रास्ता नहीं तो वोट नहीं, स्थानीय लोगों ने किया चुनावों का बॉयकॉट

48

 

ਜਲਾਲਾਬਾਦ, 1 ਅਕਤੂਬਰ 2019 – ਜਿੱਥੇ ਇਕ ਪਾਸੇ ਪੂਰੇ ਪੰਜਾਬ ਦੇ ਵਿੱਚ ਜ਼ਿਮਨੀ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਉੱਥੇ ਜਲਾਲਾਬਾਦ ਜਿੱਥੇ ਕਿ ਸਰਕਾਰ ਅਤੇ ਪ੍ਰਸ਼ਾਸਨ ਤੋਂ ਨਾਰਾਜ਼ ਹੋ ਕੇ ਦੋ ਮੁਹੱਲਿਆਂ ਦੇ ਲੋਕਾਂ ਨੇ ਜ਼ਿਮਨੀ ਚੋਣਾਂ ਦਾ ਬਾਈਕਾਟ ਕਰ ਦਿੱਤਾ ਹੈ ਇੰਨਾ ਹੀ ਨਹੀਂ ਇਨ੍ਹਾਂ ਮੁਹੱਲਾ ਵਾਸੀਆਂ ਨੇ ਨਿਊ ਬਾਗ਼ ਕਾਲੋਨੀ ਅਤੇ ਮੱਛਰ ਕਾਲੋਨੀ ਦੀ ਐਂਟਰੀ ਗੇਟ ਤੇ ਬੈਨਰ ਵੀ ਲਗਾ ਦਿੱਤੇ ਹਨ ਜਿਨ੍ਹਾਂ ਉੱਪਰ ਸਿੱਧਾ ਸਿੱਧਾ ਲਿਖਿਆ ਹੈ ਜੇ ਰਸਤਾ ਨਹੀਂ ਤਾਂ ਵੋਟ ਨਹੀਂ

ਮਿਲੀ ਜਾਣਕਾਰੀ ਦੇ ਅਨੁਸਾਰ ਮੁਕਤਸਰ ਜਲਾਲਾਬਾਦ ਸਰਕੁਲਰ ਰੋਡ ਤੇ ਬਣ ਰਹੇ ਰੇਲ ਓਵਰ ਬ੍ਰਿਜ ਦੇ ਦੋਨੇ ਪਾਸੇ ਕਾਲੋਨੀਆਂ ਦੇ ਵਿੱਚ ਵਸੇ ਲੋਕ ਅਤੇ ਦੁਕਾਨਦਾਰਾਂ ਲਈ ਪਿਛਲੇ ਦੋ ਸਾਲਾਂ ਤੋਂ ਇਹ ਰੇਲ ਓਵਰਬ੍ਰਿਜ ਦੇ ਕਾਰਨ ਕਈ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਇਕ ਪਾਸੇ ਪੁਲ ਦੇ ਨਾਲ ਸਰਵਿਸ ਰੋਡ ਨੂੰ ਲੈ ਕੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਪਿਛਲੇ ਦੋ ਸਾਲਾਂ ਤੋਂ ਦੁਕਾਨਦਾਰੀ ਪੂਰੀ ਤਰ੍ਹਾਂ ਨਾਲ ਠੱਪ ਪਈ ਹੈ ਦਰਅਸਲ ਰੇਲ ਓਵਰ ਬ੍ਰਿਜ ਦੇ ਦੋਨੇ ਪਾਸੇ ਸਰਵਿਸ ਰੋਡ ਬੰਨ੍ਹੀ ਸੀ ਜੋ ਕਿ ਪੁਲ ਕੰਪਲੀਟ ਹੋਣ ਦੇ ਬਾਵਜੂਦ ਵੀ ਅਜੇ ਤੱਕ ਤਿਆਰ ਨਹੀਂ ਹੋ ਸਕੀ ਜਿਸ ਦੇ ਪਿੱਛੇ ਵੱਡਾ ਕਾਰਨ ਕੁਝ ਇਕ ਲੋਕਾਂ ਵੱਲੋਂ ਕਬਜ਼ਾ ਅਤੇ ਸਰਵਿਸ ਰੋਡ ਦੇ ਲਈ ਜਗ੍ਹਾ ਨਾ ਛੱਡਣਾ ਮੰਨਿਆ ਜਾ ਰਿਹਾ ਹੈ ਇੰਨਾ ਹੀ ਨਹੀਂ ਇਸ ਪੂਰੇ ਮਾਮਲੇ ਤੇ ਪ੍ਰਸ਼ਾਸਨ ਦਾ ਵੀ ਰੁੱਖ ਨਿਰਾਸ਼ਾਜਨਕ ਦਿਖਾਈ ਦੇ ਰਿਹਾ ਹੈ ਪ੍ਰਸ਼ਾਸਨ ਦੇ ਵੱਲੋਂ ਸਰਵਿਸ ਰੋਡ ਤਿਆਰ ਕਰਵਾਉਣ ਦੀ ਬਜਾਏ ਮੁਹੱਲਾ ਵਾਸੀਆਂ ਨੂੰ ਹੀ ਪੁੱਠੇ ਸਿੱਧੇ ਜਵਾਬ ਦਿੱਤੇ ਜਾ ਰਹੇ ਹਨ

ਸਥਾਨਕ ਮੁਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਤੇ ਗੰਭੀਰ ਆਰੋਪ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਵੱਲੋਂ ਸਥਾਨਕ ਐਸਡੀਐਮ ਨੂੰ ਘੱਟ ਤੋਂ ਘੱਟ 10 ਵਾਰ ਇਸ ਸਬੰਧ ਦੇ ਵਿੱਚ ਮਿਲਿਆ ਗਿਆ ਹੈ ਜਿਸ ਤੋਂ ਬਾਅਦ ਉਹ ਜ਼ਿਲ੍ਹੇ ਦੇ ਡੀਸੀ ਨੂੰ ਮਿਲੇ ਤਾਂ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਡੀ ਸੀ ਵੱਲੋਂ ਉਨ੍ਹਾਂ ਨੂੰ ਹੀ ਦੁਕਾਨਾਂ ਬੰਦ ਕਰਕੇ ਰਿਕਸ਼ਾ ਅਤੇ ਰੇਹੜੀਆਂ ਲਾਉਣ ਦੀ ਸਲਾਹ ਦਿੱਤੀ ਗਈ ਲਿਹਾਜ਼ਾ ਪ੍ਰਸ਼ਾਸਨ ਅਤੇ ਸਰਕਾਰ ਦੀ ਬੇਰੁਖੀ ਤੋਂ ਨਾਰਾਜ਼ ਇਨ੍ਹਾਂ ਮੁਹੱਲਾ ਵਾਸੀਆਂ ਦੇ ਵੱਲੋਂ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਦਿਆਂ ਹੋਏ ਜ਼ਿਮਨੀ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਦੇ ਕਿ ਉਨ੍ਹਾਂ ਨੇ ਬਕਾਇਦਾ ਪੋਸਟਰ ਵੀ ਮੁਹੱਲੇ ਦੀ ਐਂਟਰੀ ਤੇ ਲਗਾ ਦਿੱਤੇ ਹਨ।

Loading...