‘ਕੋਰੋਨਾ ਦੇ ਕਹਿਰ ਦੋਰਾਨ ਵੀ ਭਲਾਈ ਕਾਰਜਾ ‘ਚ ਜੁਟੇ ‘ਡੇਰਾ ਸ਼ਰਧਾਲੂ

38

Corona riots

 

ਲੁਧਿਆਣਾ, 7 ਅਪਰੈਲ 2020 – (ਜਸਵੀਰ ਮਣਕੂ) – ਕੋਰੋਨਾ ਦੇ ਕਹਿਰ ਵਿੱਚ ਵੀ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨ੍ਹਾਂ ‘ਡੇਰਾ ਸ਼ਰਧਾਲੂ ਮਾਨਵਤਾਂ ਭਲਾਈ ਦੇ ਕਾਰਜਾ ਵਿੱਚ ਹਮੇਸ਼ਾ ਜੁਟੇ ਰਹਿੰਦੇ ਹਨ। ਇਸ ਦੋਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੇਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਲੱਗ-ਅਲੱਗ ਥਾਵਾਂ ਤੇ ਸਥਿਤ ਹਸਪਤਾਲਾਂ ‘ਚ ਜਾ ਕੇ ਆਪਣਾ ਖੂਨਦਾਨ ਕਰਦੇ ਰਹਿੰਦੇ ਹਨ।

 

Corona riots

ਡੇਰਾ ਸ਼ਰਧਾਲੂ ਹੰਸਰਾਜ ਇੰਸਾ ‘ਤੇ ਵਿਸ਼ਾਲ ਇੰਸਾ ਨੇ ਦੱਸਿਆ ਉਹਨਾਂ ਨੇ ਆਪਣਾ ਕੀਮਤੀ ਬਲੱਡ ਲੁਧਿਆਣਾ ਦੇ ਸੀ.ਐਮ.ਸੀ ਹਸਪਤਾਲ ਵਿੱਚ ਦਾਨ ਕੀਤਾ। ਉਹਨਾਂ ਦੱਸਿਆ ਕਿ ਖੂਨਦਾਨ ਕਰਨ ਦੀ ਪ੍ਰੇਰਨਾ ਉਹਨਾਂ ਨੂੰ ਪੂਜਨੀਕ ਗੁਰੂ ਸੰਤ ਡਾਂ. ਗੁਰਮੀਤ ਰਾਮ ਰਹੀਮ ਸਿੰਘ ਇੰਸਾ ਜੀ ਤੋ ਮਿਲੀ ‘ਤੇ ਉਹ ਡੇਰਾ ਸੱਚਾ ਸੌਦਾ ਦੁਆਰਾ ਚਲਾਏ ਗਏ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਆਪਣਾ ਸਹਿਯੋਗ ਦਿੰਦੇ ਹਨ। ਉਹਨਾਂ ਦੱਸਿਆ ਕਿ ਉਹ ਕਿਸੇ ਤਰਾਂ ਮਾਨਵਤਾ ਦੀ ਖਾਤਰ ਭਲਾਈ ਦੇ ਕੰਮ ਲਗਾਤਾਰ ਕਰਦੇ ਰਹਿਣਗੇ।