ਲੁਧਿਆਣਾ ਫਾਰ ਜਸਟਿੱਸ ਸਮਾਜ ਸੇਵੀ ਸੰਸਥਾ ਵੱਲੋਂ ਕੈਂਡਲ ਮਾਰਚ ਕੱਡ ਕੇ ਬਾਲੀਵੂਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਨੂੰ ਸ਼ਰਧਾਂਜਲੀ ਦਿੱਤੀ ਗਈ

127

23 June News Manku 01

ਲੁਧਿਆਣਾ, 23-ਜੂਨ 2020(ਜਸਵੀਰ ਸਿੰਘ ਮਣਕੂ) ਲੁਧਿਆਣਾ ਵਿੱਖੇ ਫਾਰ ਜਸਟਿੱਸ ਸਮਾਜ ਸੇਵੀ ਸੰਸਥਾ/ਐਨ.ਜੀ.ਉ ਵੱਲੋ. ਸੋਸ਼ਲ ਡਿਸਟੈਂਸਿੰਗ ਰੱਖਦੇ ਹੋਏ ਇਕ ਸ਼ਾਂਤੀਪੂਰਵਕ ਕੈਂਡਲ ਮਾਰਚ ਅਤੇ ਰੋਸ਼ ਮੁਜਾਹਿਰਾ ਸਰਾਭਾ ਨਗਰ ਮੰਦਿਰ ਤੋਂ ਗੁਰੂਦੁਆਰਾ ਸਿੰਘ ਸਭਾ ਸਰਾਭਾ ਨਗਰ, ਲੁਧਿਆਣਾ ਵਿੱਖੇ ਕੱਡਿਆ ਗਿਆ ਤਾਕਿ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਕਥਿਤ ਕੱਤਲ/ਆਤਮ ਹੱਤਿਆ ਮੱਸਲੇ ਦੀ ਨਿਰਪੱਖ ਸੀ.ਬੀ.ਆਈ ਜਾਂਚ ਕੇਂਦਰ ਸਰਕਾਰ ਕੋਲੋਂ ਕਰਵਾਉਣ ਦੀ ਮੰਗ ਕੀਤੀ ਗਈ ਅਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮਿੱਕ ਸ਼ਾਂਤੀ ਲਈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਗੁਰੂਦੁਆਰਾ ਸਾਹਿਬ ਸਿੰਘ ਸਭਾ ਸਰਾਭਾ ਨਗਰ ਵਿੱਖੇ ਭਾਈ ਸਾਹਿਬ ਤੋਂ ਅਰਦਾਸ ਵੀ ਕਰਵਾਈ ਗਈ । ਇਹ ਕੈੰਡਲ ਮਾਰਚ ਸੰਸਥਾ ਦੇ ਸੰਸਥਾਪਕ ਵਿਨੀਤ ਪਾਲ ਸਿੰਘ ਮੋਂਗਾ ਦੀ ਅੱਗਵਾਈ ਵਿੱਚ ਕੱਢਿਆ ਗਿਆ । ਜਿਸ ਵਿੱਚ ਵਿਨੀਤ ਪਾਲ ਸਿੰਘ ਮੋਂਗਾ ਤੋਂ ਈਲਾਵਾ ਵਿਸ਼ਾਲ ਗੁਲਾਟੀ, ਸੁਸ਼ਿਲ ਸਹਦੇਵ, ਵਿਕਾਸ ਅਰੌੜਾ, ਰਾਜ ਪਹਿਲਵਾਨ , ਜੰਦੀਪ ਸਿੰਘ ਟੂਰ ਅਤੇ ਹੋਰ ਮੌਜੂਦ ਸਨ। ਸੰਸਥਾ ਨੇ ਬਾਲੀਵੂਡ ਵਿੱਚ ਚੱਲ ਰਹੇ ਨੈਪੋਟੀਸਮ, ਕਾਰਟੱਲ ਸਿਸਟਮ ਅਤੇ ਬਾਲੀਵੂਡ ਇੰਡਸਟਰੀ ਵਿੱਚ ਕੁਝ ਗਿਨਤੀ ਦੇ ਪਰਿਵਾਰ ਜਿਵੇਂ ਕੀ ਖਾਨ, ਕਪੂਰ, ਪੰਚੋਲੀ ਪਰਿਵਾਰਾਂ ਦੀ ਦਾਦਾਗਿਰੀ ਅਤੇ ਕੁਝ ਪਰੋਡਕਸ਼ਨ ਹਾਉਸੇਸ ਦੀ ਦਾਦਾਗਿਰੀ ਦਾ ਜਿਕਰ ਵੀ ਕੀਤਾ ,ਜਿਸ ਵਿੱਚ ਸਲਮਾਨ ਖਾਨ, ਕਰਨ ਜੌਹਰ, ਏਕਤਾ ਕਪੂਰ, ਆਦਿੱਤਯ ਪੰਚੋਲੀ, ਬਾਲਾ ਜੀ ਟੈਲੀਫਿਲਮਸ ਅਤੇ ਹੋਰਾਂ ਦਾ ਨਾਮ ਉਛਲ ਰਿਹਾ ਹੈ ਜਿਹਨਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਫਿਲਮਾਂ ਖੋਈਆਂ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਡਿਪਰੈਸ਼ਨ ਵਿੱਚ ਧਕੇਲਿਆ। ਉਹਨਾਂ ਨੇ ਦੋਸ਼ ਲਾਈਆ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਆਤਮ ਹੱਤਿਆ ਨਹੀ ਕੀਤੀ ਕਿਉਂਕਿ ਉਹ ਆਤਮ ਹੱਤਿਆ ਦੇ ਸਖ਼ਤ ਖਿਲਾਫ ਸੀ ਅਤੇ ਉਹਨਾਂ ਨੇ ਇਸ ਸਬੰਧ ਵਿੱਚ ਇਕ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਹੋਮ ਮਨਿਸਟਰ ਅਮਿਤ ਸ਼ਾਹ ਨੂੰ ਸੀ.ਬੀ.ਆਈ ਜਾਂਚ ਕਰਵਾਉਣ ਸਬੰਧੀ ਡੀ.ਸੀ ਲੁਧਿਆਣਾ ਰਾਹੀਂ ਭੇਜਣ ਦੀ ਗੱਲ ਵੀ ਕੀਤੀ।