ਬਾਗਬਾਨੀ ਵਿਭਾਗ ਅਤੇ ਮਾਰਕਿਟ ਕਮੇਟੀ ਵਲੋਂ ਫਲ ਪਕਾਉਣ ਵਾਲੇ ਚੈਬਰਾਂ ਦੀ ਜਾਂਚ

155

fruit

 

ਸ੍ਰੀ ਮੁਕਤਸਰ ਸਾਹਿਬ, (ਰਾਜ ਵਾਤਸ) – 27 ਜੁਲਾਈ 2018 – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਮ ਲੋਕਾਂ ਨੂੰ ਵਧੀਆਂ ਅਤੇ ਪੱਕੇ ਫਲ ਮੁਹੱਈਆਂ ਕਰਵਾਉਣ ਦੇ ਮੰਤਵ ਨਾਲ ਅੱਜ ਬਲਾਕ ਸ੍ਰੀ ਮੁਕਤਸਰ ਸਾਹਿਬ ਵਿਖੇ ਡਾ: ਨਰਿੰਦਰਜੀਤ ਸਿੰਘ ਸਿੱਧੂ ਸਹਾਇਕ ਡਾਇਰੈਕਟਰ ਬਾਗਬਾਨੀ ਸ੍ਰੀ ਮੁਕਤਸਰ ਸਾਹਿਬ, ਸ: ਗੁਰਦੀਪ ਸਿੰਘ ਬਰਾੜ ਸੈਕਟਰੀ ਮਾਰਕੀਟ ਕਮੇਟੀ ਸ੍ਰੀ ਮੁਕਤਸਰ ਸਾਹਿਬ, ਗਗਨਦੀਪ ਕੌਰ ਬਾਗਬਾਨੀ ਵਿਕਾਸ ਅਫ਼ਸਰ ਸ੍ਰੀ ਮੁਕਤਸਰ ਸਾਹਿਬ, ਇੰਦਰਜੀਤਪਾਲ ਸਿੰਘ ਲੇਖਾਕਾਰ, ਸੁਰਿੰਦਰ ਗਰਗ ਮੰਡੀ ਸੁਪਰਵਾਇਜਰ, ਰਾਜੀਵ ਕੁਮਾਰ ਬਾਗਬਾਨੀ ਸਬ ਇੰਸਪੈਕਟਰ ਅਤੇ ਹੋਰ ਮੈਂਬਰਾਂ ਨਾਲ ਮਿਲ ਕੇ ਰਾਇਪਨਿੰਗ ਚੈਬਰਾਂ ਦੀ ਜਾਂਚ ਕੀਤੀ ਗਈ।

ਬਲਾਕ ਸ੍ਰੀ ਮੁਕਤਸਰ ਸਾਹਿਬ ਵਿਚ 2 ਰਾਇਪਨਿੰਗ ਚੈਂਬਰਾਂ ਦੀ ਇੰਸਪੈਕਸ਼ਨ ਕੀਤੀ ਗਈ ਜ਼ਿਨਾਂ ਵਿੱਚ ਕੇਲੇ ਪਕਾਏ ਜਾਂਦੇ ਸਨ ਅਤੇ ਜਾਂਚ ਦੌਰਾਨ ਦੇਖਿਆ ਗਿਆ ਕਿ ਕੇਲਿਆ ਨੂੰ ਈਥਾਲੀਨ ਗੈਸ ਦੀ ਵਰਤੋਂ ਕਰਕੇ ਰਾਈਪਨਿੰਗ ਚੈਬਰਾਂ ਵਿਚ ਸਹੀਂ ਢੰਗ ਨਾਲ ਹੀ ਪਕਾਇਆ ਜਾ ਰਿਹਾ ਸੀ ਪ੍ਰੰਤੂ ਜੋ ਕੇਲੇ ਖਰਾਬ ਸਨ ਜਿਨਾਂ ਵਿਚ ਕੱਟ ਜਾ ਉੱਲੀ ਦਾ ਹਮਲਾ ਸੀ ਉਹ ਵੀ ਸਹੀਂ ਕੇਲਿਆਂ ਨਾਲ ਰਾਈਪਨਿੰਗ ਚੈਬਰਾਂ ਵਿਚ ਹੀ ਪਕਾਏ ਜਾ ਰਹੇ ਸੀ। ਸਹਾਇਕ ਡਾਇਰੈਕਟਰ ਬਾਗਬਾਨੀ ਅਤੇ ਸੈਕਟਰੀ ਮਾਰਕਿਟ ਕਮੇਟੀ ਦੁਆਰਾ ਇਸ ਸਬੰਧੀ ਪੁੱਛਣ ਤੇ ਉਨਾਂ ਦੁਆਰਾ ਪਹਿਲਾ ਤਾਂ ਇਹ ਕਿਹਾ ਗਿਆ ਕਿ ਖਰਾਬ ਕੇਲੇ ਪਕਾ ਕੇ ਅਵਾਰਾਂ ਪਸ਼ੂਆਂ ਨੂੰ ਪਾ ਦਿੱਤੇ ਜਾਂਦੇ ਹਨ। ਪ੍ਰੰਤੂ ਵਾਰ ਵਾਰ ਪੁਛਣ ਤੇ ਉਨਾਂ ਦੁਆਰਾ ਇਹ ਮੰਨਿਆਂ ਗਿਆ ਕਿ ਖਰਾਬ ਕੇਲੇ ਬਨਾਨਾ ਸੇਕ ਬਨਾਉਣ ਵਾਲੇ ਉਨਾਂ ਤੋਂ ਚੰਗੇ ਰੇਟ ਤੇ ਲੈ ਜਾਂਦੇ ਹਨ।

ਇਹ ਸਭ ਕੁੱਝ ਜਾਨਣ ਤੇ ਸਹਾਇਕ ਡਾਇਰੈਕਟਰ ਬਾਗਬਾਨੀ ਅਤੇ ਸੈਕਟਰੀ ਮਾਰਕਿਟ ਕਮੇਟੀ ਵੱਲੋਂ ਰਾਈਪਨਿੰਗ ਚੈਬਰਾਂ ਦੇ ਮਾਲਕਾਂ ਨੂੰ ਸਖ਼ਤ ਹਦਾਇਤ ਕਰਕੇ ਗਲੇ ਸੜੇ ਅਤੇ ਖਰਾਬ ਕੇਲੇ ਬਾਹਰ ਸੁਟਵਾਏ ਗਏ ਅਤੇ ਨਾਲ ਹੀ ਇਹ ਤਾੜਨਾ ਕੀਤੀ ਗਈ ਕਿ ਜੇਕਰ ਇਸ ਤਰਾਂ ਹੀ ਉਨਾਂ ਦੁਆਰਾ ਗਲੇ ਸੜੇ ਕੇਲਿਆਂ ਨੂੰ ਰਾਈਪਨਿੰਗ ਚੈਬਰਾਂ ਵਿਚ ਪਕਾ ਕੇ ਵੇਚਿਆ ਗਿਆ ਤੇ ਉਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੇ ਰਾਈਪਨਿੰਗ ਚੈਬਰ ਵੀ ਬੰਦ ਕਰਵਾ ਦਿੱਤੇ ਜਾਣਗੇ।