ਕੋਰੋਨਾ ਦੇ ਕਹਿਰ ਦੋਰਾਨ ਵੀ ਭਲਾਈ ਕਾਰਜਾ ‘ਚ ਜੁਟੇ ‘ਡੇਰਾ ਸ਼ਰਧਾਲੂ

185

blood

 

ਲੁਧਿਆਣਾ, 28 ਮਾਰਚ 2020 (ਜਸਵੀਰ ਮਣਕੂ) – ਕੋਰੋਨਾ ਵਾਇਰਸ ਦੇ ਕਹਿਰ ਵਿੱਚ ਵੀ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾ ‘ਡੇਰਾ ਸ਼ਰਧਾਲੂ ਮਾਨਵਤਾਂ ਭਲਾਈ ਦੇ ਕਾਰਜਾ ਵਿੱਚ ਹਮੇਸ਼ਾ ਜੁਟੇ ਰਹਿੰਦੇ ਹਨ। ਇਸ ਦੋਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੇਲਫੇਅਰ ਫੋਰਸ ਵਿੰਗ ਦੇ ਵਲੰਟੀਅਰਾ ਨੇ ਅਲੱਗ-ਅਲੱਗ ਥਾਵਾਂ ਤੇ ਸਥਿਤ ਹਸਪਤਾਲਾਂ ‘ਚ ਜਾ ਕੇ ਆਪਣਾ ਕੀਮਤੀ ਬਲੱਡ ਦਾਨ ਕੀਤਾ।

 

blood

 

ਇਸ ਦੋਰਾਨ ਬਲੱਡ ਦੇਣ ਵਾਲਿਆ ਵਿੱਚ ਪ੍ਰੇਮੀ ਪਾਲੀ ਇੰਸਾਂ ‘ਤੇ ਗੋਤਮ ਇੰਸਾਂ ਹਨ। ਡੇਰਾ ਸ਼ਰਧਾਲੂ ਪਾਲੀ ਇੰਸਾਂ ਨੇ ਦੱਸਿਆ ਉਹਨਾਂ ਨੇ ਆਪਣਾ ਕੀਮਤੀ ਬਲੱਡ 22 ਵੀਂ ਵਾਰ ਲੁਧਿਆਣਾ ਦੇ ‘ਵੋਰਟਿਸ ਹਸਪਤਾਲ ਵਿੱਚ ਦਾਨ ਕੀਤਾ ‘ਤੇ ਗੋਤਮ ਇੰਸਾਂ ਨੇ ਆਪਣਾ ਕੀਮਤੀ ਬਲੱਡ 55 ਵੀਂ ਵਾਰ ਲੁਧਿਆਣਾ ਦੇ ਦੀਪ ਹਸਪਤਾਲ ਵਿੱਚ ਦਾਨ ਕੀਤਾ।

ਉਹਨਾਂ ਦੱਸਿਆ ਕਿ ਖੂਨਦਾਨ ਕਰਨ ਦੀ ਪ੍ਰੇਰਨਾ ਉਹਨਾਂ ਨੂੰ ਪੂਜਨੀਕ ਗੁਰੂ ਸੰਤ ਡਾਂ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਤੋ ਮਿਲੀ ‘ਤੇ ਉਹ ਡੇਰਾ ਸੱਚਾ ਸੌਦਾ ਦੁਆਰਾ ਚਲਾਏ ਗਏ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਆਪਣਾ ਸਹਿਯੋਗ ਦਿੰਦੇ ਹਨ। ਉਹਨਾਂ ਦੱਸਿਆ ਕਿ ਉਹ ਇਸੇ ਤਰਾਂ ਮਾਨਵਤਾ ਦੀ ਖਾਤਰ ਭਲਾਈ ਦੇ ਕੰਮ ਲਗਾਤਾਰ ਕਰਦੇ ਰਹਿਣਗੇ।