ਡੇਰਾ ਸ਼ਰਧਾਲੂਆਂ ਨੇ 5 ਹਸਪਤਾਲਾਂ ਦੇ ਬਲੱਡ ਬੈਂਕਾਂ ਨੂੰ ਕੀਤਾ 123 ਯੂਨਿਟ ਖੂਨਦਾਨ

435

green s

 

ਲੁਧਿਆਣਾ, 3 ਮਈ 2020 ( ਜਸਵੀਰ ਮਣਕੂ )। ਲਾਕਡਾਊਨ ਕਾਰਨ ਘਰਾਂ ਵਿੱਚੋਂ ਬਾਹਰ ਨਾ ਨਿੱਕਲ ਸਕਣ ਕਰਕੇ ਖਾਲੀ ਹੋਏ ਹਸਪਤਾਲਾਂ ਦੇ ਬਲੱਡ ਬੈਂਕਾਂ ਨੂੰ ਖੂਨਦਾਨ ਕਰਨ ਲਈ ਡੇਰਾ ਸੱਚਾ ਸੌਦਾ ਦੇ ਟ੍ਰਿਯੂ ਬਲੱਡ ਪੰਪ ਅੱਗੇ ਆ ਰਹੇ ਹਨ। ਡੇਰਾ ਸ਼ਰਧਾਲੂਆਂ ਨੇ ਅੱਜ ਇਥੋਂ ਦੇ ਵੱਖ ਵੱਖ ਹਸਪਤਾਲਾਂ ਵਿੱਚ 123 ਯੂਨਿਟ ਖੂਨਦਾਨ ਕੀਤਾ। ਜ਼ਿਲ੍ਹਾ ਲੁਧਿਆਣਾ ਹੇਠ ਆਉਂਦੇ ਬਲਾਕ ਲੁਧਿਆਣਾ, ਮੁੱਲਾਂਪੁਰ, ਮਾਣੂਕੇ, ਸਰੀਂਹ, ਸਾਹਨੇਵਾਲ, ਬਲਾਕ ਦੋਰਾਹਾ ਅਤੇ ਰਾਏਕੋਟ ਦੀ ਸਾਧ ਸੰਗਤ ਅੱਜ ਸਵੇਰ ਤੋਂ ਹੀ ਫਿਰੋਜ਼ਪੁਰ ਰੋਡ ਤੇ ਸਥਿੱਤ ਸ਼੍ਰੀ ਰਘੂਨਾਥ ਹਸਪਤਾਲ, ਮਾਡਲ ਟਾਊਨ ਦੇ ਦੀਪ ਹਸਪਤਾਲ, ਮਾਡਲ ਟਾਊਨ ਦੇ ਗੁਰੂ ਨਾਨਕ ਹਸਪਤਾਲ, ਸੀਐਮਸੀ ਹਸਪਤਾਲ ਅਤੇ ਡੀਐਮਸੀ ਹਸਪਤਾਲ ਵਿੱਚ ਖੂਨਦਾਨ ਕਰਨ ਵਾਸਤੇ ਪਹੁੰਚਣਾ ਸ਼ੁਰੂ ਹੋ ਗਏ। ਖੂਨਦਾਨ ਕਰਨ ਵਾਲਿਆਂ ਵਿੱਚ ਭੈਣਾਂ ਵੀ ਸ਼ਾਮਲ ਹਨ।

ਵੱਖ ਵੱਖ ਹਸਪਤਾਲਾਂ ਵਿਖੇ ਮੌਜੂਦ 45 ਮੈਂਬਰ ਜਸਵੀਰ ਸਿੰਘ ਇੰਸਾ , 45 ਮੈਂਬਰ ਯੂਥ ਸੰਦੀਪ ਇੰਸਾ, 25 ਮੈਂਬਰ ਪੂਰਨ ਚੰਦ ਇੰਸਾ, 15 ਮੈਂਬਰ ਕੁਲਦੀਪ ਇੰਸਾ, ਕ੍ਰਿਸ਼ਨ ਜੁਨੇਜਾ ਇੰਸਾ, ਖੂਨਦਾਨ ਸੰਮਤੀ ਦੇ ਜਗਜੀਤ ਇੰਸਾ, ਰਣਜੀਤ ਭੰਡਾਰੀ ਇੰਸਾ, ਬਲਾਕ ਭੰਗੀਦਾਸ ਕਮਲ ਇੰਸਾ ਲੁਧਿਆਣਾ, ਬਲਾਕ ਭੰਗੀਦਾਸ ਬਲਬੀਰ ਸਿੰਘ ਇੰਸਾ ਮਾਣੂਕੇ, 15 ਮੈਂਬਰ ਕੁਲਵੰਤ ਇੰਸਾ ਮਾਣੂਕੇ, ਖੂਨਦਾਨ ਸੰਮਤੀ ਦੇ ਜਗਦੇਵ ਸਿੰਘ ਇੰਸਾ ਨੇ ਦੱਸਿਆ ਕਿ ਸ਼੍ਰੀ ਰਘੂਨਾਥ ਹਸਪਤਾਲ, ਦੀਪ ਹਸਪਤਾਲ, ਗੁਰੂ ਨਾਨਕ ਹਸਪਤਾਲ, ਸੀਐਮਸੀ ਅਤੇ ਡੀਐਮਸੀ ਹਸਪਤਾਲਾਂ ਨੇ ਖੂਨ ਦੀ ਕਮੀ ਨਾਲ ਜੂਝ ਰਹੇ ਆਪਣੇ ਬਲੱਡ ਬੈਂਕਾਂ ਬਾਰੇ ਦੱਸਦਿਆਂ ਡੇਰਾ ਸ਼ਰਧਾਲੂਆਂ ਨੂੰ ਖੂਨਦਾਨ ਕਰਨ ਦੀ ਬੇਨਤੀ ਕੀਤੀ ਸੀ। ਡੇਰਾ ਸ਼ਰਧਾਲੂਆਂ ਨੇ ਦੀਪ ਹਸਪਤਾਲ ਵਿੱਚ 52 ਯੂਨਿਟ, ਸ਼੍ਰੀ ਰਘੂਨਾਥ ਹਸਪਤਾਲ ਵਿੱਚ 39, ਗੁਰੂ ਨਾਨਕ ਹਸਪਤਾਲ ਵਿੱਚ 10, ਸੀਐਮਸੀ ਹਸਪਤਾਲ ਵਿੱਚ 2 ਅਤੇ ਡੀਐਮਸੀ ਹਸਪਤਾਲ ਵਿੱਚ 20 ਯੂਨਿਟ ਖੂਨਦਾਨ ਕੀਤਾ। ਇਹਨਾਂ 123 ਯੂਨਿਟਾਂ ਵਿੱਚ ਬਲਾਕ ਲੁਧਿਆਣਾ ਦੇ 45 ਯੂਨਿਟ, ਬਲਾਕ ਮੁੱਲਾਂਪੁਰ ਦੇ 2, ਬਲਾਕ ਮਾਣਕੇ ਦੇ 26, ਬਲਾਕ ਰਾਇਕੋਟ ਦੇ 12, ਬਲਾਕ ਦੋਰਾਹਾ ਦੇ 7, ਬਲਾਕ ਸਾਹਨੇਵਾਲ ਦੇ 4 ਅਤੇ ਬਲਾਕ ਸਰੀਂਹ ਦੇ 26 ਯੂਨਿਟ ਸ਼ਾਮਲ ਹਨ।

ਇਸ ਮੌਕੇ ਸੱਤਿਆ ਦੇਵ ਇੰਸਾਂ, ਸੋਨੂੰ ਇੰਸਾਂ ਸਮੇਤ ਬਲਾਕ ਮੁੱਲਾਂਪੁਰ, ਬਲਾਕ ਮਾਣੂਕੇ, ਬਲਾਕ ਸਰੀਂ ਅਤੇ ਬਲਾਕ ਲੁਧਿਆਣਾ ਦੇ ਸ਼ਾਹ ਸਤਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਭੈਣਾਂ ਅਤੇ ਬਾਈ ਸੇਵਾਦਾਰ ਖੂਨਦਾਨ ਕਰਨ ਲਈ ਪਹੁੰਚੇ।

ਲਾਕਡਾਊਨ ਵਿੱਚ ਖੂਨਦਾਨ ਕਰਨ ਲਈ ਡੇਰਾ ਸ਼ਰਧਾਲੂਆਂ ਦਾ ਜਜ਼ਬਾ ਬੇਮਿਸਾਲ–ਬੀਟੀਉ

ਸ਼੍ਰੀ ਰਘੂਨਾਥ ਚੈਰੀਟੇਬਲ ਹਸਪਤਾਲ ਦੇ ਬਲੱਡ ਟਰਾਂਸਫਿਊਜ਼ਨ ਅਫਸਰ (ਬੀਟੀਉ) ਡਾ. ਸਾਹਿਲ ਬਾਂਸਲ ਅਤੇ ਗੁਰੂ ਨਾਨਕ ਹਸਪਤਾਲ ਦੇ ਬੀਟੀਉ ਡਾ. ਸ਼ਮਸ਼ਾਦ ਨੇ ਕਿਹਾ ਕਿ ਕਰਫਿਊ ਕਾਰਨ ਲੋਕ ਬਾਹਰ ਨਹੀਂ ਨਿੱਕਲ ਰਹੇ ਜਿਸ ਕਰਕੇ ਹਸਪਤਾਲਾਂ ਦੇ ਬਲੱਡ ਬੈਂਕ ਖੂਨ ਦੀ ਕਮੀ ਨਾਲ ਜੂਝ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵਾਂਗ ਕਰਫਿਊ ਪਾਸ ਬਣਾ ਕੇ ਖੂਨਦਾਨ ਕਰਨ ਲਈ ਆਪਣੇ ਨੇੜੇ ਦੇ ਬਲੱਡ ਬੈਂਕਾਂ ਵਿੱਚ ਜਾਣ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਲਈ ਜਿੱਥੇ ਦੂਸਰਿਆਂ ਦੀ ਕੀਮਤੀ ਜਿੰਦਗੀ ਬਚਦੀ ਹੈ ਉੱਥੇ ਖੂਨਦਾਨੀ ਵਾਸਤੇ ਵੀ ਲਾਭਕਾਰੀ ਹੈ। ਖੂਨ ਦੇ ਟੈਸਟਾਂ ਦੌਰਾਨ ਖੂਨਦਾਨੀ ਦੀ ਬਿਮਾਰੀ ਬਾਰੇ ਵੀ ਪਤਾ ਲੱਗ ਜਾਂਦਾ ਹੈ ਜਿਸ ਦਾ ਸਮੇਂ ਸਿਰ ਇਲਾਜ ਹੋਣ ਨਾਲ ਆਪਣੀ ਜਿੰਦਗੀ ਵੀ ਬਚਦੀ ਹੈ। ਉਨ੍ਹਾਂ ਡੇਰਾ ਸ਼ਰਧਾਲੂਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਐਨੀ ਵੱਡੀ ਗਿਣਤੀ ਵਿੱਚ ਖੂਨਦਾਨ ਕਰਨਾ ਸ਼ਰਧਾਲੂਆਂ ਦੀ ਬੇਮਿਸਾਲ ਜਜ਼ਬੇ ਨੂੰ ਦਰਸਾਉਂਦਾ ਹੈ। ਡਾ. ਸਾਹਿਲ ਬਾਂਸਲ ਨੇ ਕਿਹਾ ਕਿ ਡੇਰਾ ਸ਼ਰਧਾਲੂ ਜੋ ਇਹ ਪਵਿੱਤਰ ਕਾਰਜ ਕਰ ਰਹੇ ਹਨ ਉਸ ਤੋਂ ਵੱਡਾ ਪੁੰਨ ਕੋਈ ਨਹੀਂ।