Posted on

ਪੰਜਾਬ ਪੁਲਿਸ ਵੱਲੋਂ ਸਫਾਈ ਕਰਮਚਾਰੀਆਂ ਦਾ ਸਨਮਾਨ

Punjab Police

Punjab Police

 

ਅੰਮ੍ਰਿਤਸਰ, 3 ਅਪ੍ਰੈਲ 2020 – ਸ਼ਹਿਰ ਵਿਚ ਸਫਾਈ ਦਾ ਕੰਮ ਕਰ ਰਹੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਅੰਮ੍ਰਿਤਸਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਸ. ਸੁਖਚੈਨ ਸਿੰਘ ਗਿੱਲ ਦੇ ਨਿਰਦੇਸ਼ਾਂ ਉਤੇ ਡੀ ਸੀ ਪੀ ਸ. ਜਗਮੋਹਨ ਸਿੰਘ ਵੱਲੋਂ ਮੌਕੇ ਉਤੇ ਜਾ ਕੇ ਸਨਮਾਨਿਤ ਕੀਤਾ ਗਿਆ। ਉਨਾਂ ਕਿਹਾ ਕਿ ਜੋ ਲੋਕ ਮੋਰਚੇ ਉਤੇ ਕੋਰੋਨਾ ਵਿਰੁੱਧ ਲੜਾਈ ਲੜ ਰਹੇ ਹਨ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਉਨਾਂ ਨੂੰ ਮਾਣ-ਸਨਮਾਨ ਦਈਏ ਅਤੇ ਉਨਾਂ ਦਾ ਹੌਸ਼ਲਾ ਵਧਾਈਏ।

 

Punjab Police

ਉਨਾਂ ਦੱਸਿਆ ਕਿ ਅੱਜ ਪੰਜਾਬ ਪੁਲਿਸ ਦੇ ਜਵਾਨਾਂ ਨੇ ਇੰਨਾਂ ਨੂੰ ਸੁਰੱਖਿਆ ਲਈ ਕਿੱਟਾਂ ਮੁਹੱਈਆ ਕਰਵਾਈਆਂ ਹਨ। ਉਨਾਂ ਕਿਹਾ ਕਿ ਭਾਵੇਂ ਅਸੀਂ ਇੰਨਾ ਦਾ ਦੇਣ ਨਹੀਂ ਦੇ ਸਕਦੇ, ਪਰ ਸਾਡੀ ਕੋਸ਼ਿਸ਼ ਹੈ ਸਮਾਜ ਨੂੰ ਇਹ ਸੰਦੇਸ਼ ਦਿੱਤਾ ਜਾਵੇ ਕਿ ਫਰੰਟ ਉਤੇ ਲੜ ਰਹੇ ਇਹ ਕਰਮਚਾਰੀ ਅੱਜ ਕੋਰੋਨਾ ਵੁਰੱਧ ਲੜੀ ਜਾ ਰਹੀ ਜੰਗ ਦੇ ਹੀਰੋ ਹਨ ਅਤੇ ਤੁਸੀਂ ਸਾਰੇ ਇੰਨਾਂ ਨੂੰ ਮਾਣ-ਸਤਿਕਾਰ ਦਿਉ।