ਭੁੱਖਿਆਂ ਤੱਕ ਲੰਗਰ ਪਹੁੰਚਾ ਰਹੇ ਨੇ ‘ਡੇਰਾ ਸ਼ਰਧਾਲੂ

351

dera

 

ਲੁਧਿਆਣਾ, 6 ਅਪਰੈਲ 2020 (ਜਸਵੀਰ ਮਣਕੂ) – ਡੇਰਾ ਸੱਚਾ ਸੌਦਾ ਦੀ ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੇਲਫੈਅਰ ਫੋਰਸ ਵਿੰਗ ਆਪਣੇ ਗੁਰੂ ਸੰਤ ਡਾਂ.ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਪਾਵਨ ਪ੍ਰੇਰਨਾਂ ਤੇ ਚੱਲਦਿਆ ਘਰਾਂ ‘ਚ ਭੁੱਖੇ ਬੈਠੇ ਲੋਕਾ ਤੱਕ ਲੰਗਰ ਪਹੁੰਚਾਉਣ ਦੀ ਸੇਵਾ ਲਗਾਤਾਰ ਨਿਭਾ ਰਹੀ ਹੈ। ਇਸੇ ਤਰਾਂ ਬਲਾਕ ਲੁਧਿਆਣਾ ‘ਚ ਵੀ ਲੰਗਰ ਦੀ ਸੇਵੀ ਲਗਾਤਾਰ ਜਾਰੀ ਹੈ।

45 ਮੈਂਬਰ ਜਸਵੀਰ ਇੰਸਾਂ ‘ਤੇ ਸੰਦੀਪ ਇੰਸਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲੁਧਿਆਣਾ ‘ਚ ਜੁਆਇਟ ਕਮਿਸ਼ਨਰ ਸ਼੍ਰੀ ਰਿਸ਼ੀਪਾਲ ਵੱਲੋ ਦਿਤੇ ਸ਼ਹਿਰ ਦੇ ਕੁੱਝ ਏਰੀਏ ਵਿੱਚ ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੇਲਫੈਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋ ਲੰਗਰ ਦੀ ਸੇਵਾ ਲਗਾਤਾਰ ਨਿਭਾਈ ਜਾ ਰਹੀ ਹੈ। ਲੁਧਿਆਣਾ ‘ਚ ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੇਲਫੈਅਰ ਫੋਰਸ ਵਿੰਗ ਦੇ ਸੇਵਾਦਾਰਾ ਵੱਲੋਂ ਹਰ ਰੋਜ 1000 ਤੋਂ ਜਿਆਦਾ ਬੰਦਿਆ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋ ਵੀ ਉਹ ਲੰਗਰ ਵਰਤਾਉਣ ਜਾਦੇ ਹਨ ਤਾਂ ਪਹਿਲਾਂ ਸਰਕਾਰ ਵੱਲੋ ਦਿੱਤੇ ਹੋਏ ਨਿਯਮਾਂ ਦੀ ਪਾਲਣਾਂ ਅਨੁਸਾਰ ਮੂੰਹ ਤੇ ਮਾਸਕ ‘ਤੇ ਹੱਥਾ ਨੂੰ ਸੈਨੀਟਾਇਜ ਕਰਦੇ ਹਨ। ਲੰਗਰ ਲੈਣ ਵਾਲੇ ਲੋਕਾ ਵਿੱਚ ਲਾਈਨਾ ਲਗਵਾਕੇ ਘੱਟੋ ਘੱਟ 5 ਫੁੱਟ ਦਾ ਫਾਸਲਾ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾਦੀ ਹੈ।

ਇਸ ਸੇਵਾ ਵਿੱਚ 25 ਮੈਂਬਰ ਹਰੀਸ਼ ਸ਼ੰਟਾ, ਕੈਪਟਨ ਹਰਮੇਸ਼ ਲਾਲ, ਪੂਰਨ ਚੰਦ, ਦੇਸਰਾਜ ਇੰਸਾਂ, ਐਸ ਪੀ ਬੰਗੜ 15 ਮੈਂਬਰ ‘ਚ ਕ੍ਰਿਸ਼ਨ ਲਾਲ ਇੰਸਾਂ, ਸੰਤੋਸ਼ ਇੰਸਾਂ, ਕੁਲਦੀਪ ਇੰਸਾਂ, ਗੁਰਦੀਪ ਇੰਸਾਂ ਬਲਾਕ ਭੰਗੀਦਾਸ ਕਮਲ ਇੰਸਾਂ, ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੇਲਫੈਅਰ ਫੋਰਸ ਵਿੰਗ ਦੇ ਜਿੰਮੇਵਾਰ ਸੋਨੂੰ ਇੰਸਾਂ ‘ਤੇ ਭੰਗੀਦਾਸ ਸੱਤਿਆ ਦੇਵ ਇੰਸਾਂ, ਬੂਟਾ ਇੰਸਾਂ ਦੇ ਨਾਲ ਸੁਖਪਾਲ ਪਾਲੀ ਇੰਸਾਂ, ਮੇਲਾ ਇੰਸਾਂ, ਕਰਨ ਇੰਸਾਂ, ਦੀਪਕ ਇੰਸਾਂ, ਮਨਜੀਤ ਇੰਸਾਂ, ਗੁਰਮੀਤ ਇੰਸਾਂ, ਗੁਰਪ੍ਰੀਤ ਗੋਪੀ ਇੰਸਾਂ, ਵਰਿੰਦਰ ਇੰਸਾਂ ਹਾਜਰ ਸਨ।