ਯੂਥ ਵਿਰਾਂਗਨਾਏ ਵੱਲੋ ‘ਧੂਮ-ਧਾਮ ਨਾਲ ਮਨਾਇਆ ਗਿਆ ‘ਅੰਤਰ ਰਾਸ਼ਟਰੀ ਮਹਿਲਾਂ ਦਿਵਸ

372

international women day

 

ਲੁਧਿਆਣਾ, 9 ਮਾਰਚ 2020 – (ਜਸਵੀਰ ਮਣਕੂ) – ਲੁਧਿਆਣਾ ਦੇ ਜਮਾਲਪੁਰ ਏਰੀਏ ਵਿੱਚ ਯੂਥ ਵਿਰਾਂਗਨਾਏ ਵੱਲੋ ‘ਅੰਤਰ ਰਾਸ਼ਟਰੀ ਮਹਿਲਾਂ ਦਿਵਸ ਤੇ ਵੱਡੇ ਪੱਧਰ ਦਾ ਸਮਾਂਰੋਹ ਅਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਤੇ ਤੋਰ ਤੇ ਜਸਵੀਰ ਮਣਕੂ, ਸੰਦੀਪ ਮੰਗੋਤਰਾ, ਕਮਲਦੀਪ, ਹਾਜਰ ਸਨ। ਇਸ ਮੌਕੇ ਤੇ ਜਸਵੀਰ ਮਣਕੂ ਨੇ ਕਿਹਾ ਕਿ ਜਿਸ ਤਰ੍ਹਾਂ ਪਵਿੱਤਰ ਗੁਰਬਾਣੀ ਵਿੱਚ ਗੁਰੂ ਸਹਿਬਾਨਾਂ ਨੇ ਔਰਤ ਦੇ ਸਨਮਾਨ ਦੇ ਵਿੱਚ ਲਿਖਿਆ ਹੈ ‘ਸੋ ਕਿਉ ਮੰਦਾਂ ਆਖੀਏ ਜਿਸ ਜੰਮੇ ਰਾਜਾਨ। ਕਿ ਹਰ ਔਰਤ ਨੂੰ ਅੱਜ ਦੇ ਜੁੱਗ ਵਿੱਚ ਅਬਲਾ ਤੋ ਸਬਲਾ ਬਣਨ ਦੀ ਬਹੁੱਤ ਵੱਡੀ ਜਰੂਰਤ ਹੈ। ਤਾਂ ਕਿ ਉਹ ਆਪਣੇ ਪਰਿਵਾਰ ਵਿੱਚ ਰਹਿੰਦਿਆ ਹੋਇਆ ਵੀ ਪਰਿਵਾਰ ਦੇ ਮੋਡੇ ਨਾਲ ਮੋਡਾ ਲਾ ਕੇ ਸਾਡੇ ਦੇਸ਼ ਦਿਆ ਨਾਮਵਰ ਔਰਤਾਂ ਵਿੱਚ ਆਪਣਾਂ ਨਾਮ ਦਾਖਿਲ ਕਰ ਸਕੇ। ਮਰਦ ਪ੍ਰਧਾਨ ਇਸ ਸਮਾਜ ਵਿੱਚ ਆਪਣੀ ਸ਼ਿਕਸ਼ੀਅਤ ਦਾ ਲੋਹਾਂ ਮਨਵਾਂ ਸਕੇ।

ਇਸ ਮੌਕੇ ‘ਯੂਥ ਵਿਰਾਂਗਨਾਏ ਮੋਹਨੀਤ ਕੌਰ ਨੇ ਬੋਲ ਦਿਆ ਕਿਹਾਂ ਕਿ ਬਹੁਤ ਸਾਰੀਆ ਔਰਤਾਂ ਬਹੁਤ ਵੱਡੇ-ਵੱਡੇ ਸੰਘਰਸ਼ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੀਆ ਨੇ ਬੇਸ਼ਕ ਉਹਨਾਂ ਦਾ ਨਾਮ ਪੀ.ਟੀ ਉਸ਼ਾਂ, ਕਲਪਨਾ ਚਾਵਲਾਂ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਸ਼੍ਰੀ ਮਤੀ ਇਦਰਾਂ ਗਾਧੀ ਵਾਂਗ ਰੋਸ਼ਨ ਨਹੀ ਹੁੰਦਾ ਪਰ ਉਹ ਵੀ ਉਸੇ ਹੀ ਸਨਮਾਨ ਦੀਆ ਹੱਕਦਾਰ ਹਨ। ਇਸ ਮੌਕੇ ਤੇ ਅਜਿਹੀਆ ਕੁੱਝ ਔਰਤਾਂ ਨੂੰ ਬੁੱਕੇ ਦੇ ਕੇ ਜਸਵੀਰ ਮਣਕੂ ਤੇ ਸੰਦੀਪ ਮੰਗੋਤਰਾ ਵੱਲੋ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ‘ਯੂਥ ਵਿਰਾਂਗਨਾਏ ‘ਚ ਪਰਮਿੰਦਰ ਕੌਰ, ਹਰਜਿੰਦਰ ਕੌਰ, ਸ਼ੈਲੀ, ਸਿਮਰਨ, ਲਕਸ਼ਮੀ, ਰਿਤੂ, ਸੋਨੀਆ, ਬਲਜੀਤ, ਕਵਿਤਾਂ, ਤੇ ਅਮਰੀਕ ਕੌਰ ਹਾਜਰ ਸਨ।