍ਹਕਾਂ ‘ਤੇ ਆਉਣ ਦੀ ਮਜਬੂਰੀ ਲਈ ਉਹਨਾਂ ਦੱਸਿਆ ਕਿ ਨਾ ਤਾਂ ਸਰਕਾਰ ਉਹਨਾਂ ਨੂੰ ਵਾਪਸ ਭੇਜ ਰਹੀ ਹੈ ‘ਤੇ ਨਾ ਹੀ ਕੋਈ ਖਾਣਾ ਜਾਂ ਰਾਸ਼ਨ ਦੀ ਸੁਵਿਧਾ ਦੇ ਰਹੀ ਹੈ। ਮਜਦੂਰਾਂ ਨੇ ਕਿਹਾ ਕਿ ਜਾਂ ਉਨ੍ਹਾਂ ਨੂੰ ਘਰ ਵਾਪਸ ਜਾਣ ਦੀ ਪਰਮਿਸ਼ਨ ਦਿੱਤੀ ਜਾਵੇ ਜਾਂ ਫਿਰ ਉਹਨਾਂ ਨੂੰ ਰਾਸ਼ਨ ਦਾ ਕੋਈ ਪੱਕਾ ਪ੍ਰਬੰਧ ਕਰਕੇ ਦਿੱਤਾ ਜਾਵੇ, ਉਨ੍ਹਾਂ ਕਿਹਾ ਕਿ ਅਸੀਂ ਆਪਣੇ ਬੱਚਿਆ ਨੂੰ ਭੁੱਖ ਨਾਲ ਤੜਫਦੇ ਨਹੀ ਦੇਖ ਸਕਦੇ।

 

Ludhiana

 

ਧਰਨੇ ‘ਤੇ ਮਜਦੂਰਾਂ ਦੀ ਗਿਣਤੀ ਲਗਾਤਾਰ ਵਧਦੀ ਗਈ। ਜਦੋਂ ਇੱਥੇ ਪਹੁੰਚੇ ਪੱਤਰਕਾਰਾਂ ਨੇ ਡਿਵੀਜਨ ਨੂੰ 6 ਦੇ ਇਨਚਾਰਜ ਨੂੰ ਫੋਨ ਕਰਕੇ ਇਸ ਧਰਨੇ ਬਾਰੇ ਦੱਸਿਆ ਤਾਂ ਉਨ੍ਹਾਂ ਦੇ ਤੁਰੰਤ ਐਕਸ਼ਨ ਲੈਦੇ ਹੋਏ ਪੁਲਿਸ ਚੌਕੀ ਦੇ ਸ਼ੇਰਪੁਰ ਦੇ ਇਨਚਾਰਜ ਰਾਜਿੰਦਰ ਸਿੰਘ ਆਪਣੀ ਟੀਮ ਨਾਲ ਮੌਕੇ ਤੇ ਪਹੁੰਚੇ ਤੇ ਮਜਦੂਰਾਂ ਦੀ ਪੂਰੀ ਬਾਤ ਸੁਣੀ ਤੇ ਉਹਨਾਂ ਨੂੰ ਖਾਣੇ ਦੇ ਪ੍ਰਬੰਧ ਦਾ ਅਸ਼ਵਾਸਨ ਦੇਕੇ ਉਹਨਾਂ ਅੰਦਰ ਇੱਕ ਉਮੀਦ ਦੀ ਕਿਰਨ ਜਗਾਈ। ਪੁਲਿਸ ਅਫਸਰਾ ਨੇ ਉਨ੍ਹਾਂ ਨੂੰ ਇਸ ਸਮੇਂ ਵਿੱਚ ਪ੍ਰਸ਼ਾਸ਼ਨ ਦੇ ਸਾਥ ਦੇਣ ਲਈ ਕਿਹਾ ‘ਤੇ ਭਰੋਸਾ ਵੀ ਦਿਵਾਇਆ ਕਿ ਕਰਫਿਊ ਦੇ ਦੌਰਾਨ ਅੱਗੇ ਤੋਂ ਉਹਨਾਂ ਨੂੰ ਰਾਸ਼ਨ ਤੇ ਖਾਣੇ ਦੀ ਕੋਈ ਵੀ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ। ਪੁਲਿਸ ਪ੍ਰਸ਼ਾਸ਼ਨ ਦੀ ਗੱਲ ਮੰਨਦੇ ਹੋਏ ਮਜਦੂਰ ਆਪੋ-ਆਪਣੇ ਘਰਾਂ ਨੂੰ ਜਾਕੇ ਰਾਸ਼ਨ ਦੀ ਉਡੀਕ ਵਿੱਚ ਲੱਗ ਗਏ।