ਕਾਰਗਿਲ ਤੋਂ ਕੋਹਿਮਾ ਤੱਕ ਦੌੜ ਰਹੇ ਫੌਜੀ ਅੰਮ੍ਰਿਤਸਰ ਪੁੱਜੇ,

133

Amritsar

 

ਅੰਮ੍ਰਿਤਸਰ, 5 ਅਕਤੂਬਰ 2019 – ਹਵਾਈ ਫੌਜ ਦੇ ਜਵਾਨਾਂ ਵੱਲੋਂ ਕਾਰਗਿਲ ਤੋਂ ਕੋਹਿਮਾ ਤੱਕ ਸ਼ੁਰੂ ਕੀਤੀ ਗਈ ਮਹਾਂ ਮੈਰਾਥਨ-ਗੌਰਵ ਦੌੜ ਬੀਤੀ ਸ਼ਾਮ ਨੂੰ ਏਅਰ ਫੋਰਸ ਸਟੇਸ਼ਨ ਅੰਮ੍ਰਿਤਸਰ ਕੈਂਟ ਪਹੁੰਚੀ, ਜਿਥੋਂ ਅੱਜ ਸਵੇਰੇ ਸਟੇਸ਼ਨ ਕਮਾਂਡਰ ਗਰੁੱਪ ਕਪਤਾਨ ਅਸ਼ੋਕ ਕੁਮਾਰ ਨੇ ਝੰਡੀ ਦੇਕੇ ਉਕਤ ਮੈਰਾਥਨ ਨੂੰ ਅੱਗੇ ਦੀ ਯਾਤਰਾ ਲਈ ਰਵਾਨਾ ਕੀਤਾ। ਸਥਾਨਕ ਹਵਾਈ ਫੌਜ ਦੇ ਜਵਾਨ, ਉਨ੍ਹਾਂ ਦੇ ਪਰਿਵਾਰ ਅਤੇ ਬੱਚੇ ਵੀ ਮੈਰਾਥਨ ਦੌੜਾਕਾਂ ਦੇ ਸਵਾਗਤ ਲਈ ਇਕੱਤਰ ਹੋਏ ਅਤੇ ਅੱਜ ਸਵੇਰੇ ਹਵਾਈ ਫੌਜ ਦੀ 87ਵੀਂ ਵਰੇਗੰਢ ਜੋ ਕਿ 8 ਅਕਤੂਬਰ ਨੂੰ ਹੈ ਦੇ ਸਬੰਧ ਵਿੱਚ ਬਾਈਪਾਸ ਤੱਕ ਦੌੜਾਂਕਾਂ ਦੇ ਨਾਲ ਦੌੜੇ।

ਹਵਾਈ ਫੌਜ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਗੌਰਵ ਦੌੜ ਨੂੰ ਦਿੱਲੀ ਤੋਂ ਮੁੱਖ ਹਵਾਈ ਸੈਨਾ ਅਧਿਕਾਰੀ ਏਅਰ ਚੀਫ ਮਾਰਸ਼ਲ ਬੀਐਸ ਧਨੋਆ ਵੱਲੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ ਸੀ।

 

Amritsar

 

ਉਨਾਂ ਦੱਸਿਆ ਕਿ ਕਾਰਗਿਲ ਜਿੱਤ ਦੇ 20 ਸਾਲ ਪੂਰੇ ਹੋਣ ਦੀ ਯਾਦ ਵਿਚ ਭਾਰਤੀ ਹਵਾਈ ਸੈਨਾ ਦੀ ਪ੍ਰਥਾ ਅਨੁਸਾਰ ਕਾਰਗਿਲ ਤੋਂ ਕੋਹਿਮਾ ਦੀ ਲੰਬੀ ਮਹਾਦੌੜ ਸ਼ੁਰੂ ਕੀਤੀ ਗਈ ਹੈ ਜੋ ਕਿ ਕਾਰਗਿਲ ਜੰਗ ਸਮਰਾਕ ਤੋ ਦਰਾਮ (ਜੰਮੂ ਅਤੇ ਕਸ਼ਮੀਰ) ਤੋਂ ਕੋਹਿਮਾ ਸ਼ਹੀਦੀ ਜਗਾ, ਕੋਹਿਮਾ (ਨਾਗਾਲੈਂਡ) ਤੱਕ ਜਾਵੇਗੀ। 1944 ਅਤੇ 1999 ਭਾਰਤ ਦੇ ਉੱਤਰ ਅਤੇ ਪੂਰਵੀ ਵਿੱਚ ਕੋਹਿਮਾ ਅਤੇ ਕਾਰਗਿਲ ਦੋਵੇਂ ਮੁੱਖ ਖੇਤਰ ਹਨ ਜਿੱਥੇ ਭਾਰਤ ਦੇ ਦੋ ਜੰਗਾਂ ਲੜੀਆਂ ਗਈਆਂ। ਇਹ ਮਹਾ ਮੈਰਾਥਨ 21 ਸਤੰਬਰ 2019 ਤੋਂ ਸ਼ੁਰੂ ਹੋਈ ਅਤੇ 6 ਨਵੰਬਰ 2019 ਨੂੰ ਸਮਾਪਤ ਹੋਵੇਗੀ। 25 ਹਵਾਈ ਸੈਨਾ ਦਾ ਇਕ ਦਲ ਰੋਜਾਨਾ ਕਰੀਬ 100 ਕਿਲੋਮੀਟਰ ਦੀ ਦੌੜ ਕਰਦੇ ਹੋਏ 4500 ਕਿਲੋਮੀਟਰ ਦੀ ਦੂਰੀ ਪੂਰੀ ਕਰਨਗੇ।

ਇਸ ਟੀਮ ਦੀ ਚੋਣ ਸਖਤ ਅਭਿਆਸ ਸੈਸ਼ਨਾਂ ਤੋਂ ਬਾਅਦ ਕੀਤੀ ਗਈ ਹੈ। ਇਸ ਟੀਮ ਵਿਚ ਅਧਿਕਾਰੀਆਂ, ਹਵਾਈ ਸੈਨਾ ਦੇ ਨਾਲ ਇਕ ਮਹਿਲਾ ਅਧਿਕਾਰੀ ਫਲਾਇਟ ਲੈਫਟੀਨੈਂਟ ਰਿਸ਼ਭਜੀਤ ਕੌਰ ਅਤੇ ਵਾਰੰਟ ਅਧਿਕਾਰੀ ਇੰਦਰਪਾਲ ਸਿੰਘ, ਜੋ ਕਿ 51 ਸਾਲ ਦੇ ਹਨ, ਇਸ ਮੈਰਾਥਨ ਵਿਚ ਦੌੜ ਰਹੇ ਹਨ। ਇਸ ਮੁਹਿੰਮ ਦੇ ਆਗੂ ਸਕੁਵਾਰਡਨ ਲੀਡਰ ਸੁਰੇਸ਼ ਰਜ਼ਦਾਨ ਹਨ ਜੋ ਇਕ ਐਸਯੂ -30 ਜਹਾਜ਼ ਦੇ ਪਾਇਲਟ ਹਨ। ਇਸ ਵਿੱਚ ਸਾਹਸੀ ਗਤੀਵਿਧੀਆਂ ਦੇ ਤਹਿਤ ਡੇਰੇ ਲਾਉਣਾ ਅਤੇ ਖੁੱਲੇ ਵਿੱਚ ਰਹਿਣਾ ਅਤੇ ਲੱਦਾਖ, ਹਿਮਾਚਲ ਪ੍ਰਦੇਸ਼, ਪੰਜਾਬ, ਉਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਅਸਾਮ ਅਤੇ ਨਾਗਾਲੈਂਡ ਵਰਗੇ ਵੱਖ-ਵੱਖ ਬਰਫੀਲੇ ਖੇਤਰ, ਵਰਖਾ ਵਾਲੇ ਖੇਤਰਾਂ ਵਿਚ ਆਪਣਾ ਜੀਵਨ ਦੇ ਕੁੱਝ ਪੱਲ ਨੂੰ ਗੁਜਾਰਨਾ ਵੀ ਸ਼ਾਮਲ ਹੈ।

 

Amritsar

 

ਪਟਿਆਲਾ ਦੀ ਰਹਿਣ ਵਾਲੀ ਫਲਾਇਟ ਲੈਫਟੀਨੇਂਟ ਰਿਸ਼ਬਜੀਤ ਕੌਰ ਵੀ ਮੈਰਾਥਨ ਵਿੱਚ ਸ਼ਾਮਲ

ਕਾਰਗਿਲ ਤੋਂ ਕੋਹਿਮਾ ਤੱਕ ਹੋ ਰਹੀ ਮੈਰਾਥਨ ਵਿੱਚ ਦੌੜ ਰਹੇ 24 ਜਵਾਨਾਂ ਵਿੱਚ ਇਕੋ ਇੱਕ ਲੇਡੀ ਅਫ਼ਸਰ ਦੌੜ ਰਹੀ ਹੈ ਜੋ ਕਿ ਪਟਿਆਲਾ ਦੀ ਰਹਿਣ ਵਾਲੀ ਫਲਾਇਟ ਲੈਫਟੀਨੇਂਟ ਰਿਸ਼ਬਜੀਤ ਕੌਰ ਹਨ। ਭਾਰਤੀ ਹਵਾਈ ਫੌਜ ਦੀ ਇਸ ਦੌੜ ਲਈ ਰਿਸ਼ਬਜੀਤ ਕੌਰ ਦੀ ਚੌਣ ਕਠਿਨ ਅਭਿਆਸ ਤੋਂ ਬਾਅਦ ਕੀਤੀ ਗਈ। ਉਨ੍ਹਾਂ ਪਟਿਆਲਾ ਤੋਂ ਪੜ੍ਹਾਈ ਕਰਨ ਉਪਰੰਤ ਥਾਪਰ ਯੁਨੀਵਰਸਿਟੀ ਪਟਿਆਲ ਤੋਂ ਇੰਜੀ: ਦੀ ਡਿਗਰੀ ਪ੍ਰਾਪਤ ਕੀਤੀ ਅਤੇ 4 ਜਨਵਰੀ 2016 ਨੂੰ ਐਰੋਨੋਟਿਕ ਇੰਜੀ: ਸਾਖਾ ਵਿੱਚ ਕਮਿਸ਼ਨ ਲਿਆ। ਉਨ੍ਹਾਂ ਦੱਸਿਆ ਕਿ ਦੌੜਨ ਦੀ ਰੂਚੀ ਹੋਣ ਕਰਕੇ ਪਿਛਲੇ 4 ਸਾਲਾਂ ਤੋਂ ਉਹ 23 ਮੈਰਾਥਨ ਦੌੜਾਂ ਵਿੱਚ ਭਾਗ ਲੈ ਚੁੱਕੀ ਹੈ। ਇਸ ਤੋਂ ਇਲਾਵਾ ਉਹ ਖੋ-ਖੋ, ਜਿਮਨਾਸਟਿਕ, ਅਥਲੈਟਿਕਸ ਅਤੇ ਕਰਾਟੇ ਵੀ ਖੇਡਦੇ ਹਨ।