‘ਡੇਰਾ ਸ਼ਰਧਾਲੂਆਂ ਨੇ ਲੋੜਵੰਦਾਂ ਲਈ ਕੀਤਾ 6 ਯੂਨਿਟ ਖੂਨਦਾਨ

246

blood donation

 

ਲੁਧਿਆਣਾ, 16 ਅਪਰੈਲ 2020 – ‘ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਆਪਣੇ ਗੁਰੂ ਸੰਤ ਡਾਂ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੀ ਪਾਵਨ ਪ੍ਰੇਰਨਾਂ ਤੇ ਚੱਲਦੇ ਹੋਏ ਇਸ ਔਖੀ ਘੜੀ ਵਿੱਚ ਵੀ ਲੋਕਾਂ ਲਈ ਫਰਿਸ਼ਤੇ ਬਣਕੇ ਸਾਹਮਣੇ ਆ ਰਹੇ ਹਨ।

 

blood donation

ਪੰਜਾਬ ਸਟੇਟ ਦੇ 45 ਮੈਂਬਰ ਜਸਵੀਰ ਇੰਸਾਂ ‘ਤੇ ਯੂਥ ਦੇ 45 ਮੈਂਬਰ ਸੰਦੀਪ ਇੰਸਾਂ ਅਤੇ ਬਲਾਕ ਲੁਧਿਆਣਾ ਦੇ ਬਲੱਡ ਸਮਿਤੀ ਦੇ ਜਿੰਮੇਵਾਰ ਕੁਲਦੀਪ ਇੰਸਾਂ ‘ਤੇ ਜਗਜੀਤ ਇੰਸਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਮੇਸ਼ਾ ਸੇਵਾ ਲਈ ਤਿਆਰ ਰਹਿੰਦੇ ਹਨ। ਬਲੱਡ ਸਮਿਤੀ ਦੇ ਜਿੰਮੇਵਾਰਾ ਨੇ ਦੱਸਿਆ ਕਿ ਜਦੋ ਦਾ ਕੋਰੋਨਾ ਵਰਗੀ ਮਹਾਂਮਾਰੀ ਤੋ ਬਚਨ ਲਈ ਦੇਸ਼ ਲਾਕਡਾਉਣ ਹੋਇਆ ਹੈ ਉਦੋਂ ਤੋ ਲੁਧਿਆਣਾ ‘ਚ ਸੇਵਾਦਾਰਾਂ ਵੱਲੋ 30 ਯੂਨਿਟ ਖੂਨਦਾਨ ਕੀਤਾ ਜਾ ਚੁੱਕਿਆ ਹੈ।

 

blood donation

ਡੇਰਾ ਸ਼ਰਧਾਲੂ ਰੋਹਿਤ ਇੰਸਾਂ ਨੇ 26 ਵੀ ਵਾਰ ਲੁਧਿਆਣਾ ਦੇ ਰਘੂਨਾਥ ਹਸਪਤਾਲ ਵਿੱਚ ਲੋੜਵੰਦਾ ਲਈ ਖੂਨਦਾਨ ਕੀਤਾ। ਮਨੀ ਇੰਸਾਂ ‘ਤੇ ਅਮਰੀਤਪਾਲ ਸਿੰਘ ਨੇ ਲੁਧਿਆਣਾ ਦੇ ਸੀ.ਐਮ.ਸੀ ਹਸਪਤਾਲ ‘ਚ ਸੁੱਖਮੰਦਰ ਇੰਸਾਂ ‘ਤੇ ਨਵਨੀਤ ਇੰਸਾਂ ਨੇ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਚ ਲੋੜਵੰਦਾਂ ਲਈ ਕੀਮਤੀ ਖੂਨਦਾਨ ਕੀਤਾ। ਬਲੱਡ ਸਮਿਤੀ ਦੇ ਜਿੰਮੇਵਾਰ ਕੁਲਦੀਪ ਇੰਸਾਂ ਨੇ ਵੀ 35 ਵੀ ਵਾਰ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਚ ਲੋੜਵੰਦਾਂ ਲਈ ਕੀਮਤੀ ਖੂਨਦਾਨ ਕੀਤਾ।

ਉਹਨਾਂ ਦੱਸਿਆ ਕਿ ਖੂਨਦਾਨ ਕਰਨ ਦੀ ਪ੍ਰੇਰਨਾ ਉਹਨਾਂ ਨੂੰ ਪੂਜਨੀਕ ਗੁਰੂ ਸੰਤ ਡਾਂ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਤੋ ਮਿਲੀ ‘ਤੇ ਉਹ ਡੇਰਾ ਸੱਚਾ ਸੌਦਾ ਦੁਆਰਾ ਚਲਾਏ ਗਏ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਆਪਣਾ ਸਹਿਯੋਗ ਦਿੰਦੇ ਹਨ। ਉਹਨਾਂ ਦੱਸਿਆ ਕਿ ਉਹ ਇਸੇ ਤਰਾਂ ਮਾਨਵਤਾ ਦੀ ਖਾਤਰ ਭਲਾਈ ਦੇ ਕੰਮ ਲਗਾਤਾਰ ਕਰਦੇ ਰਹਿਣਗੇ।