‘ਕੋਰੋਨਾ ਦੇ ਕਹਿਰ ਦੋਰਾਨ ਵੀ ਭਲਾਈ ਕਾਰਜਾ ‘ਚ ਜੁਟੇ ‘ਡੇਰਾ ਸ਼ਰਧਾਲੂ

172

dera

 

ਲੁਧਿਆਣਾ, 9 ਅਪਰੈਲ 2020 – (ਜਸਵੀਰ ਮਣਕੂ) – ਕੋਰੋਨਾ ਵਾਇਰਸ ਦੇ ਕਹਿਰ ਵਿੱਚ ਵੀ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨ੍ਹਾਂ ‘ਡੇਰਾ ਸ਼ਰਧਾਲੂ ਮਾਨਵਤਾਂ ਭਲਾਈ ਦੇ ਕਾਰਜਾ ਵਿੱਚ ਹਮੇਸ਼ਾ ਜੁਟੇ ਰਹਿੰਦੇ ਹਨ। ਇਸ ਦੋਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੇਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਅਲੱਗ-ਅਲੱਗ ਥਾਵਾਂ ਤੇ ਸਥਿਤ ਹਸਪਤਾਲਾਂ ‘ਚ ਜਾ ਕੇ ਆਪਣਾ ਖੂਨਦਾਨ ਕਰਦੇ ਰਹਿੰਦੇ ਹਨ।

 

dera

 

ਡੇਰਾ ਸ਼ਰਧਾਲੂ ਰੱਜਤ ਇੰਸਾਂ ਨੇ ਦੱਸਿਆ ਉਹਨਾਂ ਨੇ ਆਪਣਾ ਕੀਮਤੀ ਬਲੱਡ ਲੁਧਿਆਣਾ ਦੇ ਸੀ.ਐਮ.ਸੀ ਹਸਪਤਾਲ ਵਿੱਚ ਦਾਨ ਕੀਤਾ ‘ਤੇ ਡੇਰਾ ਸ਼ਰਧਾਲੂ ਯਾਦਵਿੰਦਰ ਇੰਸਾਂ, ਜਗਤਾਰ ਇੰਸਾਂ ਨੇ ਲੁਧਿਆਣਾ ਦੇ ਡੀ.ਐਮ.ਸੀ ਹਸਪਤਾਲ ਵਿੱਚ ਲੋੜਵੰਦ ਨੂੰ ਆਪਣਾ ਕੀਮਤੀ ਖੂਨਦਾਨ ਕੀਤਾ।

 

dera

 

ਉਹਨਾਂ ਦੱਸਿਆ ਕਿ ਖੂਨਦਾਨ ਕਰਨ ਦੀ ਪ੍ਰੇਰਨਾ ਉਹਨਾਂ ਨੂੰ ਪੂਜਨੀਕ ਗੁਰੂ ਸੰਤ ਡਾਂ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਤੋ ਮਿਲੀ ‘ਤੇ ਉਹ ਡੇਰਾ ਸੱਚਾ ਸੌਦਾ ਦੁਆਰਾ ਚਲਾਏ ਗਏ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਆਪਣਾ ਸਹਿਯੋਗ ਦਿੰਦੇ ਹਨ। ਉਹਨਾਂ ਦੱਸਿਆ ਕਿ ਉਹ ਇਸੇ ਤਰਾਂ ਮਾਨਵਤਾ ਦੀ ਖਾਤਰ ਭਲਾਈ ਦੇ ਕੰਮ ਲਗਾਤਾਰ ਕਰਦੇ ਰਹਿਣਗੇ।