ਦੁੱਖ ਦੀ ਘੜੀ ‘ਚ ਫਰਿਸ਼ਤੇ ਬਣ ਪਹੁੰਚੇ ‘ਡੇਰਾ ਸ਼ਰਧਾਲੂ

290

food

 

ਲੁਧਿਆਣਾ, 15 ਅਪਰੈਲ 2020 (ਜਸਵੀਰ ਮਣਕੂ) – ਚੀਨ ਤੋ ਸ਼ੁਰੂ ਹੋਇਆ ਇਹ ਵਾਇਰਸ ਕੋਵਿਡ-19 ਅੱਜ ਲਗਭਗ ਪੂਰੀ ਦੁਨੀਆ ਵਿੱਚ ਆਪਣੇ ਪੈਰ ਪਸਾਰ ਚੁੱਕਿਆ ਹੈ। ਭਾਰਤ ਵਿੱਚ ਵੀ ਹਜਾਰਾ ਲੋਕ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਜਿਸ ਕਾਰਨ ਵੱਖ-ਵੱਖ ਦੇਸ਼ਾਂ ਦੀਆ ਸਰਕਾਰਾਂ ਨੇ ਲਾਕਡਾਉਨ, ਕਰਫਿਊ ਲਗਾ ਦਿਤੇ ਹਨ।

ਭਾਰਤ ਵਿੱਚ ਵੀ ਇਹ ਲਾਕਡਾਉਨ 3 ਮਈ ਤੱਕ ਵਧਾ ਦਿੱਤਾ ਗਿਆ ਹੈ ਜਿਸ ਦਾ ਸਿੱਧਾ ਅਸਰ ਉਨ੍ਹਾਂ ਲੋਕਾ ਤੇ ਪਿਆ ਹੈ ਜੋ ਹਰ ਰੋਜ ਦਿਹਾੜੀ ਕਰਕੇ ਜਾਂ ਆਟੋ-ਰਿਕਸ਼ਾ ਚਲਾਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਸਨ। ਪਰ ਜਦੋ ਇਹਨਾਂ ਪਰਿਵਾਰਾਂ ਦੀ ਸੂਚਨਾਂ ‘ਡੇਰਾ ਸੱਚਾ ਸੌਦਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵੋਰਸ ਵਿੰਗ ਦੇ ਸੇਵਾਦਾਰਾਂ ਤੱਕ ਪਹੁੰਚਦੀ ਹੈ ਤਾਂ ਫਿਰ ਉਹ ਪਰਿਵਾਰ ਬੇ-ਫਿਕਰ ਹੋ ਜਾਦੇ ਹਨ। ਜਿਲ੍ਹਾ ਲੁਧਿਆਣਾ ਦੇ ਬਲਾਕ ਕੂੰਮ-ਕਲ੍ਹਾਂ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵੋਰਸ ਵਿੰਗ ਦੇ ਸੇਵਾਦਾਰਾਂ ਵੱਲੋ ਇਸ ਤਰ੍ਹਾਂ ਦੀ ਸੇਵਾਵਾਂ ਲਗਾਤਾਰ ਨਿਭਾਈਆ ਜਾ ਰਹੀਆ ਹਨ। 45 ਮੈਂਬਰ ਜਸਵੀਰ ਇੰਸਾਂ, ਜਗਦੀਸ਼ ਇੰਸਾਂ, ਸੰਦੀਪ ਇੰਸਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਲਾਕ ਕੂੰਮ-ਕਲ੍ਹਾਂ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਵੋਰਸ ਵਿੰਗ ਦੇ ਸੇਵਾਦਾਰਾਂ ਨੇ ਆਪਣੇ ਸਤਿਗੁਰੂ ਸੰਤ ਡਾਂ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦੀ ਪਾਵਨ ਪ੍ਰੇਰਨਾਂ ਤੇ ਚੱਲਦਿਆ 28 ਲੋੜਵੰਦ ਪਰਿਵਾਰਾਂ ਨੂੰ ਕਰਿਆਨੇ ਦਾ ਰਾਸ਼ਨ ਦਿੱਤਾ।

ਇਸ ਮੌਕੇ ਬਲਾਕ ਦੇ ਜਿੰਮੇਵਾਰ ਜਗਤਾਰ ਇੰਸਾਂ, ਕੁਲਵੰਤ ਇੰਸਾਂ, ਬਲਦੇਵ ਇੰਸਾਂ, ਜਗਤਾਰ ਭੈਂਣੀ, ਬੂਟਾ ਸਿੰਘ, ਸੱਜਣ ਸਿੰਘ, ਸੁਰਿੰਦਰ ਪਾਲ, ਹਰਮੇਲ ਸਿੰਘ ‘ਤੇ ਸੁਜਾਨ ਰਣਜੀਤ ਕੌਰ, ਗਿਆਨ ਕੌਰ, ਪਰਦੀਪ ਕੌਰ ਹਾਜਰ ਸਨ।