ਮਾਰਕਫੈਡ ਵੱਲੋਂ ਘਰੇਲੂ ਲੋੜਾਂ ਦੀ ਪੂਰਤੀ ਲਈ ਘਰ-ਘਰ ਸਪਲਾਈ ਸ਼ੁਰੂ

83

Markfed

 

ਅੰਮ੍ਰਿਤਸਰ, 10 ਅਪ੍ਰੈਲ 2020 – ਕਰਫਿਊ ਦੀ ਸਥਿਤੀ ਵਿਚ ਅੰਮ੍ਰਿਤਸਰ ਦੇ ਲੋਕਾਂ ਨੂੰ ਸੁਰੱਖਿਅਤ ਵਸਤਾਂ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਪੰਜਾਬ ਦੇ ਸਹਿਕਾਰੀ ਅਦਾਰੇ ਮਾਰਕਫੈਡ ਨੇ ਲੋਕਾਂ ਦੀ ਮੰਗ ਉਤੇ ਘਰ-ਘਰ ਵਸਤਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਮਾਰਕਫੈਡ ਦੇ ਜ਼ਿਲਾ ਮੈਨੇਜਰ ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਏਸ਼ੀਆ ਦੇ ਸਭ ਤੋਂ ਵੱਡੇ ਸਹਿਕਾਰੀ ਅਦਾਰੇ, ਜੋ ਕਿ ਸਿੱਧੇ ਤੌਰ ਉਤੇ ਉਤਪਾਦਕ ਨਾਲ ਜੁੜਿਆ ਹੋਇਆ ਹੈ, ਤੋਂ ਕਰਿਆਨੇ ਦਾ ਸਮਾਨ ਜਿਵੇਂ ਕਿ ਖੰਡ, ਘਿਉ, ਦਾਲਾਂ, ਹਲਦੀ, ਅਚਾਰ, ਮੁਰੱਬੇ, ਸੌਸ ਸਸਤੇ ਤੇ ਸ਼ੁਧ ਮਿਲਦੇ ਹਨ। ਉਨਾਂ ਕਿਹਾ ਕਿ ਪਹਿਲਾਂ ਇਹ ਵਸਤਾਂ ਕੇਵਲ ਸਾਡੇ ਸਟੋਰ ਵਿਚੋਂ ਹੀ ਖਰੀਦ ਕੀਤੇ ਜਾ ਸਕਦੇ ਸਨ, ਪਰ ਹੁਣ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਦੀਆਂ ਹਦਾਇਤਾਂ ਉਤੇ ਅਸੀਂ ਘਰ-ਘਰ ਪਹੁੰਚਾਉਣੇ ਸ਼ੁਰੂ ਕਰ ਦਿੱਤੇ ਹਨ।

 

Markfed

 

ਸ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੇ ਇਕ ਸਟੋਰ ਤੋਂ ਰਣਜੀਤ ਐਵੀਨਿਊ, ਗਰੀਨ ਐਵੀਨਿਊ, ਮੈਡੀਕਲ ਇਨਕਲੇਵ, ਫਤਿਹਗੜ ਚੂੜੀਆਂ ਰੋਡ ਅਤੇ ਅਜਨਾਲਾ ਰੋਡ ਉਤੇ ਵਸੀਆਂ ਕਾਲੋਨੀਆਂ ਵਿਚ ਵਸਤਾਂ ਸਪਲਾਈ ਕਰ ਰਹੀ ਹੈ ਅਤੇ ਦੂਸਰੇ ਸਟੋਰ ਤੋਂ ਪ੍ਰਤਾਪ ਨਗਰ, ਸੰਤ ਨਗਰ, ਸੁਲਤਾਨਵਿੰਡ ਰੋਡ, ਨਿਊ ਅੰਮ੍ਰਿਤਸਰ, ਰਜਿੰਦਰ ਨਗਰ ਤੇ ਜੀ ਟੀ ਰੋਡ ਜਲੰਧਰ ਵਾਲੇ ਪਾਸੇ ਵੱਸੀਆਂ ਕਾਲੋਨੀਆਂ ਵਿਚ ਵਸਤਾਂ ਦੀ ਸਪਲਾਈ ਸ਼ੁਰੂ ਕੀਤੀ ਹੈ। ਉਨਾਂ ਕਿਹਾ ਕਿ ਇਸ ਲਈ ਉਕਤ ਇਲਾਕਿਆਂ ਦੇ ਵਾਸੀ ਸਾਡੇ ਫੋਨ ਨੰਬਰ 81465-25040 ਅਤੇ 83609-46880 ਉਤੇ ਫੋਨ ਕਰਕੇ ਆਰਡਰ ਨੋਟ ਕਰਵਾਇਆ ਜਾ ਸਕਦਾ ਹੈ।