ਪ੍ਰਮਾਤਮਾ ਦਾ ਸੁਕਰਾਨਾ ਕਰਨ ਲਈ ਦਰਬਾਰ ਸਾਹਿਬ ਨਤਸਮਸਤਕ ਹੋਏ ਹਰਜਿੰਦਰ ਸਿੰਘ ਠੇਕੇਦਾਰ

100

Harjinder Singh

 

ਅੰਮ੍ਰਿਤਸਰ, 7 ਸਤੰਬਰ 2019 – ਹਲਕਾ ਦੱਖਣੀ ਦੇ ਸਾਬਕਾ ਵਿਧਾਇਕ ਤੇ ਬੈਕਵਰਡ ਕਲਾਸ ਲੈਂਡ ਡਿਵੈਲਪਮੈਂਟ ਤੇ ਫਾਈਨਾਂਸ ਕਾਰਪੋਰੇਸ਼ਨ ਦੇ ਚੇਅਰਮੈਨ ਹਰਜਿੰਦਰ ਸਿੰਘ ਠੇਕੇਦਾਰ ਅਹੁਦਾ ਸੰਭਾਲਣ ਉਪਰੰਤ ਸ੍ਰ ਦਰਬਾਰ ਸਾਹਿਬ ਤੇ ਦੁਰਗਿਆਨਾ ਮੰਦਰ ਵਿਖੇ ਨਤਮਸ਼ਤਕ ਹੋਏ। ਜਿੱਥੇ ਉਨ੍ਹਾਂ ਨੇ ਪ੍ਰਮਾਤਮਾ ਦਾ ਸੁਕਰਾਨਾ ਕਰਦੇ ਹੋਏ ਗੁਰੁ ਘਰ ਦਾ ਅਸ਼ੀਰਵਾਦ ਹਾਸਲ ਕੀਤਾ।

ਠੇਕੇਦਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸੂਚਨਾ ਕੇਂਦਰ ਦੇ ਇੰਚਾਰਜ ਜਸਵਿੰਦਰ ਸਿੰਘ ਜੱਸੀ ਵੱਲੋਂ ਸਿਰਪਾਓ ਭੈਂਟ ਕਰਕੇ ਸਨਮਾਨਿਤ ਕੀਤਾ ਗਿਆ। ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਨ ਦੌਰਾਨ ਉਨ੍ਹਾਂ ਕਿਹਾ ਕਿ ਉਹ ਧੰਨ ਧੰਨ ਸ੍ਰੀ ਗੁਰੁ ਰਾਮਦਾਸ ਜੀ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦਾ ਓਟ ਆਸਰਾ ਲੈਣ ਲਈ ਆਏ ਹਨ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਜੋ ਜੁਮੇਵਾਰੀ ਦਿੱਤੀ ਗਈ ਗਈ ਹੈ। ਉਸਨੂੰ ਨਿਭਾਊਣ ਤੇ ਲੋਕਾਂ ਦੀ ਸੇਵਾ ਕਰਨ ਲਈ ਵਾਹਿਗੁਰੂ ਕੋਲੋ ਬਲ ਬੁੱਧੀ ਤੇ ਤਾਕਤ ਬਖਸਣ ਲਈ ਅਸੀਰਵਾਦ ਦੀ ਮੰਗ ਕੀਤੀ ਹੈ।

Harjinder Singh

ਇਸ ਮੌਕੇ ਪ੍ਰਭਦਿਆਲ ਸਿੰਘ ਮਹਾਜਨ ਸਾਬਕਾ ਕੋਂਸਲਰ, ਸਾਬਕਾ ਕੋਂਸਲਰ ਜਰਨੇਲ ਸਲੂਜਾ, ਜੋਗਿੰਦਰ ਭਾਟੀਆ, ਰਾਜੂ ਮੋਹਕਮਪੁਰਾ, ਮਨਿੰਦਰਜੀਤ ਸਿੰਘ ਠੇਕੇਦਾਰ, ਬਲਜੀਤ ਸਿੰਘ ਮੋਦੇ, ਹਰਬੰਸ ਬਿੱਲਾ, ਰਿੰਕੂ ਮੋਹਕਮਪੁਰਾ, ਜਸਵਿੰਦਰ ਸਿੰਘ, ਅਵਤਾਰ ਸਿੰਘ ਤਾਰੀ, ਸਨੀ ਕਨੋਜੀਆ, ਜੱਜ ਕੇਸਰ, ਸਰਦੂਲ ਸਿੰਘ, ਭੀਸਮਪਾਲ, ਬਲਵਿੰਦਰ ਸਿੰਘ, ਗਗਨਪਾਲ ਸਿੰਘ, ਗੁਰਿੰਦਰ ਮਹਿਤਾ, ਸਰਪੰਚ ਬਾਲਾਚੱਕ, ਸਮਸੇਰ ਸਿੰਘ, ਦਲਜੀਤ ਸਿੰਘ ਲਾਲੀ ਤੇ ਸਤਨਾਮ ਸਿੰਘ ਆਦਿ ਮਜੂਦ ਸਨ।