550ਵੇਂ ਪ੍ਰਕਾਸ਼ ਪੂਰਬ ਤੇ ਮੁਫ਼ਤ ਦਵਾਈਆਂ ਦਾ ਕੈੰਪ ਲਗਾਇਆ ਗਿਆ

72

 

ਜਲਾਲਾਬਾਦ, 7 ਨਵੰਬਰ 2019 – ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੇਸ਼ ਵਿਦੇਸ਼ਾ ਅਤੇ ਪੰਜਾਬ ‘ਚ ਬੜੀ ਸ਼ਰਧਾ ਪੂਰਵ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਅੱਜ ਜਲਾਲਾਬਾਦ ਦੇ ਗੁਰੂਦੁਆਰਾ ਰਾਮਗੜ੍ਹੀਆ ਅਤੇ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਅਤੇ ਬਠਿੰਡਾ ਨਿਊਰੋਸਪਾਇਨ ਅਤੇ ਟਰੋਮਾ ਸੈਂਟਰ ਵੱਲੋਂ 10 ਵਾਂ ਮੁਫਤ ਮੈਡੀਕਲ ਚੈਂਕਅੱਪ ਕੈਪ ਦਾ ਆਯੋਜਨ ਕੀਤਾ ਗਿਆ।

ਇਸ ਕੈਂਪ ਦੀ ਉਦਘਾਟਨੀ ਸਮਾਰੋਹ ਦੌਰਾਨ ਵਿਧਾਇਕ ਰਮਿੰਦਰ ਆਵਲਾ ਦੇ ਸਪੁੱਤਰ ਜੰਤਨ ਆਵਲਾ ਵੱਲੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਕੇ ਕੈਂਪ ਸ਼ੁਰੂਆਤ ਕਰਵਾਈ ਗਈ। ਇਸ ਕੈਂਪ ‘ਚ ਲੱਗਭਗ ਇਲਾਕੇ ਭਰ ਦੇ ਕਈ ਮਰੀਜ਼ਾਂ ਦਾ ਚੈਂਕਅੱਪ ਕਰਕੇ ਉਨ੍ਹਾਂ ਨੂੰ ਮੁਫਤ ਦੁਵਾਈਆ ਵੀ ਦਿੱਤੀਆ ਗਈਆਂ। ਇਸ ਕੈਂਪ ‘ਚ ਵਿਸ਼ੇਸ਼ ਤੌਰ ਤੇ ਦਿਮਾਗ ਦੇ ਰੋਗੀ ਅਤੇ ਰੀੜ ਦੀ ਹੱਡੀ ਦੇ ਮਰੀਜ਼ਾਂ ਦੀ ਖਾਸ ਤੌਰ ਤੇ ਇਲਾਜ਼ ਕੀਤਾ ਗਿਆ। ਇਸ ਕੈਂਪ ਦੌਰਾਨ ਪੁੱਜੇ ਮਰੀਜ਼ਾਂ ਦੇ ਸੰਸਥਾਂ ਵੱਲੋਂ ਮੁਫਤ ਟੈਸਟ ਵੀ ਕਰਵਾਏ ਗਏ। ਇਸ ਕੈਂਪ’ਚ ਮਰੀਜ਼ਾਂ ਦੀ ਜਾਂਚ ਕਰਨ ਲਈ ਪੁੱਜੇ ਰੋਨਿਲ ਕੌਸ਼ਲ ਨੇ ਆਪਣੀ ਟੀਮ ਸਮੇਤ ਪੁੱਜ ਕੇ ਮਰੀਜ਼ਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ।