ਕੋਰੋਨਾ ਦੇ ਖੌਫ ਦੇ ਮਾਹੌਲ ‘ਚ ਵੀ ਸੇਵਾਦਾਰਾਂ ਦਾ ਜਜਬਾ ਕਾਬਿਲ-ਏ-ਤਾਰੀਫ

259

Corona

 

ਲੁਧਿਆਣਾ, 25 ਅਪਰੈਲ 2020 – (ਜਸਵੀਰ ਮਣਕੂ) – ਜਿਥੇ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਉਥੇ ਹੀ ਦੂਜੇ ਪਾਸੇ ਸੇਵਾਦਾਰਾਂ ਦਾ ਜਜਬਾ ਵੀ ਕਈ ਗੁਣਾਂ ਵੱਧ ਹੋ ਗਿਆ ਹੈ। ਸ਼ਹਿਰ ਲੁਧਿਆਣਾ ਦੇ ਪਿੰਡ ਲੁਹਾਰਾ, ਲੁਹਾਰਾ ਕਲੋਨੀ ਵਿਖੇ 10 ਲੋੜਵੰਦ ਪਰਿਵਾਰਾਂ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਆਪਣੇ ਗੁਰੂ ਸੰਤ ਡਾਂ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ਤੇ ਚੱਲਦਿਆ ਕਰਿਆਨਾ ਦਾ ਸਮਾਨ ਜਿਸ ਵਿੱਚ ਆਟਾ, ਚੌਲ, ਦਾਲਾ, ਹਲਦੀ, ਮਿਰਚਾ, ਖੰਡ, ਸਰ੍ਹੋ ਦਾ ਤੇਲ ਆਦਿ ਜਰੂਰੀ ਵਸਤਾਂ ਦਿੱਤੀਆ ਗਈਆ।

 

Corona

 

ਇਸ ਵਿੱਚ ਜਿਆਦਾ ਤਰ ਉਹ ਪਰਿਵਾਰ ਹਨ ਜਿਨ੍ਹਾਂ ਦੀ ਰੋਜੀ-ਰੋਟੀ ਆਟੋ-ਰਿਕਸ਼ਾ ਚਲਾਕੇ, ਦਿਹਾੜੀ ਕਰਕੇ ਹਰ ਰੋਜ ਦੀ ਕਮਾਈ ਨਾਲ ਬੜੀ ਮੁਸ਼ਕਲ ਨਾਲ ਚਲਦੀ ਸੀ। ਇਹ ਪਰਿਵਾਰ ਭੁਖੇ ਰਹਿਣ ਲਈ ਮਜਬੂਰ ਹੋ ਚੁੱਕੇ ਸਨ ਇਨ੍ਹਾਂ ਦੀ ਕੋਈ ਵੀ ਸਾਰ ਨਹੀ ਲੈ ਰਿਹਾ ਸੀ। ਫਿਰ ਇਹਨਾਂ ਦਾ ਸੰਪਰਕ ਆਪੋ ਆਪਣੇ ਏਰੀਏ ਵਿੱਚ ‘ਡੇਰਾ ਸੱਚਾ ਸੌਦਾ ਸਿਰਸਾ ਦੇ ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨਾਲ ਹੋਇਆ ‘ਤਾਂ ਸੇਵਾਦਾਰਾਂ ਨੇ ਇਨ੍ਹਾਂ ਦੇ ਘਰ ਜਾਕੇ ਘਰ ਦਾ ਜਾਇਜਾ ਲੈਕੇ ਫਿਰ ਇਨ੍ਹਾਂ ਨੂੰ ਰਾਸ਼ਨ ਦਾ ਪ੍ਰਬੰਧ ਕਰਕੇ ਦੇਣ ਦਾ ਭਰੋਸਾ ਦਿੱਤਾ ‘ਤੇ ਸ਼ਾਮ ਹੋਣ ਤੋਂ ਪਹਿਲਾਂ-ਪਹਿਲਾਂ ਇਹਨਾਂ ਸਾਰੇ ਪਰਿਵਾਰਾਂ ਦੇ ਘਰਾਂ ਵਿੱਚ ਕਰਿਆਨੇ ਦਾ ਸਮਾਨ ਪਹੁੰਚ ਦਾ ਕਰ ਦਿੱਤਾ ਗਿਆ।

ਇਸ ਸੰਬੰਧੀ ਸਾਰੀ ਜਾਣਕਾਰੀ ਸਟੇਟ ਦੇ 45 ਮੈਂਬਰ ਜਸਵੀਰ ਇੰਸਾਂ, ਯੂਥ ਦੇ 45 ਮੈਂਬਰ ਸੰਦੀਪ ਇੰਸਾਂ ‘ਤੇ 45 ਮੈਂਬਰ ਜਸਵੀਰ ਕੌਰ ਇੰਸਾਂ ਦੇ ਨਾਲ ਲੁਧਿਆਣਾ ਬਲਾਕ ਦੇ 25 ਮੈਂਬਰ ਪੂਰਨ ਚੰਦ, ਬਲਾਕ ਭੰਗੀਦਾਸ ਕਮਲ ਇੰਸਾਂ ਨੇ ਦਿੱਤੀ। ਇਸ ਰਾਸ਼ਨ ਨੂੰ ਡੋਰ- ਟੂ-ਡੋਰ ਪਹੁੰਚਾਉਣ ਦਾ ਕੰਮ ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਿੰਮੇਵਾਰ ਸੋਨੂੰ ਇੰਸਾਂ ‘ਤੇ ਸੇਵਾਦਾਰ ਮਨਜੀਤ ਇੰਸਾਂ, ਮੇਲਾ ਇੰਸਾਂ, ਪਾਲੀ ਇੰਸਾਂ, ਵਰਿੰਦਰ ਇੰਸਾਂ, ਜਸਪ੍ਰੀਤ ਇੰਸਾਂ ਵੱਲੋ ਕੀਤਾ ਗਿਆ।