‘ਕੋਰੋਨਾ ਦੇ ਕਹਿਰ ਦੋਰਾਨ ਵੀ ਭਲਾਈ ਕਾਰਜਾ ‘ਚ ਜੁਟੇ ‘ਡੇਰਾ ਸ਼ਰਧਾਲੂ

258

blood donation

 

ਲੁਧਿਆਣਾ, 4 ਅਪ੍ਰੈਲ 2020 – (ਜਸਵੀਰ ਮਣਕੂ) – ਕੋਰੋਨਾ ਵਾਇਰਸ ਦੇ ਕਹਿਰ ਵਿੱਚ ਵੀ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾ ‘ਡੇਰਾ ਸ਼ਰਧਾਲੂ ਮਾਨਵਤਾਂ ਭਲਾਈ ਦੇ ਕਾਰਜਾ ਵਿੱਚ ਹਮੇਸ਼ਾ ਜੁਟੇ ਰਹਿੰਦੇ ਹਨ। ਇਸ ਦੋਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੇਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਲੱਗ-ਅਲੱਗ ਥਾਵਾਂ ਤੇ ਸਥਿਤ ਹਸਪਤਾਲਾਂ ‘ਚ ਜਾ ਕੇ ਆਪਣਾ ਖੂਨਦਾਨ ਕਰਦੇ ਰਹਿੰਦੇ ਹਨ।

blood donation

 

ਡੇਰਾ ਸ਼ਰਧਾਲੂ ਕਮਲ ਮਲਹੋਤਰਾ ਇੰਸਾਂ ਨੇ ਦੱਸਿਆ ਉਹਨਾਂ ਨੇ ਆਪਣਾ ਕੀਮਤੀ ਬਲੱਡ 13 ਵੀਂ ਵਾਰ ਲੁਧਿਆਣਾ ਦੇ ਦੀਪ ਹਸਪਤਾਲ ਵਿੱਚ ਦਾਨ ਕੀਤਾ। ਵਿਕਾਸ ਇੰਸਾਂ, ਵਿੱਕੀ ਇੰਸਾਂ, ‘ਤੇ ਮਨਜੀਤ ਇੰਸਾਂ ਨੇ ਲੁਧਿਆਣਾ ਦੇ ਸੀ.ਐਮ.ਸੀ ਹਸਪਤਾਲ ‘ਚ ਖੂਨਦਾਨ ਕੀਤਾ ‘ਤੇ ਗੋਤਮ ਇੰਸਾਂ ਨੇ ਵੀ ਲੁਧਿਆਣਾ ਦੇ ਦੀਪ ਹਸਪਤਾਲ ਵਿੱਚ ਦਾਨ ਕੀਤਾ।

ਉਹਨਾਂ ਦੱਸਿਆ ਕਿ ਖੂਨਦਾਨ ਕਰਨ ਦੀ ਪ੍ਰੇਰਨਾ ਉਹਨਾਂ ਨੂੰ ਪੂਜਨੀਕ ਗੁਰੂ ਸੰਤ ਡਾਂ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਤੋ ਮਿਲੀ ‘ਤੇ ਉਹ ਡੇਰਾ ਸੱਚਾ ਸੌਦਾ ਦੁਆਰਾ ਚਲਾਏ ਗਏ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਆਪਣਾ ਸਹਿਯੋਗ ਦਿੰਦੇ ਹਨ। ਉਹਨਾਂ ਦੱਸਿਆ ਕਿ ਉਹ ਇਸੇ ਤਰਾਂ ਮਾਨਵਤਾ ਦੀ ਖਾਤਰ ਭਲਾਈ ਦੇ ਕੰਮ ਲਗਾਤਾਰ ਕਰਦੇ ਰਹਿਣਗੇ।