ਘਰਾਂ ‘ਚ ਭੁੱਖੇ ਬੈਠੇ ਲੋਕਾਂ ਤੱਕ ਰਾਸ਼ਨ ਪਹੁੰਚਾ ਕੇ ਇਨਸਾਨੀਅਤ ਦਾ ਫਰਜ ਕਰ ਰਹੇ ਨੇ ਅਦਾ

308

humanity

 

ਲੁਧਿਆਣਾ, 15 ਅਪਰੈਲ 2020 – (ਜਸਵੀਰ ਮਣਕੂ) – ਸਮਾਜ ਭਲਾਈ ਦੇ ਕਾਰਜਾ ਵਿੱਚ ਸਦਾ ਅੱਗੇ ਰਹਿਣ ਵਾਲੀ ਸੰਸਥਾ ‘ਡੇਰਾ ਸੱਚਾ ਸੌਦਾ ਸਿਰਸਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵੋਰਸ ਵਿੰਗ ਸੰਤ ਡਾਂ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਸਿਖਿਆ ਤੇ ਚੱਲਦਿਆ ਹੋਇਆ ਇਸ ਕੋਰੋਨਾ ਵਾਇਰਸ ਮਹਾਂਮਾਰੀ ‘ਚ ਆਪਣੀ ਸੇਵਾ ਦਾ ਭਰਭੂਰ ਯੋਗਦਾਨ ਪਾ ਰਹੀ ਹੈ। ਪੰਜਾਬ ਹਰਿਆਣਾ ਕੀ ਪੂਰੇ ਦੇਸ਼ ਅੰਦਰ ਹੀ ‘ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸੇਵਾ ਕਰਕੇ ਛਾਏ ਹੋਏ ਹਨ।

 

humanity

ਇਸੇ ਤਰ੍ਹਾਂ ਜਿਲ੍ਹਾ ਲੁਧਿਆਣਾ ਦੇ ਪਾਇਲ ਬਲਾਕ ਦੇ ਸੇਵਾਦਾਰ ਵੀ ਆਪਣੀ ਜਾਨ-ਜੋਖਿਮ ਵਿੱਚ ਪਾਕੇ ਲਗਾਤਾਰ ਲੋੜਵੰਦਾ ਲਈ ਮੱਦਦਗਾਰ ਸਾਬਤ ਹੋ ਰਹੇ ਹਨ। 45 ਮੈਂਬਰ ਸੁਖਦੇਵ ਇੰਸਾਂ, ਜਸਵੀਰ ਇੰਸਾਂ, ਜਗਦੀਸ਼ ਇੰਸਾਂ, ‘ਤੇ ਸੰਦੀਪ ਇੰਸਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਇਲ ਬਲਾਕ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵੋਰਸ ਵਿੰਗ ਦੇ ਸੇਵਾਦਾਰਾਂ ਵੱਲੋਂ 33 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ।

ਇਸ ਰਾਸ਼ਨ ਨੂੰ ਡੋਰ-ਟੂ-ਡੋਰ ਪਹੁੰਚਾਉਣ ਦਾ ਕੰਮ ਬਲਾਕ ਦੇ 15 ਮੈਂਬਰ ਟਹਿਲ ਸਿੰਘ ਇੰਸਾਂ, ਕ੍ਰਿਸ਼ਨ ਲਾਲ ਇੰਸਾਂ, ਸ਼ਿਕੰਦਰ ਇੰਸਾਂ, ਰਵਿੰਦਰ ਇੰਸਾਂ, ਬਲਦੇਵ ਇੰਸਾਂ, ਗੁਰਪ੍ਰੀਤ ਇੰਸਾਂ, ਨੀਰਮਲ ਨਾਥ ਇੰਸਾਂ, ਗਮਦੂਰ ਇੰਸਾਂ, ਬਲਾਕ ਭੰਗੀਦਾਸ ਸੱਜਣ ਸਿੰਘ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵੋਰਸ ਵਿੰਗ ਦੇ ਜਿੰਮੇਵਾਰ ਸਵਰਨ ਇੰਸਾਂ, ਬਲੱਡ ਸਮਿਤੀ ਦੇ ਜਿੰਮੇਵਾਰ ਸੁੱਖਦੇਵ ਇੰਸਾਂ, ਜੋਗਿੰਦਰ ਇੰਸਾਂ, ਆਤਮਾਂ ਇੰਸਾਂ, ਉਜਾਗਰ ਇੰਸਾਂ, ਹਰਜਿੰਦਰ ਇੰਸਾਂ, ਰਾਮ ਇੰਸਾਂ, ਹਰਪ੍ਰੀਤ ਇੰਸਾਂ, ਜਸਵਿੰਦਰ ਇੰਸਾਂ, ਗੁਰਦੀਪ ਇੰਸਾਂ, ਪਰਦੀਪ ਇੰਸਾਂ, ਆਦਿ ਹਾਜਰ ਸਨ।