ਕੋਰੋਨਾ ਦੀ ਬਿਮਾਰੀ ‘ਚ ਲੋਕਾ ਤੱਕ ਲੰਗਰ ਪਹੁੰਚਾ ਰਹੇ ਨੇ ‘ਡੇਰਾ ਸ਼ਰਧਾਲੂ

447

dera devotee

 

ਲੁਧਿਆਣਾ, 3 ਅਪ੍ਰੈਲ 2020 (ਜਸਵੀਰ ਮਣਕੂ) – ਭਾਰਤ ਵਿੱਚ ਵੀ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿਸ ਕਰਕੇ ਸਰਕਾਰਾਂ ਵੱਲੋ ਐਲਾਨੇ ਕਰਫਿਊ ਕਾਰਨ ਲੋਕ ਘਰਾ ਵਿੱਚ ਰਹਿਣ ਲਈ ਮਜਬੂਰ ਹਨ। ਪਰ ਇਸ ਦੇ ਬਾਵਜੂਦ ਵੀ ‘ਡੇਰਾ ਸੱਚਾ ਸੌਦਾ ਦੀ ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੇਲਫੈਅਰ ਫੋਰਸ ਵਿੰਗ ਆਪਣੇ ਗੁਰੂ ਸੰਤ ਡਾਂ.ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਪਾਵਨ ਪ੍ਰੇਰਨਾਂ ਤੇ ਚੱਲਦਿਆ ਘਰਾਂ ‘ਚ ਭੁੱਖੇ ਬੈਠੇ ਲੋਕਾ ਤੱਕ ਲੰਗਰ ਪਹੁੰਚਾਉਣ ਦੀ ਸੇਵਾ ਜਾਰੀ ਹੈ।

 

dera devotee

 

45 ਮੈਂਬਰ ਜਸਵੀਰ ਇੰਸਾਂ ‘ਤੇ ਸੰਦੀਪ ਇੰਸਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲੁਧਿਆਣਾ ‘ਚ ਜੁਆਇਟ ਕਮਿਸ਼ਨਰ ਸ਼੍ਰੀ ਰਿਸ਼ੀਪਾਲ ਵੱਲੋ ਉਨ੍ਹਾਂ ਨੂੰ ਸ਼ਹਿਰ ਦੇ ਕੁੱਝ ਏਰੀਏ ਲੰਗਰ ਸਪਲਾਈ ਕਰਨ ਲਈ ਦਿੱਤੇ ਗਏ ਹਨ ਜਿਵੇ ਢੰਡਾਰੀ ਕਲਾਂ, ਜੀਤੋ ਮਾਰਕੀਟ, ਚਿਮਨੀ ਰੋਡ, ਸ਼ਿਮਲਾਪੁਰੀ, ਤਾਜਪੁਰ ਰੋਡ, ਹੈਬੋਵਾਲ, ਦੁਗਰੀ ਇਹਨਾਂ ਏਰੀਆ ਵਿੱਚ ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੇਲਫੈਅਰ ਫੋਰਸ ਵਿੰਗ ਦੇ ਸੇਵਾਦਾਰਾਂ ਵੱਲੋ ਲੰਗਰ ਦੀ ਸੇਵਾ ਲਗਾਤਾਰ ਨਿਭਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋ ਵੀ ਉਹ ਲੰਗਰ ਵਰਤਾਉਣ ਜਾਦੇ ਹਨ ਤਾਂ ਪਹਿਲਾਂ ਸਰਕਾਰ ਵੱਲੋ ਦਿੱਤੇ ਹੋਏ ਨਿਯਮਾਂ ਦੀ ਪਾਲਣਾਂ ਅਨੁਸਾਰ ਮੂੰਹ ਤੇ ਮਾਸਕ ‘ਤੇ ਹੱਥਾ ਨੂੰ ਸੈਨੀਟਾਇਜ ਕਰਦੇ ਹਨ। ਲੰਗਰ ਲੈਣ ਵਾਲੇ ਲੋਕਾ ਵਿੱਚ ਘੱਟੋ ਘੱਟ 5 ਫੁੱਟ ਦਾ ਫਾਸਲਾ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਜਾਦੀ ਹੈ।

ਇਸ ਸੇਵਾ ਵਿੱਚ 25 ਮੈਂਬਰ ਹਰੀਸ਼ ਸ਼ੰਟਾ, ਕੈਪਟਨ ਹਰਮੇਸ਼ ਲਾਲ, ਪੂਰਨ ਚੰਦ, ਦੇਸਰਾਜ ਇੰਸਾਂ, ਐਸ ਪੀ ਬੰਗੜ 15 ਮੈਂਬਰ ‘ਚ ਕ੍ਰਿਸ਼ਨ ਲਾਲ ਇੰਸਾਂ, ਸੰਤੋਸ਼ ਇੰਸਾਂ, ਕੁਲਦੀਪ ਇੰਸਾਂ, ਗੁਰਦੀਪ ਇੰਸਾਂ ਬਲਾਕ ਭੰਗੀਦਾਸ ਕਮਲ ਇੰਸਾਂ, ‘ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੇਲਫੈਅਰ ਫੋਰਸ ਵਿੰਗ ਦੇ ਜਿੰਮੇਵਾਰ ਸੋਨੂੰ ਇੰਸਾਂ ‘ਤੇ ਭੰਗੀਦਾਸ ਸੱਤਿਆ ਦੇਵ ਇੰਸਾਂ, ਬੂਟਾ ਇੰਸਾਂ ਦੇ ਨਾਲ ਸੁਖਪਾਲ ਪਾਲੀ ਇੰਸਾਂ, ਦੀਪਕ ਇੰਸਾਂ, ਮੇਲਾ ਇੰਸਾਂ, ਅਰੁਨ ਇੰਸਾਂ, ਕਰਨ ਇੰਸਾਂ, ਬਹਾਦਰ ਇੰਸਾਂ, ਦੀਪਕ ਇੰਸਾਂ, ਤਰਸੇਮ ਇੰਸਾਂ ਹਾਜਰ ਸਨ।