ਕੀ ਪੁਲਿਸ ਦਾ ਇਹ ਸਬ ਕਰਨਾ ਜਾਇਜ ਹੈਂ ?

129

police

 

ਲੁਧਿਆਣਾ, 27 ਮਾਰਚ 2020 (ਜਸਵੀਰ ਮਣਕੂ) – ਪੁਲਿਸ ਵੱਲੋਂ ਲੋਕਾਂ ਨਾਲ ਕੀਤੀ ਜਾ ਰਹੀ ਕੁੱਟਮਾਰ ਤੇ ਵੀਡੀਓ ਬਣਾ ਕੇ ਉਹਨਾਂ ਨੂੰ ਸਮਾਜਿਕ ਤੌਰ ਤੇ ਜਲੀਲ ਕਰਨਾਂ ਚੰਗੀ ਮਾਨਸਿਕਤਾ ਦੀ ਨਿਸ਼ਾਨੀ ਨਹੀਂ ਹੈ। ਲੋਕਾਂ ਤੇ ਇਹ ਇਲਜਾਮ ਲਾਉਣੇ ਕਿ ਉਹ ਸੁਣਦੇ ਨਹੀਂ ਇਹ ਕਿਵੇਂ ਸਹੀ ਹੈ। ਸਰਕਾਰ ਲੋਕਾਂ ਦੀ ਸੁਣਦੀ ਹੈ ? ਸਰਕਾਰ ਨੇਂ ਦਿਹਾੜੀਦਾਰ ਬੰਦੇ ਦਾ ਕੋਈ ਇੰਤਜਾਮ ਕੀਤੇ ਬਿਨਾਂ ਹੀ ਪੰਜਾਬ ਬੰਦ ਕਰ ਦਿੱਤਾ। ਘਰੋਂ ਨਿਕਲਣ ਦੀਆਂ ਸੌ ਵਜਾਹਾ ਹਨ। ਕਿਸੇ ਦਾ ਦਵਾਈ ਦਾਰੂ ਮੁੱਕਾ ਕਿਸੇ ਦਾ ਰਾਸ਼ਨ, ਕਿਸੇ ਦੇ ਮਰਗ ਹੋ ਗਈ, ਤੇ ਪੁਲਿਸ ਆਲੇ ਬੰਦੇ ਨੂੰ ਕਾਰਨ ਪੁੱਛਣ ਤੋਂ ਪਹਿਲਾਂ ਹੀ ਕੁੱਟ ਘੱਤਦੇ ਹਨ। ਕਿਸੇ ਕੋਲੋ ਨੱਕ ਨਾਲ ਲਕੀਰਾਂ ਕੱਢਵਾਈਆਂ ਜਾਂਦੀਆ ਤੇ ਉਹਨਾਂ ਦੀ ਵੀਡੀਓ ਬਣਾ ਕੇ ਉਹਨਾਂ ਨੂੰ ਸਦੀਵੀ ਤੌਰ ਤੇ ਜਲੀਲ ਕੀਤਾ ਜਾ ਰਿਹਾ ਹੈ।

ਹੈਰਾਨੀ ਹੈ ਕਿ ਲੋਕ ਇਸ ਦੀ ਵਾਹੋ ਵਾਹੀ ਕਰ ਰਹੇ ਹਨ। ਘੱਟੋ ਘੱਟ ਇੱਕ ਵਾਰ ਪੁਛ ਲਿਆ ਜਾਵੇ ਕਿ ਇਹਨਾਂ ਵੇਹਲੜਾ ਵਿਚ ਕੋਈ ਜ਼ਰੂਰਤ ਮਂਦ, ਮਜਬੂਰ ਵੀ ਹੋ ਸਕਦਾ। ਇੱਕ ਦਿਹਾੜੀ ਮਜਦੂਰ ਝੋਲਾ ਟੰਗ ਸਾਇਕਲ ਤੇ ਰੋਟੀ ਦਾ ਜੁਗਾੜ ਕਰਨ ਗਿਆ ਤੇ ਨੱਕ ਨਾਲ ਲਕੀਰਾਂ ਕੱਢ ਕੇ ਪੱਗ ਲੁਹਾ ਕੇ ਘਰ ਆ ਗਿਆ ..। ਬੇਸ਼ਕ ਏਥੇ ਕਈ ਲੋਕ ਇਹ ਵੀ ਕਹਨਗੇ ਕੇ ਲੋਕ ਢੀਠ ਹਨ, ਨਹੀਂ ਸਮਜਦੇ ਡੰਡੇ ਤੋ ਬਿਨਾ। ਐਮਰਜੈਂਸੀ ਉਹਨਾਂ ਦੀ ਜ਼ਿੰਦਗੀ ਵਿਚ ਵੀ ਆ ਸਕਦੀ ਆ, ਜੋ ਇਸਦੀ ਵਾਹ ਵਾਹ ਕਰ ਰਹੇ ਹਨ।

ਪਰ ਇਹ ਤੁਹਾਡੇ ਨਾਲ ਜਾਂ ਤੁਹਾਡੇ ਬਜੁਰਗਾਂ ਨਾਲ ਵਾਪਰ ਸਕਦਾ ਹੈ .. ਇਸਦਾ ਵਿਰੋਧ ਕਰੋ .. ।